ਮੈਡ੍ਰਿਡ: ਕੁਝ ਲੋਕਾਂ ਨੂੰ ਆਪਣਾ ਨਾਮ ਬਹੁਤ ਵੱਡਾ ਲੱਗਦਾ ਹੈ ਅਤੇ ਕੁਝ ਲੋਕਾਂ ਦਾ ਨਾਮ ਅਜੀਬ ਹੋਣ ਕਰਕੇ ਆਪਣੇ ਨਾਮ ਦੇ ਅੱਖਰ ਵੀ ਬੋਲਦੇ ਹੋਏ ਝਿਜਕਦੇ ਹਨ। ਪਰ ਕੁਝ ਅਜਿਹੇ ਵੀ ਹਨ ਜੋ ਅਜਿਹੇ ਨਾਮ ਰੱਖਦੇ ਹਨ ਜਿੰਨਾ ਨੂੰ ਬੋਲਣਾ ਅਤੇ ਲਿਖਣਾ ਇੱਕ ਚੁਣੌਤੀ ਸਮਾਨ ਹੁੰਦਾ ਹੈ। ਅਜਿਹਾ ਹੀ ਕੁਝ ਮਾਮਲਾ ਸਾਹਮਣੇ ਆਇਆ ਹੈ ਸਪੇਨ ਦੇ ਰਾਇਲ ਬੇਬੀ ਦੇ ਨਾਮ ਨੂੰ ਲੈਕੇ। ਦਰਅਸਲ ਸਪੇਨ ਦੇ ਰਾਜਾ ਅਤੇ ਮਹਾਰਾਣੀ-ਡਿਊਕ ਫਰਨਾਂਡੋ ਫਿਟਜ਼ ਜੇਮਸ ਸਟੂਅਰਟ ਅਤੇ ਡਚੇਸ ਸੋਫੀਆ ਪਾਲਾਜ਼ੁਏਲੋ ਨੇ ਆਪਣੀ ਧੀ ਦਾ ਨਾਮ 157 ਅੱਖਰਾਂ ਦਾ ਰੱਖਿਆ ਹੈ।
ਹਾਲ ਹੀ 'ਚ ਪੈਦਾ ਹੋਈ ਧੀ ਦਾ ਨਾਂ 'ਸੋਫੀਆ ਫਰਨਾਂਡੋ ਡੋਲੋਰੇਸ ਕੇਏਟਾਨਾ ਟੇਰੇਸਾ ਐਂਜੇਲਾ ਡੇ ਲਾ ਕਰੂਜ਼ ਮਿਕਾਇਲਾ ਡੇਲ ਸੈਂਟੀਸਿਮੋ ਸੈਕਰਾਮੈਂਟੋ ਡੇਲ ਪਰਪੇਟੂਓ ਸੋਕੋਰੋ ਡੇ ਲਾ ਸੈਂਟੀਸਿਮਾ ਤ੍ਰਿਨੀਦਾਦ ਵਾਈ ਡੇ ਟੋਡੋਸ ਲੋਸ ਸੈਂਟੋਸ' ਰੱਖਿਆ ਗਿਆ ਹੈ। ਇਸ ਨਾਮ ਦੇ ਕੁੱਲ 157 ਅੱਖਰ ਹਨ। ਇਹ ਨਾਮ ਇੰਨਾ ਲੰਮਾ ਹੈ ਕਿ ਸਪੈਨਿਸ਼ ਡਿਊਕ ਨੂੰ ਕਿਹਾ ਗਿਆ ਹੈ ਕਿ ਜੇਕਰ ਉਹ ਸਪੈਨਿਸ਼ ਅਧਿਕਾਰੀਆਂ ਦੁਆਰਾ ਕਾਨੂੰਨੀ ਤੌਰ 'ਤੇ ਰਜਿਸਟਰ ਕਰਨਾ ਚਾਹੁੰਦੇ ਹਨ ਤਾਂ ਆਪਣੀ ਧੀ ਦਾ ਨਾਮ ਮਹੱਤਵਪੂਰਨ ਤੌਰ 'ਤੇ ਛੋਟਾ ਕਰੇ।
- Israel Reject Ceasefire Call: ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ UNGA ਦੇ ਜੰਗਬੰਦੀ ਦੇ ਸੱਦੇ ਨੂੰ ਕੀਤਾ ਰੱਦ
- Hamas conflict shackled rapprochement: ਇਜ਼ਰਾਈਲ-ਹਮਾਸ ਸੰਘਰਸ਼ IMEC ਨੂੰ ਲਾਗੂ ਕਰਨ ਸਮੇਤ ਸਬੰਧਾਂ ਨੂੰ ਵਿਗਾੜਦਾ ਹੈ: ਮਾਹਰ
- Friends Fem Matthew Parry Died: ਐਮੀ ਐਵਾਰਡ ਨਾਮਜ਼ਦ ਫ੍ਰੈਂਡਜ਼ ਸਟਾਰ ਮੈਥਿਊ ਪੇਰੀ ਬਾਥਟਬ ਵਿੱਚ ਮ੍ਰਿਤਕ ਪਾਇਆ ਗਿਆ
25 ਸ਼ਬਦਾਂ ਤੱਕ ਸੀਮਤ ਕੀਤਾ ਜਾਵੇ ਨਾਮ: ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋੜੇ ਨੂੰ ਆਪਣੇ ਬੱਚੇ ਦਾ ਨਾਮ ਬਦਲਣਾ ਹੋਵੇਗਾ। ਉਹਨਾਂ ਕਿਹਾ ਕਿ ਲੜਕੀ ਸਿਵਲ ਰਜਿਸਟਰੀ ਵਿੱਚ ਨਾਮਾਂ ਦੀ ਇੱਕ ਲਾਈਨ ਵਿੱਚ ਇਹ ਨਾਮ ਨਹੀਂ ਆ ਸਕਦਾ। ਇਸ ਨਾਲ ਨਾਮ ਰਜਿਸਟਰ ਕਰਨਾ ਔਖਾ ਹੋਵੇਗਾ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਲੜਕੀ ਲਈ ਮੁਸ਼ਕਿਲ ਪੈਦਾ ਹੋ ਸਕਦੀ ਹੈ। ਇਸ ਲਈ ਕਾਨੂੰਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨੂੰ 25 ਸ਼ਬਦਾਂ ਤੱਕ ਸੀਮਤ ਕੀਤਾ ਜਾਵੇ। ਅਧਿਕਾਰੀਆਂ ਨੇ ਕਿਹਾ,'ਸਾਰੇ ਨਿਯਮਾਂ ਤੋਂ ਪਰੇ ਹੋ ਕੇ ਇੰਨੇ ਵੱਡੇ ਨਾਮ ਨਾਲ ਲੜਕੀ ਦਾ ਨਾਮ ਰਜਿਸਟਰੀ 'ਚ ਦਰਜ ਨਹੀਂ ਕਰਵਾਇਆ ਜਾ ਸਕੇਗਾ।ਇਸ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਇਸ ਜੋੜੇ ਵੱਲੋਂ ਆਪਣੀ ਧੀ ਦਾ ਨਾਮ ਬਦਲਿਆ ਜਾਂਦਾ ਹੈ ਜਾਂ ਫਿਰ ਇਸ ਨੂੰ ਹੀ ਛੋਟਾ ਕੀਤਾ ਜਾਂਦਾ ਹੈ। ਤਾਂ ਜੋ ਓਹਨਾ ਦੀ ਪਿਆਰੀ ਧੀ ਨੂੰ ਆਉਣ ਵਾਲੇ ਸਮੇਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਵੇ।