ਅੰਮ੍ਰਿਤਸਰ : ਸ਼ਹਿਰ ਦੇ ਹਾਕਮ ਸਿੰਘ ਰੋਡ 'ਤੇ ਸਥਿਤ ਸ਼ਿਵਾਲਾ ਕਾਲੋਨੀ ਵਿਖੇ ਸਾਬਕਾ ਕੌਂਸਲਰ ਤੇ ਔਰਤਾਂ ਵਿਚਾਲੇ ਪਾਰਕ 'ਚ ਬੈਠਣ ਨੂੰ ਲੈ ਕੇ ਝਗੜਾ ਹੋ ਗਿਆ। ਝਗੜੇ ਦੇ ਦੌਰਾਨ ਦੋਹਾਂ ਧਿਰਾਂ ਨੇ ਇੱਕ ਦੂਜੇ 'ਤੇ ਜਮ ਕੇ ਇੱਟਾ ਵਰਸਾਈਆਂ। ਫਿਲਹਾਲ ਇਸ ਮਾਮਲੇ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਪੀੜਤ ਮਹਿਲਾ ਰੇਖਾ ਨੇ ਦੱਸਿਆ ਕਿ ਉਹ ਸੇਲਜ਼ ਦਾ ਕੰਮ ਕਰਦਿਆਂ ਹਨ। ਉਹ ਫੋਟੋ ਖਿਚਣ ਲਈ ਪਾਰਕ 'ਚ ਬੈਠੇ ਸਨ ਕਿ ਅਚਾਨਕ ਇਲਾਕੇ ਦਾ ਸਾਬਕਾ ਕੌਂਸਲਰ ਤੇ ਉਸ ਦੇ ਕੁੱਝ ਸਾਥੀ ਉਨ੍ਹਾਂ ਕੋਲ ਪੁੱਜੇ। ਉਨ੍ਹਾਂ ਨੇ ਸਭ ਔਰਤਾਂ ਨੂੰ ਪਾਰਕ ਚੋਂ ਬਾਹਰ ਜਾਣ ਲਈ ਕਿਹਾ। ਰੇਖਾ ਨੇ ਦੱਸਿਆ ਕਿ ਅਸੀਂ ਜਿਵੇਂ ਹੀ ਪਾਰਕ ਦੇ ਬਾਹਰ ਆਏ ਤਾਂ ਸਥਾਨਕ ਕੌਂਸਲਰ ਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਦੀ ਇੰਚਾਰਜ ਨਾਲ ਗਾਲੀ ਗਲੌਚ ਸ਼ੁਰੂ ਕਰ ਦਿੱਤਾ ਤੇ ਪੱਥਰਬਾਜ਼ੀ ਵੀ ਕੀਤੀ ਗਈ। ਜਿਸ ਤੋਂ ਬਾਅਦ ਉਹ ਉਨ੍ਹਾਂ ਨੂੰ ਫੜਨ ਲਈ ਭੱਜਿਆਂ ਤਾਂ ਉਨ੍ਹਾਂ 'ਤੇ ਇੱਟਾਂ ਸੁੱਟਿਆਂ ਗਈਆਂ।
ਉਥੇ ਹੀ ਦੂਜੇ ਪਾਸੇ ਇਲਾਕੇ ਦੇ ਸਾਬਕਾ ਕੌਂਸਲਰ ਦਾ ਕਹਿਣਾ ਹੈ ਕਿ ਇਲਾਕਾ ਵਾਸੀ ਅਕਸਰ ਇਨ੍ਹਾਂ ਔਰਤਾਂ ਸਬੰਧੀ ਸ਼ਿਕਾਇਤ ਦਿੰਦੇ ਸਨ, ਕਿ ਉਹ ਘਰ-ਘਰ ਜਾ ਕੇ ਲੋਕਾਂ ਨੂੰ ਤੰਗ ਕਰਦਿਆਂ ਹਨ। ਜਦ ਅੱਜ ਮੁੜ ਉਨ੍ਹਾਂ ਨੇ ਇਨ੍ਹਾਂ ਔਰਤਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸਭ ਨੇ ਉਨ੍ਹਾਂ 'ਤੇ ਇੱਟਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਭੱਜ ਕੇ ਥਾਣੇ ਪਹੁੰਚ ਕੇ ਆਪਣੀ ਜਾਨ ਬਚਾਈ। ਸਾਬਕਾ ਕੌਂਸਲਰ ਨੇ ਸੇਲਜ਼ ਦਾ ਕੰਮ ਕਰਨ ਵਾਲੀਆਂ ਔਰਤਾਂ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਲਾਏ।
ਇਸ ਮਾਮਲੇ ਦੀ ਜਾਂਚ ਕਰਨ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਦੋਹਾਂ ਧਿਰਾਂ ਦੇ ਬਿਆਨਾਂ ਮੁਤਾਬਕ ਸ਼ਿਕਾਇਤ ਦਰਜ ਕਰ ਲਈ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਨਾਲ ਸਬੰਧਤ ਇੱਕ ਵੀਡੀਓ ਮਿਲੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ, ਜਾਂਚ 'ਚ ਦੋਸ਼ੀ ਪਾਏ ਗਏ ਮੁਲਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।