ਸੈਨ ਫਰਾਂਸਿਸਕੋ: ਟੇਸਲਾ ਦੇ ਸੀਈਓ ਐਲਨ ਮਸਕ ਵਿਗਿਆਨ ਅਤੇ ਤਕਨੀਕ ਦੇ ਖੇਤਰ ’ਚ ਹਰ ਰੋਜ਼ ਨਵੀਆਂ ਖੋਜਾਂ ਕੱਢਣ ਕਾਰਨ ਜਾਣੇ ਜਾਂਦੇ ਸਨ ਹੁਣ ਉਹ ਕਾਰਬਨ ਖਤਮ ਕਰਨ ਦੀ ਤਕਨੀਕ ’ਤੇ ਕੇਂਦਰਿਤ ਐਕਸਪ੍ਰਾਈਜ਼ ਫਾਉਂਡੇਸ਼ਨ ਵੱਲੋਂ ਇਕ ਨਵੇਂ ਮੁਕਾਬਲੇ ਲਈ 10 ਕਰੋੜ ਡਾਲਰ ਲਗਾ ਰਹੇ ਹਨ। ਇਸ ਸਬੰਧ ’ਚ ਉਨ੍ਹਾਂ ਨੇ 8 ਜਨਵਰੀ ਨੂੰ ਐਲਾਨ ਕੀਤਾ ਸੀ ਕਾਰਬਨ ਰਿਮੂਵਲ ਕੰਟੈਸਟ ਚਾਰ ਸਾਲ ਤੱਕ ਚਲੇਗਾ ਜਿਸ ਚ ਦੁਨੀਆਭਰ ਦੀ ਟੀਮਾ ਹਿੱਸਾ ਲੈ ਸਕਦੀਆਂ ਹਨ।
18 ਮਹੀਨਿਆਂ ਅੰਦਰ ਕੀਤਾ ਜਾਵੇਗਾ 15 ਟੀਮਾਂ ਦੀ ਚੋਣ
ਦੱਸ ਦਈਏ ਕਿ ਇਸ ਮੁਕਾਬਲੇ ਲਈ 18 ਮਹੀਨਿਆਂ ਦੇ ਅੰਦਰ 15 ਟੀਮਾਂ ਦੀ ਚੋਣ ਕੀਤੀ ਜਾਵੇਗੀ ਅਤੇ ਉਨ੍ਹਾਂ ’ਚ ਹਰ ਇਕ ਨੂੰ 10 ਲੱਖ ਡਾਲਰ ਮਿਲਣਗੇ। ਨਾਲ ਹੀ ਇਸ ’ਚ ਸ਼ਾਮਿਲ ਹੋਣ ਵਾਲੀ ਵਿਦਿਆਰਥੀਆਂ ਦੀ ਟੀਮਾਂ ਨੂੰ 2 ਲੱਖ ਡਾਲਰ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ। 'ਦਅ ਵਰਜ' ’ਚ ਪ੍ਰਕਾਸ਼ਿਤ ਰਿਪੋਰਟ ਮੁਤਾਬਿਕ ਗ੍ਰੈਂਡ ਪ੍ਰਾਈਜ਼ ਜੇਤੂ ਨੂੰ 50 ਮਿਲੀਅਨ ਡਾਲਰ, ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 20 ਮਿਲੀਅਨ ਡਾਲਰ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 10 ਮਿਲੀਅਨ ਡਾਲਰ ਮਿਲਣਗੇ।
ਟੀਮਾਂ ਸਹੀ ਸਿਸਟਮ ਦਾ ਨਿਰਮਾਣ ਕਰਨ- ਮਸਕ
ਇਸ ’ਤੇ ਮਸਕ ਦਾ ਕਹਿਣਾ ਹੈ ਕਿ ਇਹ ਇਕ ਸਿਧਾਂਤਿਕ ਮੁਕਾਬਲਾ ਨਹੀਂ ਹੈ ਅਸੀਂ ਚਾਹੁੰਦੇ ਹਾਂ ਕਿ ਟੀਮਾ ਅਸਲ ਸਿਸਟਮ ਦਾ ਨਿਰਮਾਣ ਕਰ ਜੋ ਇਕ ਗੀਗਾਟਨ ਪੱਧਰ ਦਾ ਪ੍ਰਭਾਅ ਅਤੇ ਪੈਮਾਨਾ ਬਣਾ ਸਕੇ। ਐਕਸਪ੍ਰਾਈਜ਼ ਫਾਉਂਡੇਸ਼ਨ ਦੇ ਮੁਤਾਬਿਕ ਜੇਤੂਆਂ ਨੂੰ ਇਕ ਅਜਿਹੇ ਸਮਾਧਾਨ ਦਾ ਪ੍ਰਦਰਸ਼ਨ ਕਰਨਾ ਹੋਵੇਗਾ ਜੋ ਵਾਯੂਮੰਡਲ ਜਾਂ ਮਹਾਸਾਗਰਾਂ ਨਾਲ ਸਿੱਧੇ ਕਾਰਬਨ ਡਾਈਆਕਸਾਈਡ ਨੂੰ ਖੀਂਚ ਸਕਦਾ ਹੋਵੇ ਅਤੇ ਇਸਨੂੰ ਵਾਤਾਵਰਣ ਦੇ ਨਜ਼ਰਿਏ ਤੋਂ ਸਥਾਈ ਤੌਰ ਤੇ ਖਤਮ ਕਰ ਸਕਦਾ ਹੋਵੇ। ਮੁਕਾਬਲੇ ਦੇ ਜਜ ਅਜਿਹੇ ਸਮਾਧਾਨ ਦੀ ਭਾਲ ਚ ਹੋਣਗੇ ਜੋ ਹਰ ਰੋਜ਼ ਇਕ ਟਨ ਕਾਰਬਨ ਡਾਈਆਕਸਾਈਡ ਨੂੰ ਹਟਾ ਸਕਦਾ ਹੋਵੇ ਤੇ ਉਹ ਗੀਗਾਟਨ ਪੱਧਰ ਤੱਕ ਜਾ ਸਕਦਾ ਹੋਵੇ।