ਹੈਦਰਾਬਾਦ. ਫੇਸਬੁੱਕ ਰੀਲ ਨੂੰ 150 ਦੇਸ਼ਾਂ ਲਾਂਚ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਗਲੋਬਲ ਲਾਂਚਿੰਗ ਤੋਂ ਬਾਅਦ ਯੂਜ਼ਰ ਕੋਲ ਪੈਸੇ ਕਮਾਉਣ ਦਾ ਮੌਕਾ ਮਿਲੇਗਾ। ਇਹ ਕਮਾਈ ਰੀਲ ਦੇ ਦੌਰਾਨ ਵਿਖਾਏ ਗਏ ਇਸ਼ਤਿਹਾਰ ਰਾਹੀਂ ਹੋਵੇਗੀ। ਇਸ ਦਾ ਫਾਇਦਾ ਕੰਪਨੀ ਅਤੇ ਯੂਜ਼ਰ ਦੋਨਾਂ ਨੂੰ ਹੋਵੇਗਾ।
ਮੇਟਾ ਤੋ ਜੋ ਜਾਣਕਾਰੀ ਮਿਲੀ ਹੈ ਉਸ ਦੇ ਅਨੁਸਾਰ, ਫੇਸਬੁੱਕ ਰੀਲ ਮੱਧ ਵਿੱਚ ਇਸ਼ਤਿਹਾਰ ਵਿਖਾਏ ਜਾਣਗੇ। ਇਸ ਇਸ਼ਤਿਹਾਰ ਤੋ ਜੋ ਪੈਸਾ ਮਿਲੇਗਾ ਉਹ ਕੰਪਨੀ ਅਤੇ ਰੀਲ ਬਣਾਉਣ ਵਾਲੇ ਦੋਨਾਂ ਨੂੰ ਮਿਲੇਗਾ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫੇਸਬੁੱਕ ਰੀਲ ਨੂੰ ਫੇਸਬੁੱਕ ਸਟੋਰੀਜ਼ ਦੀ ਥਾਂ 'ਤੇ ਲਾਂਚ ਕੀਤਾ ਜਾ ਸਕਦਾ ਹੈ।
ਜਾਣਕਾਰੀ ਮਿਲੀ ਹੈ ਕਿ ਫ਼ੇਸਬੁੱਕ ਰੀਲ ਵਿਚ ਯੂਜ਼ਰਜ਼ ਨੂੰ 60 ਸੈਕਿੰਡ ਤੱਕ ਵੀਡੀਓ ਬਣਾ ਸਕਦੇ ਹਨ। ਇਸ ਵਿਚ ਵੀਡੀਓ ਐਡੀਟ ਦੇ ਨਾਲ਼ ਵੀਡੀਓ ਮਿਕਸਿੰਗ ਕਰਨ ਦਾ ਫੀਚਰ ਦਿੱਤਾ ਗਿਆ ਹੈ। ਹਾਲ ਵਿਚ ਹੀ ਰਿਪੋਰਟ ਆਈ ਸੀ ਫੇਸਬੁੱਕ ਦੇ ਯੂਜ਼ਰਜ਼ ਘੱਟ ਰਹੇ ਹਨ ਤੇ ਕੰਪਨੀ ਨੂੰ ਆਸ ਹੈ ਕਿ ਫੇਸਬੁੱਕ ਦਾ ਇਹ ਫੀਚਰ ਲੋਕਾਂ ਨੂੰ ਐਪ ਨਾਲ਼ ਜੋੜਨ ਦਾ ਕੰਮ ਕਰੇਗਾ।