ETV Bharat / jagte-raho

ਅੰਤਰ ਜਾਤੀ ਵਿਆਹ ਤੋਂ ਨਾਖੁਸ਼ ਪਿਉ ਨੇ ਜਵਾਈ ਤੇ ਗਰਭਵਤੀ ਧੀ ਨੂੰ ਜ਼ਿੰਦਾ ਸਾੜਿਆ

ਅੰਤਰਜਾਤੀ ਵਿਆਹ ਤੋਂ ਨਾਖੁਸ਼ ਕੁੜੀ ਦੇ ਪਰਿਵਾਰ ਨੇ ਆਪਣੀ ਧੀ ਤੇ ਜਵਾਈ ਨੂੰ ਕਮਰੇ 'ਚ ਬੰਦ ਕਰ ਕੇ ਜ਼ਿੰਦਾ ਸਾੜਿਆ। ਗਰਭਵਤੀ ਕੁੜੀ ਦੀ ਹੋਈ ਮੌਤ। ਮੁੰਡਾ ਹਸਪਤਾਲ 'ਚ ਜ਼ੇਰੇ ਇਲਾਜ, ਮੁਲਜ਼ਮ ਫ਼ਰਾਰ।

Honour Killing in Ahmedabad
author img

By

Published : May 7, 2019, 1:06 PM IST

ਮਹਾਰਾਸ਼ਟਰ: ਅਹਿਮਦਾਬਾਦ ਜ਼ਿਲ੍ਹੇ ਵਿੱਚ ਇੱਕ ਪਿਉ ਨੇ ਰਿਸ਼ਤੇਦਾਰਾਂ ਨਾਲ ਮਿਲ ਕੇ ਆਪਣੀ ਧੀ ਤੇ ਜਵਾਈ ਨੂੰ ਜ਼ਿੰਦਾ ਸਾੜ ਦਿੱਤਾ। ਕੁੜੀ ਦੇ ਪਰਿਵਾਰ ਵਾਲੇ ਵਿਆਹ ਤੋਂ ਨਾਖੁਸ਼ ਸੀ। ਕੁੜੀ ਦੀ ਮੌਕੇ 'ਤੇ ਮੌਤ ਹੋ ਗਈ ਤੇ ਉਸ ਦਾ ਪਤੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਪੁਣੇ ਦੇ ਹਸਪਤਾਲ ਵਿੱਚ ਕੁੜੀ ਦੀ ਮੌਤ ਹੋ ਗਈ, ਜਦਕਿ ਪਤੀ 40 ਫ਼ੀਸਦੀ ਤੱਕ ਝੁਲਸ ਚੁੱਕਾ ਹੈ, ਜੋ ਆਪਣੀ ਜਿੰਦਗੀ ਲਈ ਜਦੋ-ਜਹਿਦ ਕਰ ਰਿਹਾ ਹੈ। ਪੁਲਿਸ ਅਧਿਕਾਰੀ ਨੇ ਘਟਨਾ ਨੂੰ ਆਨਰ ਕਿਲਿੰਗ ਦੱਸਦਿਆਂ ਪਾਰਨੇਰ ਤਹਸੀਲ ਦੇ ਜਾਂਚ ਅਧਿਕਾਰੀ ਨੇ ਕਿਹਾ ਕਿ 23 ਸਾਲਾ ਮੰਗੇਸ਼ ਚੰਦਰਕਾਂਤ ਰਾਣਾਸਿੰਘ ਅਤੇ ਪਤਨੀ ਰੁਕਮਣੀ ਭਾਰਤੀਯ ਨੂੰ ਅੱਗ ਲਗਾ ਦਿੱਤੀ ਗਈ ਕਿਉਂਕਿ ਵੱਖ ਜਾਤੀ ਹੋਣ ਦੇ ਬਾਵਜੂਦ ਦੋਵਾਂ ਨੇ ਵਿਆਹ ਕੀਤਾ ਸੀ। ਉਨ੍ਹਾਂ ਦੱਸਿਆ ਕਿ ਵਾਰਦਾਤ 1 ਮਈ ਦੀ ਹੈ।

ਵੇਖੋ ਵੀਡੀਓ।
ਅਧਿਕਾਰੀ ਨੇ ਦੱਸਿਆ ਕਿ ਨਿਰਮਾਣ ਖੇਤਰ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਰਾਣਾਸਿੰਘ ਅਤੇ ਰੁਕਮਣੀ ਨੇ ਪਰਿਵਾਰ ਵਾਲਿਆਂ ਦੀ ਮਰਜ਼ੀ ਵਿਰੁੱਧ ਜਾ ਕੇ ਵਿਆਹ ਕਰਵਾ ਲਿਆ ਸੀ। ਇਸ ਸਾਲ 28 ਅਪ੍ਰੈਲ ਨੂੰ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਮਿਲਣ ਨਿਗਹੋਜ ਆਪਣੇ ਘਰ ਆਈ ਸੀ ਤੇ 1 ਮਈ ਨੂੰ ਮੰਗੇਸ਼ ਉਸ ਨੂੰ ਆਪਣੇ ਘਰ ਲੈ ਜਾਣ ਲਈ ਆਇਆ ਸੀ। ਕੁੜੀ ਦੇ ਪਿਤਾ ਰਾਮਾ ਭਾਰਤੀਯ, ਉਸ ਦੇ ਚਾਚਾ ਤੇ ਮਾਮਾ ਨੇ ਦੋਹਾਂ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਅੱਗ ਲਗਾ ਦਿੱਤੀ। ਆਂਢ-ਗੁਆਂਢ ਨੇ ਉਨ੍ਹਾਂ ਦੀਆਂ ਆਵਾਜ਼ਾਂ ਸੁਣ ਕੇ ਬਚਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਕੁੜੀ ਦੀ ਹਸਪਤਾਲ ਜਾ ਕੇ ਮੌਤ ਹੋ ਗਈ ਤੇ ਮੁੰਡਾ ਜ਼ੇਰੇ ਇਲਾਜ ਹੈ। ਮੁਲਜ਼ਮ ਅਜੇ ਫ਼ਰਾਰ ਦੱਸੇ ਜਾ ਰਹੇ ਹਨ।

Intro:Body:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.