ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਦੱਸਿਆ ਕਿ ਇਕ ਅਮਰੀਕੀ ਲੜਾਕੂ ਜਹਾਜ਼ ਅਲਾਸਕਾ ਤੋਂ ਉੱਤਰੀ ਕੈਨੇਡਾ ਦੇ ਹਵਾਈ ਖੇਤਰ 'ਚ ਦਾਖਲ ਹੋਇਆ ਤੇ ਇੱਕ ਅਣਪਛਾਤੀ ਅਤੇ ਮਨੁੱਖ ਰਹਿਤ ਵਸਤੂ ਨੂੰ ਤਬਾਹ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫਤਰ ਵ੍ਹਾਈਟ ਹਾਊਸ ਨੇ ਕਿਹਾ ਕਿ ਇਸ ਸਬੰਧ ਵਿਚ ਫੈਸਲਾ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਫੋਨ 'ਤੇ ਹੋਈ ਗੱਲਬਾਤ ਤੋਂ ਬਾਅਦ ਲਿਆ ਗਿਆ। ਇੱਕ ਦਿਨ ਪਹਿਲਾਂ ਇੱਕ ਅਮਰੀਕੀ ਲੜਾਕੂ ਜਹਾਜ਼ ਨੇ ਬਾਈਡਨ ਦੇ ਆਦੇਸ਼ਾਂ 'ਤੇ ਅਲਾਸਕਾ ਦੇ ਉੱਤਰੀ ਤੱਟ ਦੇ ਨੇੜੇ ਲਗਭਗ 40,000 ਫੁੱਟ ਦੀ ਉਚਾਈ 'ਤੇ ਉੱਡ ਰਹੀ ਇੱਕ ਛੋਟੀ ਕਾਰ ਦੇ ਆਕਾਰ ਦੀ ਵਸਤੂ ਨੂੰ ਨਸ਼ਟ ਕਰ ਦਿੱਤਾ ਸੀ।
ਅਮਰੀਕੀ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਪੈਂਟਾਗਨ ਦੇ ਪ੍ਰੈੱਸ ਸਕੱਤਰ ਬ੍ਰਿਗੇਡੀਅਰ ਪੈਟ ਰਾਈਡਰ ਨੇ ਦੱਸਿਆ ਕਿ 'ਨਾਰਥ ਅਮਰੀਕਨ ਐਰੋਸਪੇਸ ਡਿਫੈਂਸ ਕਮਾਂਡ' (NORAD) ਨੇ ਸ਼ੁੱਕਰਵਾਰ ਦੇਰ ਸ਼ਾਮ ਅਲਾਸਕਾ 'ਤੇ ਇਕ ਵਸਤੂ ਦੇਖੀ। ਵ੍ਹਾਈਟ ਹਾਊਸ ਨੇ ਕਿਹਾ ਕਿ ਨੋਰਾਡ ਨੇ ਉਸ ਤੋਂ ਬਾਅਦ 24 ਘੰਟਿਆਂ ਤੱਕ ਵਸਤੂ ਦੀ ਨੇੜਿਓਂ ਨਿਗਰਾਨੀ ਕੀਤੀ ਅਤੇ ਰਾਸ਼ਟਰਪਤੀ ਨੂੰ ਉਨ੍ਹਾਂ ਦੀ ਰਾਸ਼ਟਰੀ ਸੁਰੱਖਿਆ ਟੀਮ ਦੁਆਰਾ ਲਗਾਤਾਰ ਜਾਣਕਾਰੀ ਦਿੱਤੀ ਗਈ। ਵ੍ਹਾਈਟ ਹਾਊਸ ਨੇ ਕਿਹਾ ਕਿ ਬਹੁਤ ਜ਼ਿਆਦਾ ਸਾਵਧਾਨੀ ਦੇ ਕਾਰਨ ਅਤੇ ਉਨ੍ਹਾਂ ਦੀਆਂ ਫੌਜਾਂ ਦੀ ਸਿਫਾਰਸ਼ 'ਤੇ ਰਾਸ਼ਟਰਪਤੀ ਬਾਈਡਨ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਇਸ ਨੂੰ ਨਸ਼ਟ ਕਰਨ ਦੀ ਇਜਾਜ਼ਤ ਦਿੱਤੀ।
ਬਾਈਡਨ ਨੇ ਇਸ ਕਾਰਵਾਈ ਲਈ NORAD ਨੂੰ ਸੌਂਪੇ ਗਏ ਅਮਰੀਕੀ ਲੜਾਕੂ ਜਹਾਜ਼ ਨੂੰ ਇਸ ਕਾਰਵਾਈ ਲਈ ਅਧਿਕਾਰਿਤ ਕੀਤਾ, ਅਤੇ ਇੱਕ US F-22 ਜਹਾਜ਼ ਨੇ ਕੈਨੇਡੀਅਨ ਅਧਿਕਾਰੀਆਂ ਦੇ ਨਾਲ ਨਜ਼ਦੀਕੀ ਤਾਲਮੇਲ ਵਿੱਚ ਕੈਨੇਡੀਅਨ ਖੇਤਰ ਵਿੱਚ ਵਸਤੂ ਨੂੰ ਤਬਾਹ ਕਰ ਦਿੱਤਾ। ਰਾਈਡਰ ਨੇ ਦੱਸਿਆ ਕਿ ਇੱਕ ਯੂਐਸ ਐਫ -22 ਜਹਾਜ਼ ਨੇ ਯੂਐਸ ਅਤੇ ਕੈਨੇਡੀਅਨ ਅਧਿਕਾਰੀਆਂ ਦੇ ਨਜ਼ਦੀਕੀ ਤਾਲਮੇਲ ਵਿੱਚ 'ਏਆਈਐਮ 9 ਐਕਸ' ਮਿਜ਼ਾਈਲ ਦੀ ਵਰਤੋਂ ਕਰਦਿਆਂ ਵਸਤੂ ਨੂੰ ਨਸ਼ਟ ਕਰ ਦਿੱਤਾ।
ਇਸ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਹੁਕਮਾਂ 'ਤੇ ਇਕ ਅਮਰੀਕੀ ਲੜਾਕੂ ਜਹਾਜ਼ ਨੇ ਯੂਕੋਨ ਦੇ ਹਵਾਈ ਖੇਤਰ 'ਚ ਉੱਡ ਰਹੀ 'ਅਣਪਛਾਤੀ ਵਸਤੂ' ਨੂੰ ਤਬਾਹ ਕਰ ਦਿੱਤਾ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਹ ਵਸਤੂ ਕਿੰਨੀ ਉਚਾਈ 'ਤੇ ਉੱਡ ਰਹੀ ਸੀ। ਐੱਫ-22 ਲੜਾਕੂ ਜਹਾਜ਼ਾਂ ਨੇ ਹੁਣ ਤੱਕ ਤਿੰਨ ਅਜਿਹੀਆਂ ਵਸਤੂਆਂ ਨੂੰ ਤਬਾਹ ਕਰ ਦਿੱਤਾ ਹੈ, ਜਿਨ੍ਹਾਂ 'ਚੋਂ ਘੱਟੋ-ਘੱਟ ਵਸਤੂ ਚੀਨੀ ਜਾਸੂਸੀ ਗੁਬਾਰਾ ਸੀ, ਪਰ ਬਾਕੀ ਦੋ ਦੀ ਜਾਣਕਾਰੀ ਅਜੇ ਜਨਤਕ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ :- Governor And Lt Governor Changes: 13 ਸੂਬਿਆਂ ਤੇ UT ਦੇ ਬਦਲੇ ਰਾਜਪਾਲ ਤੇ LG, ਚਰਚਾ ਵਿੱਚ ਸੀ ਕੈਪਟਨ ਦਾ ਨਾਂ