ਵਾਸ਼ਿੰਗਟਨ: ਬ੍ਰਿਟੇਨ 'ਚ ਲਿਜ਼ ਟਰਸ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਲਿਜ਼ ਟਰਸ ਨਾਲ ਫੋਨ 'ਤੇ ਗੱਲ ਕੀਤੀ। ਬਾਈਡਨ ਨੇ ਲਿਜ਼ ਟਰਸ ਨੂੰ ਬ੍ਰਿਟੇਨ ਦੀ ਨਵਾਂ ਪ੍ਰਧਾਨ ਮੰਤਰੀ ਬਣਨ 'ਤੇ ਫੋਨ 'ਤੇ ਵਧਾਈ ਦਿੱਤੀ। ਇਹ ਜਾਣਕਾਰੀ ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੀ ਗਈ ਹੈ।
ਅਮਰੀਕੀ ਵ੍ਹਾਈਟ ਹਾਊਸ ਵਲੋਂ ਦੱਸਿਆ ਗਿਆ ਹੈ ਕਿ ਨੇਤਾਵਾਂ ਨੇ ਦੋਹਾਂ ਦੇਸ਼ਾਂ ਵਿਚਾਲੇ ਵਿਸ਼ੇਸ਼ ਸਬੰਧਾਂ ਦੀ ਪੁਸ਼ਟੀ ਕੀਤੀ। ਵ੍ਹਾਈਟ ਹਾਊਸ ਨੇ ਇੱਕ ਬਿਆਨ ਵਿੱਚ ਕਿਹਾ ਕਿ "ਦੋਵਾਂ ਨੇਤਾਵਾਂ ਨੇ ਸਾਡੇ ਦੇਸ਼ਾਂ ਦੇ ਵਿੱਚ ਵਿਸ਼ੇਸ਼ ਸਬੰਧਾਂ ਦੀ ਪੁਸ਼ਟੀ ਕੀਤੀ ਅਤੇ ਉਨ੍ਹਾਂ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੀ ਇੱਛਾ ਪ੍ਰਗਟਾਈ।"
ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਬਾਈਡਨ ਅਤੇ ਟਰਸ ਨੇ ਯੂਕਰੇਨ ਦਾ ਸਮਰਥਨ ਕਰਨ, ਚੀਨ ਦੁਆਰਾ ਦਰਪੇਸ਼ ਚੁਣੌਤੀਆਂ ਦਾ ਹੱਲ ਲੱਭਣ, ਈਰਾਨ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਅਤੇ ਟਿਕਾਊ, ਸੁਰੱਖਿਅਤ ਅਤੇ ਕਿਫਾਇਤੀ ਊਰਜਾ ਸਰੋਤਾਂ ਨੂੰ ਯਕੀਨੀ ਬਣਾਉਣ ਸਮੇਤ ਗਲੋਬਲ ਚੁਣੌਤੀਆਂ 'ਤੇ ਲਗਾਤਾਰ ਨਜ਼ਦੀਕੀ ਸਹਿਯੋਗ ਦੀ ਮਹੱਤਤਾ 'ਤੇ ਫੋਨ 'ਤੇ ਚਰਚਾ ਕੀਤੀ। ਵ੍ਹਾਈਟ ਹਾਊਸ ਨੇ ਕਿਹਾ ਕਿ "ਉਨ੍ਹਾਂ ਨੇ ਬੇਲਫਾਸਟ/ਗੁੱਡ ਫਰਾਈਡੇ ਸਮਝੌਤੇ ਦੇ ਲਾਭਾਂ ਅਤੇ ਉੱਤਰੀ ਆਇਰਲੈਂਡ ਪ੍ਰੋਟੋਕੋਲ 'ਤੇ ਯੂਰਪੀਅਨ ਯੂਨੀਅਨ ਦੇ ਨਾਲ ਇੱਕ ਗੱਲਬਾਤ ਸਮਝੌਤੇ ਤੱਕ ਪਹੁੰਚਣ ਦੇ ਮਹੱਤਵ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਬਾਰੇ ਵੀ ਚਰਚਾ ਕੀਤੀ।"
ਕਾਬਿਲੇਗੌਰ ਹੈ ਕਿ ਮਹਾਰਾਣੀ ਐਲਿਜ਼ਾਬੈਥ ਦੂਜੀ (Queen Elizabeth II) ਨੇ ਮੰਗਲਵਾਰ ਨੂੰ ਰਸਮੀ ਤੌਰ 'ਤੇ ਕੰਜ਼ਰਵੇਟਿਵ ਪਾਰਟੀ ਦੀ ਨੇਤਾ ਲਿਜ਼ ਟਰਸ ਯੂਕੇ ਦੇ ਪ੍ਰਧਾਨ ਮੰਤਰੀ ਨੂੰ ਬ੍ਰਿਟੇਨ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਇਸ ਦੇ ਨਾਲ ਹੀ ਲਿਜ਼ ਟਰਸ ਦੇਸ਼ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਬਣ ਗਈ ਹੈ ਅਤੇ ਉਨ੍ਹਾਂ ਕੋਲ ਦੇਸ਼ ਵਿੱਚ ਵਧਦੇ ਊਰਜਾ ਸੰਕਟ ਅਤੇ ਵਧਦੀਆਂ ਕੀਮਤਾਂ ਨਾਲ ਨਜਿੱਠਣ ਦੀ ਚੁਣੌਤੀ ਹੈ। ਉਹ 96 ਸਾਲਾ ਬ੍ਰਿਟਿਸ਼ ਮਹਾਰਾਣੀ ਨੂੰ ਸਕਾਟਲੈਂਡ ਦੇ ਐਬਰਡੀਨਸ਼ਾਇਰ ਵਿੱਚ ਬਾਲਮੋਰਲ ਕੈਸਲ ਨਿਵਾਸ 'ਤੇ ਮਿਲਣ ਗਈ ਸੀ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮਹਾਰਾਣੀ ਨਾਲ ਮੁਲਾਕਾਤ ਕਰਕੇ ਰਸਮੀ ਤੌਰ 'ਤੇ ਆਪਣਾ ਅਸਤੀਫਾ ਸੌਂਪ ਦਿੱਤਾ ਸੀ। ਟਰਾਸ ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਸ਼ਾਸਨਕਾਲ ਦੌਰਾਨ ਦੇਸ਼ ਦੇ 15ਵੇਂ ਪ੍ਰਧਾਨ ਮੰਤਰੀ ਹਨ। ਪਹਿਲਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਸਾਲ 1952 ਵਿੱਚ ਬਣਿਆ ਸੀ। ਬ੍ਰਿਟਿਸ਼ ਸ਼ਾਹੀ ਪਰਿਵਾਰ ਵੱਲੋਂ ਬਹੁਗਿਣਤੀ ਪਾਰਟੀ ਦੇ ਨੇਤਾ ਨੂੰ ਸੱਦਾ ਦੇਣ ਦੀ ਸੰਵਿਧਾਨਕ ਪ੍ਰਕਿਰਿਆ ਲੰਡਨ ਦੇ ਬਕਿੰਘਮ ਪੈਲੇਸ ਵਿੱਚ ਹੋ ਰਹੀ ਹੈ।
ਇਹ ਵੀ ਪੜੋ: ਮੰਗੋਲੀਆ ਦੇ ਰਾਸ਼ਟਰਪਤੀ ਨੇ ਰਾਜਨਾਥ ਸਿੰਘ ਨੂੰ ਭੇਂਟ ਕੀਤਾ ਘੋੜਾ