ETV Bharat / international

Israel Palestine Conflict: ਇਜ਼ਰਾਈਲ-ਫਲਸਤੀਨ ਵਿਚਾਲੇ ਫਿਰ ਛਿੜੀ ਜੰਗ, ਹਮਾਸ ਨੇ ਸ਼ਹਿਰਾਂ 'ਤੇ ਦਾਗੇ 5000 ਰਾਕੇਟ, ਕਈ ਜ਼ਖ਼ਮੀ

ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਇਕ ਵਾਰ ਫਿਰ ਜੰਗ ਛਿੜ ਗਈ ਹੈ। ਗਾਜ਼ਾ 'ਚ ਮੌਜੂਦ ਸੰਗਠਨ ਹਮਾਸ ਨੇ ਇਜ਼ਰਾਈਲ 'ਤੇ ਪੰਜ ਹਜ਼ਾਰ ਤੋਂ ਜ਼ਿਆਦਾ ਰਾਕੇਟ ਦਾਗੇ ਹਨ। ਜਿਸ ਤੋਂ ਇਜ਼ਰਾਈਲ ਕਾਫੀ ਨਾਰਾਜ਼ ਹੈ ਅਤੇ ਜੰਗ ਦਾ ਐਲਾਨ ਕੀਤਾ ਗਿਆ ਹੈ।

Israel Palestine Conflict
Israel Palestine Conflict
author img

By ETV Bharat Punjabi Team

Published : Oct 7, 2023, 3:48 PM IST

ਤੇਲ ਅਵੀਵ: ਇਜ਼ਰਾਈਲ-ਫਲਸਤੀਨ ਸੰਘਰਸ਼ ਦੀ ਅੱਗ ਇੱਕ ਵਾਰ ਫਿਰ ਭੜਕ ਗਈ ਹੈ। ਸ਼ਨੀਵਾਰ ਦੀ ਸਵੇਰ ਗਾਜ਼ਾ 'ਚ ਮੌਜੂਦ ਸੰਗਠਨ ਹਮਾਸ ਨੇ ਇਜ਼ਰਾਈਲ 'ਤੇ ਪੰਜ ਹਜ਼ਾਰ ਤੋਂ ਜ਼ਿਆਦਾ ਰਾਕੇਟ ਦਾਗੇ ਹਨ। ਹਮਾਸ ਦੇ ਲੜਾਕਿਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ 20 ਮਿੰਟਾਂ 'ਚ ਇਜ਼ਰਾਇਲੀ ਸ਼ਹਿਰਾਂ 'ਤੇ ਲਗਾਤਾਰ 5 ਹਜ਼ਾਰ ਰਾਕੇਟ ਦਾਗੇ ਹਨ। ਇਸ ਤੋਂ ਇਜ਼ਰਾਈਲ ਕਾਫੀ ਨਾਰਾਜ਼ ਹੈ ਅਤੇ ਜੰਗ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਅਮਰੀਕਾ ਨੇ ਇਜ਼ਰਾਈਲ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਹੈ। ਹਮਾਸ ਨੇ ਖਾਸ ਤੌਰ 'ਤੇ ਦੱਖਣੀ ਅਤੇ ਮੱਧ ਇਜ਼ਰਾਈਲ 'ਤੇ ਹਮਲੇ ਕੀਤੇ ਹਨ। ਇਹ ਹਮਲਾ ਦੱਖਣੀ ਖੇਤਰ 'ਚ ਇਕ ਫੌਜੀ ਕੈਂਪ 'ਤੇ ਹੋਇਆ। ਹਮਾਸ ਨੇ ਇਸ ਦੌਰਾਨ ਕਈ ਇਜ਼ਰਾਇਲੀ ਸੈਨਿਕਾਂ ਨੂੰ ਵੀ ਬੰਧਕ ਬਣਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਮਾਸ ਦੇ ਹਮਲੇ 'ਚ 15 ਇਜ਼ਰਾਇਲੀ ਜ਼ਖਮੀ ਹੋਏ ਹਨ।

ਇਸ ਨੇ ਲਈ ਹਮਲੇ ਦੀ ਜ਼ਿੰਮੇਵਾਰੀ: ਹਮਾਸ ਦੇ ਮੁਖੀ ਦਾਇਫ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ 'ਆਪਰੇਸ਼ਨ' ਨੂੰ ਅਲ ਅਕਸਾ ਸਟਰਮ ਦਾ ਨਾਂ ਦਿੱਤਾ ਹੈ। ਮੁਹੰਮਦ ਦਾਇਫ ਨੇ ਕਿਹਾ, "ਅਸੀਂ ਦੁਸ਼ਮਣ ਨੂੰ ਪਹਿਲਾਂ ਹੀ ਚਿਤਾਵਨੀ ਦੇ ਚੁੱਕੇ ਹਾਂ। ਇਜ਼ਰਾਈਲੀਆਂ ਨੇ ਸਾਡੇ ਲੋਕਾਂ ਦੇ ਖਿਲਾਫ ਸੈਂਕੜੇ ਕਤਲੇਆਮ ਕੀਤੇ ਹਨ।" ਉਸ ਨੇ ਅੱਗੇ ਕਿਹਾ, "ਅਸੀਂ ਆਪਰੇਸ਼ਨ ਅਲ ਅਕਸਾ ਫਲਡ ਦੀ ਸ਼ੁਰੂਆਤ ਦਾ ਐਲਾਨ ਕਰਦੇ ਹਾਂ। ਅਸੀਂ ਐਲਾਨ ਕਰਦੇ ਹਾਂ ਕਿ ਦੁਸ਼ਮਣ ਦੇ ਟਿਕਾਣਿਆਂ, ਹਵਾਈ ਅੱਡਿਆਂ, ਫੌਜੀ ਠਿਕਾਣਿਆਂ 'ਤੇ ਸਾਡੇ ਪਹਿਲੇ ਹਮਲੇ ਵਿੱਚ ਪੰਜ ਹਜ਼ਾਰ ਤੋਂ ਵੱਧ ਰਾਕੇਟ ਦਾਗੇ ਗਏ ਹਨ।"

  • #Israel is under a combined attack from Gaza during the Jewish holiday.
    Both by rockets and ground infiltration of Hamas terrorists.

    The situation is not simple but Israel will prevail.

    — Naor Gilon (@NaorGilon) October 7, 2023 " class="align-text-top noRightClick twitterSection" data=" ">

ਪਹਿਲਾਂ ਵੀ ਹੋ ਚੁੱਕਿਆ ਟਕਰਾਅ: ਹਮਾਸ ਦੇ ਸੱਤਾ 'ਚ ਆਉਣ ਤੋਂ ਬਾਅਦ ਇਸਰਾਈਲ ਨੇ 2007 ਤੋਂ ਗਾਜ਼ਾ 'ਤੇ ਸਖ਼ਤ ਨਾਕਾਬੰਦੀ ਕੀਤੀ ਹੋਈ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਫਲਸਤੀਨੀ ਅੱਤਵਾਦੀਆਂ ਅਤੇ ਇਜ਼ਰਾਈਲ ਨੇ ਕਈ ਵਿਨਾਸ਼ਕਾਰੀ ਯੁੱਧ ਲੜੇ ਹਨ। ਇਜ਼ਰਾਈਲ ਲੰਬੇ ਸਮੇਂ ਤੋਂ ਫਲਸਤੀਨੀਆਂ 'ਤੇ ਹਮਲੇ ਕਰ ਰਿਹਾ ਹੈ। ਇਜ਼ਰਾਇਲੀ ਫੌਜ ਹਰ ਰੋਜ਼ ਫਲਸਤੀਨੀਆਂ ਦੇ ਘਰਾਂ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਹ ਵੱਡੀ ਤਬਾਹੀ ਦਾ ਕਾਰਨ ਬਣਦਾ ਹੈ। ਹੁਣ ਤੱਕ ਕਈ ਫਲਸਤੀਨੀ ਮਾਰੇ ਜਾ ਚੁੱਕੇ ਹਨ। ਇਹ ਟਕਰਾਅ ਸਤੰਬਰ ਵਿੱਚ ਵਧੇ ਤਣਾਅ ਤੋਂ ਬਾਅਦ ਸ਼ੁਰੂ ਹੋਇਆ ਸੀ।

ਇਜ਼ਰਾਈਲ ਦੇ ਰਾਜਦੂਤ ਦਾ ਪ੍ਰਤੀਕਰਮ: ਉਧਰ ਭਾਰਤ 'ਚ ਇਜ਼ਰਾਈਲ ਦੇ ਰਾਜਦੂਤ ਨਾਓਰ ਗਿਲੋਨ ਨੇ ਵੀ ਇਸ ਹਮਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਇੱਕ ਟਵੀਟ ਰਾਹੀਂ ਕਿਹਾ, "ਇਸਰਾਈਲ ਯਹੂਦੀ ਤਿਉਹਾਰਾਂ ਦੇ ਦਿਨ ਦੋਹਰੇ ਹਮਲੇ ਦੀ ਲਪੇਟ ਵਿੱਚ ਹੈ। ਹਮਾਸ ਦੇ ਕੱਟੜਪੰਥੀ ਅਤੇ ਰਾਕੇਟ ਦੋਵੇਂ ਹੀ ਹਮਲੇ ਕਰ ਰਹੇ ਹਨ।"

ਵਿਵਾਦ ਦਾ ਇਹ ਹੈ ਕਾਰਨ: ਸੰਨ 1947 ਵਿੱਚ ਸੰਯੁਕਤ ਰਾਸ਼ਟਰ ਨੇ ਫਲਸਤੀਨ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਇਸ ਦਾ ਇੱਕ ਹਿੱਸਾ ਯਹੂਦੀਆਂ ਨੂੰ ਦਿੱਤਾ ਗਿਆ ਸੀ ਜਦੋਂ ਕਿ ਦੂਜਾ ਹਿੱਸਾ ਅਰਬ ਭਾਈਚਾਰੇ ਦੇ ਲੋਕਾਂ ਨੂੰ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇਸਲਾਮ ਦਾ ਪਾਲਣ ਕਰਦੇ ਹਨ। 14 ਮਈ 1948 ਨੂੰ ਯਹੂਦੀਆਂ ਨੇ ਆਪਣੇ ਹਿੱਸੇ ਨੂੰ ਇੱਕ ਵੱਖਰਾ ਦੇਸ਼ ਘੋਸ਼ਿਤ ਕੀਤਾ, ਜਿਸਦਾ ਨਾਮ ਇਜ਼ਰਾਈਲ ਰੱਖਿਆ ਗਿਆ। ਅਰਬ ਭਾਈਚਾਰਾ ਇਸ ਫੈਸਲੇ ਤੋਂ ਖੁਸ਼ ਨਹੀਂ ਸੀ, ਇਸ ਲਈ ਯੁੱਧ ਦਾ ਐਲਾਨ ਕਰ ਦਿੱਤਾ ਗਿਆ ਅਤੇ ਲੱਖਾਂ ਫਲਸਤੀਨੀ ਬੇਘਰ ਹੋ ਗਏ।

ਅਰਬ-ਇਜ਼ਰਾਈਲੀ ਜੰਗ ਦੇ ਸ਼ਰਨਾਰਥੀ: ਯੁੱਧ ਤੋਂ ਬਾਅਦ ਸਾਰਾ ਇਲਾਕਾ (ਇਜ਼ਰਾਈਲ ਅਤੇ ਫਲਸਤੀਨ) ਤਿੰਨ ਹਿੱਸਿਆਂ ਵਿਚ ਵੰਡਿਆ ਗਿਆ। ਫਲਸਤੀਨ ਨੂੰ ਵੈਸਟ ਬੈਂਕ ਅਤੇ ਗਾਜ਼ਾ ਪੱਟੀ ਦਾ ਖੇਤਰ ਮਿਲ ਗਿਆ। ਗਾਜ਼ਾ ਪੱਟੀ ਇਜ਼ਰਾਈਲ ਅਤੇ ਮਿਸਰ ਦੇ ਵਿਚਕਾਰ ਹੈ। ਇਹ ਪੱਟੀ ਇੱਕ ਛੋਟਾ ਜਿਹਾ ਫਲਸਤੀਨੀ ਖੇਤਰ ਹੈ। ਇਹ ਮਿਸਰ ਅਤੇ ਇਜ਼ਰਾਈਲ ਦੇ ਵਿਚਕਾਰ ਮੈਡੀਟੇਰੀਅਨ ਤੱਟ 'ਤੇ ਸਥਿਤ ਹੈ। ਫਲਸਤੀਨ ਇੱਕ ਅਰਬ ਅਤੇ ਬਹੁ-ਗਿਣਤੀ ਮੁਸਲਿਮ ਪ੍ਰਭਾਵ ਵਾਲਾ ਇਲਾਕਾ ਹੈ। ਇਹ ਸਾਰੇ ਲੋਕ ਪਹਿਲੀ ਅਰਬ-ਇਜ਼ਰਾਈਲੀ ਜੰਗ ਦੇ ਸ਼ਰਨਾਰਥੀ ਅਤੇ ਉਨ੍ਹਾਂ ਦੇ ਵੰਸ਼ਜ ਹਨ।

ਇੱਕ ਸੁਤੰਤਰ ਫਲਸਤੀਨੀ ਰਾਜ ਦੀ ਸਥਾਪਨਾ ਦੀ ਮੰਗ: ਸਤੰਬਰ 2005 ਵਿੱਚ ਇਜ਼ਰਾਈਲ ਨੇ ਗਾਜ਼ਾ ਪੱਟੀ ਤੋਂ ਆਪਣੀਆਂ ਫ਼ੌਜਾਂ ਵਾਪਸ ਲੈ ਲਈਆਂ। 2007 ਵਿੱਚ ਇਜ਼ਰਾਈਲ ਨੇ ਇਸ ਖੇਤਰ 'ਤੇ ਕਈ ਪਾਬੰਦੀਆਂ ਲਗਾਈਆਂ ਸਨ। ਫਲਸਤੀਨ ਦਾ ਕਹਿਣਾ ਹੈ ਕਿ ਵੈਸਟ ਬੈਂਕ ਅਤੇ ਗਾਜ਼ਾ ਪੱਟੀ ਵਿੱਚ ਇੱਕ ਸੁਤੰਤਰ ਫਲਸਤੀਨੀ ਰਾਜ ਦੀ ਸਥਾਪਨਾ ਹੋਣੀ ਚਾਹੀਦੀ ਹੈ। ਗਾਜ਼ਾ ਖੇਤਰ 'ਤੇ ਫਲਸਤੀਨੀ ਅੱਤਵਾਦੀ ਸਮੂਹ ਹਮਾਸ ਦਾ ਕਬਜ਼ਾ ਹੈ, ਜਦੋਂ ਕਿ ਪੱਛਮੀ ਕੰਢੇ 'ਤੇ ਇਜ਼ਰਾਈਲ ਦਾ ਕਬਜ਼ਾ ਹੈ। ਇਜ਼ਰਾਈਲ ਨੇ ਯੁੱਧ ਵਿੱਚ ਯਰੂਸ਼ਲਮ ਸ਼ਹਿਰ ਉੱਤੇ ਵੀ ਕਬਜ਼ਾ ਕਰ ਲਿਆ ਅਤੇ ਸ਼ਹਿਰ ਦੇ ਪੱਛਮੀ ਹਿੱਸੇ ਤੱਕ ਫੈਲਾਇਆ।

ਯੇਰੂਸ਼ਲਮ ਇਲਾਕੇ ਨੂੰ ਲੈਕੇ ਚੱਲ ਰਿਹਾ ਵਿਵਾਦ: ਫਲਸਤੀਨ ਯੇਰੂਸ਼ਲਮ ਨੂੰ ਰਾਜਧਾਨੀ ਬਣਾਉਣਾ ਚਾਹੁੰਦਾ ਹੈ, ਇਸ ਤੋਂ ਇਲਾਵਾ ਅਰਬ ਭਾਈਚਾਰੇ ਦੇ ਲੋਕ ਯੇਰੂਸ਼ਲਮ ਨੂੰ ਪਵਿੱਤਰ ਸਥਾਨ ਮੰਨਦੇ ਹਨ ਕਿਉਂਕਿ ਇੱਥੇ ਅਲ-ਅਕਸਾ ਮਸਜਿਦ ਸਥਿਤ ਹੈ। ਇਸ ਸ਼ਹਿਰ ਨੂੰ ਯਹੂਦੀਆਂ ਵਿਚ ਵੀ ਪਵਿੱਤਰ ਮੰਨਿਆ ਜਾਂਦਾ ਹੈ। ਪਿਛਲੇ 25 ਸਾਲਾਂ ਤੋਂ ਇਸ ਮੁੱਦੇ 'ਤੇ ਸ਼ਾਂਤੀ ਵਾਰਤਾ ਚੱਲ ਰਹੀ ਹੈ ਪਰ ਅੱਜ ਤੱਕ ਕੋਈ ਹੱਲ ਨਹੀਂ ਨਿਕਲਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.