ਟੇਕਸਾਸ: ਅਮਰੀਕਾ ਦੇ ਟੇਕਸਾਸ ਰਾਜ ਦੀ ਇਕ ਅਦਾਲਤ ਨੇ ਅਮਰੀਕਾ ਦੇ ਪਹਿਲੇ ਪਗੜੀਧਾਰੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੇ ਕਤਲ ਦੇ ਦੋਸ਼ ਵਿੱਚ ਇਕ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਉੱਥੋ ਦੀ ਇਕ ਨਿੱਜੀ ਨਿਊਜ਼ੀ ਏਜੰਸੀ ਦੀ ਰਿਪੋਰਟ ਮੁਤਾਬਕ, "ਧਾਲੀਵਾਲ ਜੋ ਹੈਰਿਸ ਕਾਊਂਟੀ ਵਿਭਾਗ ਦੇ ਪਹਿਲੇ ਸਿੱਖ ਡਿਪਟੀ ਸਨ, ਉਨ੍ਹਾਂ ਦਾ ਸਤੰਬਰ 2019 ਵਿੱਚ ਡਿਊਟੀ ਦੌਰਾਨ ਕਤਲ ਕਰ ਦਿੱਤਾ ਗਿਆ। ਦੋਸ਼ੀ ਕਾਤਲ ਸੋਲਿਸ ਨੂੰ ਸ਼ੂਟਿੰਗ ਸਮੇਂ ਪੈਰੋਲ ਦੀ ਉਲੰਘਨਾ ਕਰਨ ਦੇ ਚੱਲਦੇ ਗ੍ਰਿਫਤਾਰੀ ਦੇ ਵਾਰੰਟ ਨਾਲ ਗ੍ਰਿਫਤਾਰ ਕਰ ਲਿਆ ਸੀ।"
ਅਦਾਲਤ ਦੇ ਬੈਂਚ ਨੇ ਸੁਣਵਾਈ ਕਰਦਿਆ ਰਾਬਰਟ ਸੋਲਿਸ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਫੈਸਲੇ ਦੇ ਐਲਾਨ ਤੋਂ ਬਾਅਦ, ਹੈਰਿਸ ਕਾਊਂਟੀ ਸ਼ੇਰਿਫ ਨੇ ਟਵੀਟ ਕੀਤਾ ਕਿ, "27 ਸਤੰਬਰ 2019 ਨੂੰ ਡਿਪਟੀ ਸੰਦੀਪ ਧਾਲੀਵਾਲ ਨੂੰ ਟ੍ਰੈਫਿਕ ਰੋਕਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ। ਉਹ ਆਪਣੀ ਹਾਸੇ-ਮਜ਼ਾਕ ਦੀ ਭਾਵਨਾ ਅਤੇ ਆਪਣੇ ਸਾਥੀ ਪ੍ਰਤੀਨਿਧੀਆਂ ਅਤੇ ਉਸ ਭਾਈਚਾਰੇ ਨਾਲ ਨਿੱਜੀ ਸਬੰਧ ਬਣਾਉਣ ਦੀ ਯੋਗਤਾ ਲਈ ਜਾਣਿਆ ਜਾਂਦਾ ਸੀ ਜਿਸਦੀ ਉਸਨੇ ਸੇਵਾ ਕੀਤੀ ਸੀ। ਚਲਾ ਗਿਆ, ਪਰ ਕਦੇ ਨਹੀਂ ਭੁੱਲਿਆ।"
-
Verdict is in: Jurors sentence Robert Solis to death.
— Ed Gonzalez (@SheriffEd_HCSO) October 26, 2022 " class="align-text-top noRightClick twitterSection" data="
We are extremely grateful that justice has been served.
Sandeep changed our Sheriff’s Office family for the better, and we continue striving to live up to his example of servant leadership. May he Rest In Peace. #HouNews https://t.co/w2c3q5qpgr
">Verdict is in: Jurors sentence Robert Solis to death.
— Ed Gonzalez (@SheriffEd_HCSO) October 26, 2022
We are extremely grateful that justice has been served.
Sandeep changed our Sheriff’s Office family for the better, and we continue striving to live up to his example of servant leadership. May he Rest In Peace. #HouNews https://t.co/w2c3q5qpgrVerdict is in: Jurors sentence Robert Solis to death.
— Ed Gonzalez (@SheriffEd_HCSO) October 26, 2022
We are extremely grateful that justice has been served.
Sandeep changed our Sheriff’s Office family for the better, and we continue striving to live up to his example of servant leadership. May he Rest In Peace. #HouNews https://t.co/w2c3q5qpgr
ਗੋਂਜਾਲੇਜ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਜੱਜਾਂ ਨੇ ਰੌਬਰਟ ਸੋਲਿਸ ਨੂੰ ਮੌਤ ਦੀ ਸਜ਼ਾ ਸੁਣਾਈ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਨਸਾਫ਼ ਮਿਲਿਆ ਹੈ। ਸੰਦੀਪ ਨੇ ਸਾਡੇ ਸ਼ੈਰਿਫ ਦਫਤਰ ਦੇ ਪਰਿਵਾਰ ਨੂੰ ਬਿਹਤਰ ਬਦਲ ਦਿੱਤਾ ਸੀ ਅਤੇ ਅਸੀਂ ਉਸ ਦੀ ਲੀਡਰਸ਼ਿਪ ਦੀ ਮਿਸਾਲ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਪ੍ਰਮਾਤਮਾ ਉਸਦੀ ਆਤਮਾ ਨੂੰ ਸ਼ਾਂਤੀ ਦੇਵੇ। ਦੱਸ ਦਈਏ ਕਿ ਡਿਪਟੀ ਪੁਲਿਸ ਅਫ਼ਸਰ ਧਾਲੀਵਾਲ ਦੇ ਕਤਲ ਕਰਨ ਵਾਲੇ ਦੋਸ਼ੀ ਰਾਬਰਟ ਸੋਲਿਸ ਨੂੰ ਮੌਤ ਦੀ ਸਜ਼ਾ ਦੇਣ ਦਾ ਫੈਸਲਾ ਬੁੱਧਵਾਰ ਨੂੰ ਸੁਣਾਇਆ ਗਿਆ ਹੈ।
ਇਹ ਵੀ ਪੜ੍ਹੋ: ‘ਭਾਰਤੀ ਕਰੰਸੀ ਨੋਟਾਂ ਉੱਤੇ ਬਾਬਾ ਸਾਹਿਬ ਦੀ ਤਸਵੀਰ ਕਿਉਂ ਨਹੀਂ ਹੈ ?’