ਹਿਊਸਟਨ: ਅਮਰੀਕਾ ਦੇ ਸ਼ਹਿਰ ਹਿਊਸਟਨ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਵਾਰ ਇੱਕ ਕਲੱਬ ਦੇ ਬਾਹਰ ਗੋਲੀਬਾਰੀ ਕੀਤੀ ਗਈ। ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀ ਚਲਾ ਦਿੱਤੀ। ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੇ ਬਾਅਦ ਤੋਂ ਹਮਲਾਵਰ ਫਰਾਰ ਹੈ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ। ਹਿਊਸਟਨ ਪੁਲਿਸ ਮੁਤਾਬਕ ਐਤਵਾਰ ਤੜਕੇ ਹਿਊਸਟਨ ਦੇ ਇੱਕ ਕਲੱਬ ਦੇ ਬਾਹਰ ਭੀੜ-ਭੜੱਕੇ ਵਾਲੀ ਪਾਰਕਿੰਗ ਵਿੱਚ ਕਿਸੇ ਨੇ ਗੋਲੀ ਚਲਾ ਦਿੱਤੀ। ਐਤਵਾਰ ਹੋਣ ਕਾਰਨ ਪਾਰਕਿੰਗ ਵਿੱਚ ਲੋਕਾਂ ਦੀ ਭੀੜ ਸੀ। ਇਸ ਗੋਲੀਬਾਰੀ 'ਚ 6 ਲੋਕ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ।
ਸੀਸੀਟੀਵੀ ਵੀਡੀਓ ਦੇ ਆਧਾਰ ਉਤੇ ਕਾਰਵਾਈ ਕਰੇਗੀ ਪੁਲਿਸ : ਪੁਲਿਸ ਮੁਖੀ ਟਰੌਏ ਫਿਨਰ ਨੇ ਕਿਹਾ ਕਿ ਅਧਿਕਾਰੀਆਂ ਨੇ ਕਾਰਵਾਈ ਦੌਰਾਨ ਪਾਇਆ ਕਿ ਕਲੱਬ ਦੇ ਅੰਦਰ ਝਗੜਾ ਹੋਇਆ ਅਤੇ ਉਸ ਤੋਂ ਬਾਅਦ ਬਾਹਰ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿੱਚ 6 ਲੋਕਾਂ ਨੂੰ ਗੋਲੀ ਲੱਗੀ। ਫਿਨਰ ਨੇ ਕਿਹਾ ਕਿ ਛੇ ਪੀੜਤਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਸੀ ਅਤੇ ਉਸ ਦੀ ਐਮਰਜੈਂਸੀ ਸਰਜਰੀ ਹੋਈ ਸੀ। ਬਾਕੀ ਪੰਜ ਜ਼ਖ਼ਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਕਿਸੇ ਵੀ ਸ਼ੱਕੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਫਿਨਰ ਦਾ ਕਹਿਣਾ ਹੈ ਕਿ ਜਾਂਚ ਦੇ ਹਿੱਸੇ ਵਜੋਂ ਘਟਨਾ ਸਥਾਨ 'ਤੇ ਲਈ ਗਈ ਸੀਸੀਟੀਵੀ ਵੀਡੀਓ ਦੀ ਸਮੀਖਿਆ ਕੀਤੀ ਜਾਵੇਗੀ।
- Foreign Minister on students: ਕੈਨੇਡਾ 'ਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਲੈ ਕੇ ਵਿਦੇਸ਼ ਮੰਤਰੀ ਨੇ ਜਤਾਈ ਚਿੰਤਾ
- ‘ਬਾਈਡਨ ਪ੍ਰਧਾਨ ਮੰਤਰੀ ਮੋਦੀ ਨਾਲ ਹਿੰਦ-ਪ੍ਰਸ਼ਾਂਤ ਖੇਤਰ ਦੀ ਗਲੋਬਲ ਸਿਆਸੀ ਸਥਿਤੀ 'ਤੇ ਕਰਨਗੇ ਚਰਚਾ’
- US on Indian Democracy: ਭਾਰਤੀ ਲੋਕਤੰਤਰ ਦੀ ਸਿਹਤ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਅਮਰੀਕਾ ਨੇ ਦਿੱਤਾ ਜਵਾਬ, 'ਦਿੱਲੀ ਜਾ ਕੇ ਖੁਦ ਦੇਖ ਲਓ'
ਨਹੀਂ ਰੁਕ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ : ਦੱਸ ਦੇਈਏ ਕਿ ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਪਿਛਲੇ ਸ਼ੁੱਕਰਵਾਰ ਨੂੰ ਵੀ ਸੇਨ ਫਰਾਂਸਿਸਕੋ 'ਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ, ਜਿਸ 'ਚ 9 ਲੋਕ ਜ਼ਖਮੀ ਹੋ ਗਏ ਸਨ। ਸੇਨ ਫਰਾਂਸਿਸਕੋ ਪੁਲਿਸ ਮੁਤਾਬਕ ਗੋਲੀਬਾਰੀ ਗਿਣੀਮਿਥੀ ਸਾਜ਼ਿਸ਼ ਤਹਿਤ ਕੀਤੀ ਗਈ ਸੀ। ਗੋਲੀਬਾਰੀ ਇਕ ਪਾਰਟੀ ਦੌਰਾਨ ਹੋਈ ਸੀ। ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸੀ।