ਪਟਿਆਲਾ: ਸਥਾਨਿਕ ਸ਼ਹਿਰ ਦੇ ਥਾਣਾ ਤ੍ਰਿਪੜੀ ਦੀ ਪੁਲਿਸ ਨੇ ਨਾਜਾਇਜ਼ ਪਿਸੌਤਲ ਅਤੇ 2 ਜਿੰਦਾ ਕਾਰਤੂਸਾਂ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਪਾਰਟੀ ਨੇ ਇਨ੍ਹਾਂ ਨੌਜਵਾਨਾਂ ਨੂੰ ਮੁਖ਼ਬਰੀ ਦੇ ਅਧਾਰ 'ਤੇ ਨਾਕਾਬੰਦੀ ਕਰਕੇ ਕਾਬੂ ਕੀਤਾ ਹੈ।
ਐਸਐਚਓ ਥਾਣਾ ਤ੍ਰਿਪੜੀ ਹਰਜਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਏ.ਐਸ.ਆਈ. ਚਰਨ ਸਿੰਘ ਸਮੇਤ ਪੁਲਿਸ ਪਾਰਟੀ ਦੇ 31 ਅਗਸਤ ਨੂੰ ਬ੍ਰਾਏ ਤਲਾਸ ਸ਼ੱਕੀ ਅਤੇ ਭੈੜਾਂ ਪੁਰਸ਼ਾਂ ਦੇ ਸਬੰਧ ਵਿੱਚ ਕੋਹਲੀ ਸਵੀਟਸ ਚੌਕ ਤ੍ਰਿਪੜੀ ਮੌਜੂਦ ਸੀ। ਇਸ ਦੌਰਾਨ ਗੁਪਤ ਸੂਚਨਾ ਮਿਲੀ ਕਿ ਸੁਖਜੀਤ ਸਿੰਘ ਉਰਫ ਸੁੱਖੀ ਪੁੱਤਰ ਮਹਿੰਦਰ ਸਿੰਘ ਵਾਸੀ ਗਨੋਟਾ ਰਾਮਪੁਰ ਗੁੱਜਰਾਂ ਥਾਣਾ ਮੂਨਕ ਜ਼ਿਲ੍ਹਾ ਸੰਗਰੂਰ ਅਤੇ ਰਣਜੀਤ ਸਿੰਘ ਉਰਫ ਸੰਨੀ ਪੁੱਤਰ ਗਰਤੇਜ ਸਿੰਘ ਵਾਸੀ ਮੈਘ ਕਲੋਨੀ ਨਾਭਾ ਜ਼ਿਲ੍ਹਾ ਪਟਿਆਲਾ ਜਿਨ੍ਹਾਂ ਕੋਲ ਨਾਜਾਇਜ਼ ਅਸਲਾ ਹੈ। ਇਹ ਦੋਵੇਂ ਨੌਜਵਾਨ ਜੋ ਮੋਟਰ ਸਾਇਕਲ ਨੰਬਰੀ ਪੀਬੀ-34-9611 ਸਪਲੈਂਡਰ 'ਤੇ ਸਵਾਰ ਹੋ ਕੇ ਸ਼ਹਿਰ ਅੰਦਰ ਨੇੜੇ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਪਟਿਆਲਾ ਦੇ ਨੇੜੇ ਘੁੰਮ ਰਹੇ ਹਨ।
ਜੋ ਕਿਸੇ ਵੀ ਸਮੇਂ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇ ਸਕਦੇ ਹਨ। ਇਸ ਸੂਚਨਾ 'ਤੇ ਏ.ਐਸ.ਆਈ ਚਰਨ ਸਿੰਘ ਨੇ ਨੇੜੇ ਹਾਨੂੰਮਾਨ ਮੰਦਰ ਸ੍ਰੀ ਦੁਖਨਿਵਾਰਨ ਸਾਹਿਬ-ਜੇਲ ਰੋਡ 'ਤੇ ਨਾਕਾਬੰਦੀ ਕਰਕੇ ਚੈਕਿੰਗ ਕਰਨੀ ਸ਼ੁਰੂ ਕੀਤੀ। ਇਸ ਚੈਕਿੰਗ ਦੌਰਾਨ ਮੋਟਰ ਸਾਇਕਲ ਨੰਬਰ ਪੀਬੀ-34-9611 ਸਪਲੈਂਡਰ 'ਤੇ ਦੋ ਨੌਜਵਾਨ ਸਵਾਰ ਹੋ ਕੇ ਗੁਰਦੁਆਰ ਸ੍ਰੀ ਦੁਖਨਿਵਾਰਨ ਸਾਹਿਬ ਵੱਲੋਂ ਆ ਰਹੇ ਸਨ।
ਇਨ੍ਹਾਂ ਨੂੰ ਸ਼ੱਕ ਦੀ ਬਿਨਾਹ 'ਤੇ ਰੁੱਕਣ ਦਾ ਇਸ਼ਾਰਾ ਕੀਤਾ ਜਿਨ੍ਹਾਂ ਇੱਕਦਮ ਮੋਟਰ ਸਾਈਕਲ ਮੋੜ ਕੇ ਭਜਾਉਣ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ। ਤਲਾਸ਼ੀ ਦੌਰਾਨ ਮੋਟਰ ਸਾਇਕਲ ਦੇ ਪਿੱਛੇ ਬੈਠੇ ਸੁਖਜੀਤ ਸਿੰਘ ਉਰਫ ਸੁੱਖੀ ਦੀ ਡੱਬ ਵਿੱਚੋਂ ਦੇਸੀ ਪਿਸਤੌਲ ਸਮੇਤ ਮੈਗਜ਼ੀਨ ਸਮੇਤ 2 ਜਿੰਦਾ ਕਾਰਤੂਸ ਬਰਾਮਦ ਹੋਏ।
ਮੁਲਜ਼ਮ ਸੁਖਜੀਤ ਸਿੰਘ ਉਰਫ ਸੁੱਖੀ ਅਤੇ ਰਣਜੀਤ ਸਿੰਘ ਉਰਫ ਸੰਨੀ ਉੱਕਤਾਨ ਦੇ ਖ਼ਿਲਾਫ਼ ਮੁੱਕਦਮਾ ਆਰਮਜ਼ ਐਕਟ ਥਾਣਾ ਤ੍ਰਿਪੜੀ ਪਟਿਆਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂਘਾਈ ਨਾਲ ਕੀਤੀਆਂ ਹੋਈ ਵਾਰਦਾਤਾਂ ਅਤੇ ਬਰਾਮਦ ਹੋਏ ਨਾਜਾਇਜ਼ ਅਸਲੇ ਸਬੰਧੀ ਪੁੱਛ ਗਿੱਛ ਕੀਤੀ ਜਾਵੇਗੀ, ਜਿਸ ਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ।