ਬਠਿੰਡਾ : ਐੱਸਐੱਸਪੀ ਨਾਨਕ ਸਿੰਘ ਵੱਲੋਂ ਤਲਵੰਡੀ ਸਾਬੋ ਦੇ ਵਿੱਚ ਬੀਤੇ ਦਿਨੀਂ ਨੌ ਸਾਲ ਦੀ ਨਾਬਾਲਿਗ ਬੱਚੀ ਦੇ ਨਾਲ ਹੋਏ ਬਲਾਤਕਾਰ ਦੇ ਦੋਸ਼ੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪ੍ਰੈੱਸ ਕਾਨਫਰੰਸ ਕੀਤੀ।
ਨਾਨਕ ਸਿੰਘ ਨੇ ਦੱਸਿਆ ਕਿ ਦੋਸ਼ੀ ਗੁਰਸੇਵਕ ਸਿੰਘ ਤਲਵੰਡੀ ਸਾਬੋ ਦਾ ਹੀ ਰਹਿਣ ਵਾਲਾ ਹੈ ਤੇ ਜਿਸ ਦੀ ਉਮਰ ਤਕਰੀਬਨ 28 ਸਾਲ ਦੀ ਹੈ। ਜਿਸ ਦੀ ਪੜਤਾਲ ਦੇ ਸਕੈੱਚ ਵੀ ਜਾਰੀ ਕੀਤੇ ਸਨ ਅਤੇ ਸ਼ਹਿਰਾਂ ਵਿੱਚ ਪੋਸਟਰ ਵੀ ਲਗਵਾਏ ਜਿਸ ਤੋਂ ਬਾਅਦ ਆਖ਼ਰਕਾਰ ਦੋਸ਼ੀ ਨੂੰ ਭਾਲ ਲਿਆ ਗਿਆ। ਗੁਰਸੇਵਕ ਸਿੰਘ ਪੇਸ਼ੇਵਰ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਹੈ ਜਿਸ ਨੇ ਜਬਰ ਜਨਾਹ ਕਰਨ ਦਾ ਆਪਣਾ ਜ਼ੁਰਮ ਕਬੂਲ ਲਿਆ ਹੈ।
ਐੱਸਐੱਸਪੀ ਨੇ ਦੱਸਿਆ ਕਿ ਦੋਸ਼ੀ ਉੱਤੇ ਪਹਿਲਾਂ ਵੀ ਇੱਕ 377 ਦਾ ਮੁਕੱਦਮਾ ਦਰਜ ਸੀ ਪਰ ਉਹ ਮੁਦਈ ਵੱਲੋਂ ਰਾਜ਼ੀਨਾਮੇ ਦੇ ਕਾਰਨ ਬਾਹਰ ਆ ਗਿਆ ਸੀ।