ਹੈਦਰਾਬਾਦ ਡੈਸਕ: ਕੈਲੀਫੋਰਨੀਆ ਵਿੱਚ ਵੀਰਵਾਰ ਦੇਰ ਰਾਤ ਇੱਕ ਬੱਚੇ ਸਮੇਤ ਭਾਰਤੀ ਮੂਲ ਦੇ ਇੱਕ ਪਰਿਵਾਰ ਦੇ 4 ਮੈਂਬਰਾਂ ਦੇ ਅਗਵਾ ਅਤੇ ਕਤਲ ਦੇ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਦਾ ਨਾਂ ਜੀਸਸ ਮੈਨੁਅਲ ਸਲਗਾਡੋ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। US kidnapping.
ਕੈਲੀਫੋਰਨੀਆ 'ਚ ਭਾਰਤੀ ਮੂਲ ਦੀ 8 ਮਹੀਨੇ ਦੀ ਬੱਚੀ ਨੂੰ ਅਗਵਾ ਕਰਕੇ ਉਸ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਗਿਆ। ਬੱਚੀ ਆਰੋਹੀ ਢੇਰੀ, ਉਸ ਦੇ ਮਾਤਾ-ਪਿਤਾ, 27 ਸਾਲਾ ਜਸਲੀਨ ਕੌਰ ਅਤੇ 36 ਸਾਲਾ ਜਸਦੀਪ ਸਿੰਘ ਅਤੇ ਰਿਸ਼ਤੇਦਾਰ ਅਮਨਦੀਪ ਸਿੰਘ (49) ਨੂੰ ਮਰਸਡ, ਸੈਨ ਫਰਾਂਸਿਸਕੋ ਤੋਂ ਸੋਮਵਾਰ ਨੂੰ ਅਗਵਾ ਕਰ ਲਿਆ ਗਿਆ ਸੀ।
ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਮਜ਼ਦੂਰਾਂ ਨੂੰ ਖੇਤ ਵਿੱਚ ਇੱਕ ਦੂਜੇ ਦੇ ਨੇੜੇ ਲਾਸ਼ਾਂ ਮਿਲੀਆਂ, ਜਿਸ ਤੋਂ ਬਾਅਦ ਉਸ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਗ੍ਰਿਫਤਾਰ ਕੀਤੇ ਗਏ ਸ਼ੱਕੀ, ਜੀਸਸ ਮੈਨੁਅਲ ਡੇਲਗਾਡੋ ਨੂੰ 2005 ਵਿਚ ਬੰਦੂਕ ਦੀ ਨੋਕ 'ਤੇ ਚੋਰੀ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ 2015 ਵਿਚ ਪੈਰੋਲ 'ਤੇ ਬਾਹਰ ਆਇਆ ਸੀ। ਉਸ ਨੇ ਕਿਹਾ ਕਿ ਉਸ ਦਾ ਪਿਛਲਾ ਰਿਕਾਰਡ ਦੱਸਦਾ ਹੈ ਕਿ ਇਹ ਘਿਨੌਣਾ ਅਪਰਾਧ ਪੈਸੇ ਲਈ ਕੀਤਾ ਗਿਆ ਹੈ।
ਇਸ ਤੋਂ ਅੱਗੇ ਪੁਲਿਸ ਨੇ ਕਿਹਾ ਕਿ ਡੇਲਗਾਡੋ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਅਗਵਾ ਕਰਨ ਵਿੱਚ ਸ਼ਾਮਿਲ ਸੀ ਅਤੇ ਉਨ੍ਹਾਂ ਨੇ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ। ਇਸ ਤੋਂ ਪਹਿਲਾਂ ਕਿ ਅਧਿਕਾਰੀ ਉਸ ਤੱਕ ਪਹੁੰਚਦੇ, ਉਸ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਸ ਨੇ ਕਿਹਾ ਕਿ ਅਧਿਕਾਰੀ ਉਸ ਨਾਲ ਗੱਲ ਕਰਨ ਲਈ ਡਾਕਟਰੀ ਮਨਜ਼ੂਰੀ ਦੀ ਉਡੀਕ ਕਰ ਰਹੇ ਹਨ।
ਪੁਲਿਸ ਅਨੁਸਾਰ ਜਿਸ ਇਲਾਕੇ ਦੀ ਗਲੀ ਵਿੱਚ ਲਾਸ਼ ਮਿਲੀ ਉਸ ਵਿੱਚ ਇੱਕ ਮਜ਼ਦੂਰ ਨੂੰ ਪਰਿਵਾਰਕ ਮੈਂਬਰ ਨੂੰ ਫ਼ੋਨ ਆਇਆ। ਪਰਿਵਾਰ ਦਾ ਬੈਂਕ ਕਾਰਡ ਏਟੀਐਮ ਵਿੱਚ ਵਰਤਿਆ ਗਿਆ ਸੀ ਅਤੇ ਉਹ ਪੈਸੇ ਕਢਵਾਉਣ ਵਾਲੇ ਵਿਅਕਤੀ ਦੀ ਸਪੱਸ਼ਟ ਤਸਵੀਰ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਜਸਦੀਪ ਸਿੰਘ ਅਤੇ ਅਮਨਦੀਪ ਸਿੰਘ ਨੂੰ ਪਹਿਲਾਂ ਬੰਦੂਕ ਦੀ ਨੋਕ 'ਤੇ ਚੁੱਕ ਲਿਆ ਗਿਆ। ਕੁਝ ਮਿੰਟਾਂ ਬਾਅਦ ਸ਼ੱਕੀ ਵਿਅਕਤੀ ਵਾਪਸ ਆਇਆ ਅਤੇ ਜਸਲੀਨ ਕੌਰ ਅਤੇ ਉਸ ਦੀ ਬੱਚੀ ਨੂੰ ਜ਼ਬਰਦਸਤੀ ਗੱਡੀ ਵਿਚ ਬਿਠਾ ਲਿਆ। ਬਾਅਦ 'ਚ ਟਰੱਕ ਸੜਦਾ ਹੋਇਆ ਮਿਲਿਆ, ਜਿਸ ਤੋਂ ਬਾਅਦ ਅਗਵਾ ਹੋਣ ਦਾ ਖੁਲਾਸਾ ਹੋਇਆ।
ਇਹ ਵੀ ਪੜ੍ਹੋ: ਵੱਡੀ ਖ਼ਬਰ : ਅਮਰੀਕਾ ਵਿੱਚ ਅਗਵਾ ਪੰਜਾਬੀਆਂ ਦਾ ਕਤਲ, ਸੀਐਮ ਮਾਨ ਨੇ ਕੇਂਦਰ ਤੋਂ ਕੀਤੀ ਉੱਚ ਪੱਧਰੀ ਜਾਂਚ ਦੀ ਮੰਗ