ਅਬੂਜਾ: ਨਾਈਜੀਰੀਆ ਦੇ ਨਾਈਜਰ ਨਦੀ ਵਿੱਚ ਇੱਕ ਕਿਸ਼ਤੀ ਪਲਟਣ ਨਾਲ ਘੱਟੋ-ਘੱਟ 103 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ 'ਤੇ ਸਵਾਰ ਜ਼ਿਆਦਾਤਰ ਲੋਕ ਇਕ ਵਿਆਹ ਸਮਾਗਮ 'ਚ ਸ਼ਾਮਲ ਹੋਏ ਮਹਿਮਾਨ ਸਨ, ਜੋ ਕਿ ਭਾਰੀ ਬਰਸਾਤ ਕਾਰਨ ਸੜਕ ਦੇ ਬੰਦ ਹੋਣ ਕਾਰਨ ਪਿੰਡ ਵਿੱਚ ਫਸੇ ਹੋਏ ਸਨ। ਮੀਡੀਆ ਏਜੰਸੀ ਨੇ ਇੱਕ ਸਥਾਨਕ ਮੁਖੀ ਦੇ ਹਵਾਲੇ ਨਾਲ ਕਿਹਾ ਕਿ ਕਿਸ਼ਤੀ ਵਿੱਚ ਕਰੀਬ 300 ਲੋਕ ਸਵਾਰ ਸਨ। ਇਹ ਹਾਦਸਾ ਦਰੱਖਤ ਦੇ ਤਣੇ ਨਾਲ ਟਕਰਾਉਣ ਤੋਂ ਬਾਅਦ ਵਾਪਰਿਆ। ਹਾਦਸੇ ਦਾ ਸਮਾਂ (ਸਥਾਨਕ ਸਮੇਂ ਮੁਤਾਬਕ) ਸੋਮਵਾਰ ਤੜਕੇ ਦੱਸਿਆ ਜਾ ਰਿਹਾ ਹੈ।
ਮੀਂਹ ਕਾਰਨ ਸੜਕੀ ਰਸਤਾ ਬੰਦ: ਇਹ ਹਾਦਸਾ ਨਾਈਜੀਰੀਆ ਦੇ ਉੱਤਰੀ-ਕੇਂਦਰੀ ਕਵਾਰਾ ਰਾਜ ਦੇ ਪਟੀਗੀ ਜ਼ਿਲ੍ਹੇ ਦੇ ਕਪਾਡਾ ਵਿੱਚ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਰਸਾਤ ਕਾਰਨ ਸੜਕ ਦੇ ਬੰਦ ਹੋਣ ਕਾਰਨ ਲੋਕ ਆਉਣ-ਜਾਣ ਲਈ ਕਿਸ਼ਤੀਆਂ ਦਾ ਸਹਾਰਾ ਲੈ ਰਹੇ ਹਨ। ਇੱਕ ਸਥਾਨਕ ਸੂਤਰ ਦੇ ਅਨੁਸਾਰ, ਵਿਆਹ ਸਮਾਗਮ ਵਿੱਚ ਫਸੇ ਹੋਏ ਮਹਿਮਾਨਾਂ ਵਿੱਚੋਂ ਕੁਝ ਨਾਈਜਰ ਰਾਜ ਦੇ ਇਗਬੋਤੀ ਪਿੰਡ ਤੋਂ ਨਦੀ ਪਾਰ ਕਰ ਰਹੇ ਸਨ। ਸੂਤਰ ਮੁਤਾਬਕ ਹਾਦਸਾਗ੍ਰਸਤ ਕਿਸ਼ਤੀ ਵੱਡੀ ਸੀ। ਕਿਸ਼ਤੀ 'ਤੇ ਘੱਟੋ-ਘੱਟ 300 ਲੋਕ ਸਵਾਰ ਸਨ, ਜਿਨ੍ਹਾਂ 'ਚ ਵਿਆਹ ਸਮਾਗਮ ਲਈ ਆਏ ਮਹਿਮਾਨ ਵੀ ਸ਼ਾਮਲ ਸਨ, ਜਿਸ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਮਰਦ-ਔਰਤਾਂ ਸ਼ਾਮਲ ਹੋਏ।
- ਗੁਪਤ ਦਸਤਾਵੇਜ਼ ਰੱਖਣ ਦੇ ਮਾਮਲੇ 'ਚ ਅਦਾਲਤ 'ਚ ਪੇਸ਼ ਹੋਏ ਡੋਨਾਲਡ ਟਰੰਪ, ਖੁਦ ਨੂੰ ਦੱਸਿਆ ਬੇਕਸੂਰ
- Good News For Fans Of KL Rahul : ਰਾਹੁਲ ਦੀ ਸਫਲ ਸਰਜਰੀ ਤੋਂ ਬਾਅਦ ਭਾਰਤੀ ਟੀਮ 'ਚ ਵਾਪਸੀ ਦੀ ਤਿਆਰੀ
- ਦੀਨਾਨਗਰ ਦੇ ਵਿਕਰਮਜੀਤ ਨੇ ਕੈਨੇਡਾ ਚ ਰੌਸ਼ਨ ਕੀਤਾ ਪੰਜਾਬ ਦਾ ਨਾਂਮ, ਕੈਨੇਡਾ 'ਚ ਬਣਿਆਂ ਪੁਲਿਸ ਅਫ਼ਸਰ
ਦਰੱਖਤ ਨਾਲ ਟਕਰਾਉਣ ਤੋਂ ਬਾਅਦ ਟੁੱਟੀ ਕਿਸ਼ਤੀ : ਸੋਮਵਾਰ ਸਵੇਰੇ 3 ਵਜੇ ਤੋਂ 4 ਵਜੇ ਦੇ ਵਿਚਕਾਰ ਜਦੋਂ ਉਕਤ ਲੋਕ ਚਲੇ ਗਏ ਤਾਂ ਜਾਣ ਤੋਂ ਥੋੜ੍ਹੀ ਦੇਰ ਬਾਅਦ, ਕਿਸ਼ਤੀ ਇੱਕ ਦਰੱਖਤ ਨਾਲ ਟਕਰਾ ਗਈ, ਜੋ ਪਾਣੀ ਵਿੱਚ ਵਹਿ ਕੇ ਕਿਸ਼ਤੀ ਵੱਲ ਆਇਆ ਸੀ। ਇਸ ਟੱਕਰ ਕਾਰਨ ਕਿਸ਼ਤੀ ਦੇ ਦੋ ਹਿੱਸੇ ਹੋ ਗਏ। ਪਾਣੀ ਦੇ ਤੇਜ਼ ਵਹਾਅ ਕਾਰਨ ਕਿਸ਼ਤੀ ਵਿੱਚ ਸਵਾਰ ਯਾਤਰੀ ਵੀ ਰੁੜ੍ਹਨ ਲੱਗੇ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਕਿਸ਼ਤੀ 'ਚ ਸਵਾਰ ਲੋਕਾਂ 'ਚੋਂ ਸਿਰਫ 53 ਲੋਕਾਂ ਨੂੰ ਹੀ ਬਚਾਇਆ ਜਾ ਸਕਿਆ। ਇਸ ਤੋਂ ਇਲਾਵਾ 103 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ ਅਤੇ ਬਾਕੀ ਲਾਪਤਾ ਹਨ।
ਨਿਗਰਾਨੀ ਲਈ ਭੇਜੀ ਟੀਮ: ਮੀਡੀਆ ਨਾਲ ਗੱਲ ਕਰਦੇ ਹੋਏ, ਕਵਾੜਾ ਵਿੱਚ ਪੁਲਿਸ ਕਮਾਂਡ ਦੇ ਬੁਲਾਰੇ ਅਜੈ ਓਕਸਾਨਮੀ ਨੇ ਕਿਹਾ ਕਿ ਘਟਨਾ ਦਾ ਜਾਇਜ਼ਾ ਲੈਣ ਲਈ ਇੱਕ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਕਰੀਬ 100 ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਹੈ। ਕਵਾੜਾ ਰਾਜ ਸਰਕਾਰ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਸਰਕਾਰੀ ਬੁਲਾਰੇ ਰਾਫਿਯੂ ਅਜ਼ਕਾਏ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਬਚੇ ਲੋਕਾਂ ਨੂੰ ਲੱਭਣ ਲਈ ਬਚਾਅ ਕਾਰਜ ਦੀ ਨਿਗਰਾਨੀ ਕਰ ਰਹੇ ਹਨ। ਇਸ ਤੋਂ ਪਹਿਲਾਂ ਮਈ ਵਿੱਚ ਨਾਈਜੀਰੀਆ ਦੇ ਸੋਕੋਟੋ ਵਿੱਚ ਇੱਕ ਕਿਸ਼ਤੀ ਪਲਟਣ ਨਾਲ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਸੀ।