ਫਗਵਾੜਾ: ਲੁੱਟੇਰਿਆਂ ਨੇ ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕੇ ਵਿੱਚ ਦਿਨ ਦਿਹਾੜੇ ਹਥਿਆਰ ਦੀ ਨੋਕ 'ਤੇ 60 ਹਜ਼ਾਰ ਦੀ ਨਕਦੀ ਦੀ ਲੁੱਟ ਨੂੰ ਅੰਜ਼ਾਮ ਦਿੱਤਾ ਹੈ। ਬੈਂਕ 'ਚੋਂ ਪੈਸੇ ਕਢਵਾ ਕੇ ਬਾਹਰ ਨਿਕਲੇ ਇੱਕ ਨੌਜਵਾਨ ਤੋਂ ਦੋ ਨੌਜਵਾਨਾਂ ਨੇ ਹਥਿਆਰ ਦੀ ਨੋਕ 'ਤੇ 60 ਹਜ਼ਾਰ ਖੋਹ ਲਏ।
ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਬੈਂਕ ਵਿੱਚੋਂ ਆਪਣੀ ਨਿੱਜੀ ਲੋੜ ਲਈ 60 ਹਜ਼ਾਰ ਰੁਪਏ ਕਢਵਾ ਕੇ ਬਾਰਹ ਨਿਕਿਲਆ ਸੀ। ਇਸੇ ਦੌਰਾਨ ਹੀ ਉਸ ਨੂੰ ਦੋ ਨੌਜਵਾਨਾਂ ਨੇ ਕਾਰ ਨੂੰ ਧੱਕਾ ਲਗਵਾਉਣ ਲਈ ਕਿਹਾ , ਜਦੋਂ ਉਹ ਉਨ੍ਹਾਂ ਦੀ ਕਾਰ ਨੂੰ ਧੱਕਾ ਲਗਾਉਣ ਲੱਗਾ ਤਾਂ ਲੁਟੇਰਿਆਂ ਨੇ ਉਸ ਦੀਆਂ ਅੱਖਾਂ ਵਿੱਚ ਕੋਈ ਪਾਉਂਡਰ ਪਾ ਦਿਤਾ।
ਜਿਸ ਕਾਰਨ ਉਹ ਦੇਖਣ ਤੋਂ ਅਸਮਰਥ ਹੋ ਗਿਆ ਅਤੇ ਉਨ੍ਹਾਂ ਨੇ ਕਿਸੇ ਹਥਿਆਰ ਦੀ ਨੋਕ 'ਤੇ ਉਸ ਤੋਂ 60 ਹਜ਼ਾਰ ਰਪੁਏ ਖੋਹ ਲਏ।
ਪੀੜਤ ਨੇ ਕਿਹਾ ਉਸ ਨੇ ਪੁਲਿਸ ਸਾਰੀ ਗੱਲ ਦੱਸ ਦਿੱਤੀ ਹੈ ਅਤੇ ਪੁਲਿਸ ਨੇ ਸੀਸੀਟੀਵੀ ਤਸਵੀਰਾਂ ਦੇ ਅਧਾਰ 'ਤੇ ਕਾਰਵਈ ਕਰ ਰਹੀ ਹੈ।
ਇਹ ਵੀ ਪੜ੍ਹੋ : ਜਾਖੜ ਨੇ ਸਿੱਧੂ ਨੂੰ ਨਵੀਂ ਪਾਰੀ ਲਈ ਦਿੱਤੀਆਂ ਸ਼ੁਭਕਾਮਨਾਵਾਂ
ਘਟਨਾ ਸਬੰਧੀ ਜਦੋਂ ਥਾਣਾ ਸ਼ਹਿਰੀ ਦੇ ਮੁਖੀ ਓਂਕਾਰ ਸਿੰਘ ਬਰਾੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੀੜਤ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਪਹਿਲੂਆਂ ਤੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂ ਗ੍ਰਿਫਤਾਰ ਕੀਤਾ ਜਾਵੇਗਾ।