ETV Bharat / international

Pakistan Crisis: ਪਾਕਿਸਤਾਨ ਸਾਹਮਣੇ ਨਵਾਂ ਸੰਕਟ, 3 ਸਾਲਾਂ 'ਚ ਮੋੜਨਾ ਪਵੇਗਾ ਇੰਨਾ ਵਿਦੇਸ਼ੀ ਕਰਜ਼ਾ ! - ਸੰਯੁਕਤ ਰਾਜ ਅਮਰੀਕਾ ਇੰਸਟੀਚਿਊਟ ਆਫ਼ ਪੀਸ

ਪਾਕਿਸਤਾਨ ਵਿੱਤੀ ਹਲਾਤਾਂ ਨਾਲ ਜੂਝ ਰਿਹਾ ਹੈ, ਇਸ ਸੰਕਟ ਕਾਰਨ ਪਾਕਿਸਤਾਨ ਦਾ ਹੁਣ ਦੀਵਾਲੀਆ ਵੀ ਨਿਕਲ ਸਕਦਾ ਹੈ, ਕਿਉਂਕਿ 2023 ਤੋਂ ਜੂਨ 2026 ਦਰਮਿਆਨ 77.5 ਬਿਲੀਅਨ ਡਾਲਰ ਦਾ ਵਿਦੇਸ਼ੀ ਕਰਜ਼ਾ ਮੋੜਨਾ ਹੈ। ਅਜਿਹੇ 'ਚ ਵਿੱਤੀ ਸੰਕਟ ਨਾਲ ਜੂਝ ਰਹੇ ਦੇਸ਼ ਦੇ ਸਾਹਮਣੇ ਦੀਵਾਲੀਆ ਹੋਣ ਦਾ ਵੱਡਾ ਖਤਰਾ ਹੈ।

Pakistan Crisis: New crisis in front of Pakistan, so much foreign debt has to be repaid in 3 years; Will be bankrupt!
Pakistan Crisis: ਪਾਕਿਸਤਾਨ ਸਾਹਮਣੇ ਨਵਾਂ ਸੰਕਟ, 3 ਸਾਲਾਂ 'ਚ ਮੋੜਨਾ ਪਵੇਗਾ ਇੰਨਾ ਵਿਦੇਸ਼ੀ ਕਰਜ਼ਾ !
author img

By

Published : Apr 8, 2023, 2:40 PM IST

ਪਾਕਿਸਤਾਨ: ਪਾਕਿਸਤਾਨ 'ਚ ਵਧਦੀ ਮਹਿੰਗਾਈ ਨੇ ਹਾਹਾਕਾਰ ਮਚਾਈ ਹੋਈ ਹੈ। ਹਾਲਾਤ ਇੰਨ੍ਹੇ ਮਾੜੇ ਹਨ ਕਿ ਦੇਸ਼ 'ਚ ਖਾਣ ਦੇ ਲਾਲੇ ਪਏ ਹੋਏ ਹਨ। ਜਿਥੇ ਇਸ ਦਾ ਅਸਰ ਪਾਕਿਸਤਾਨ ਦੀ ਆਮ ਜਨਤਾ ਤੇ ਫੌਜ 'ਤੇ ਦੇਖਣ ਨੂੰ ਮਿਲ ਰਿਹਾ ਹੈ।ਉੱਥੇ ਹੀ ਹੁਣ ਜੇਕਰ ਪਾਕਿਸਤਾਨ ਨੇ ਤਿੰਨ ਸਾਲਾਂ ਵਿਚ ਕਰਜ਼ਾ ਨਾ ਮੋੜਿਆ ਤਾਂ ਦੀਵਾਲੀਆਂ ਹੋਣਾ ਲਾਜ਼ਮੀ ਹੈ। ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੇ ਸਾਹਮਣੇ ਇੱਕ ਹੋਰ ਸੰਕਟ ਆ ਗਿਆ ਹੈ। ਪਿਛਲੇ ਦਿਨਾਂ 'ਚ ਖਾਣ-ਪੀਣ ਦੀਆਂ ਵਸਤੂਆਂ ਦੀ ਕਮੀ ਨਾਲ ਜੂਝ ਰਿਹਾ ਪਾਕਿਸਤਾਨ ਹਰ ਫਰੰਟ 'ਤੇ ਪ੍ਰੇਸ਼ਾਨ ਹੈ। ਪਾਕਿਸਤਾਨ ਨੇ ਅਪ੍ਰੈਲ 2023 ਤੋਂ ਜੂਨ 2026 ਦਰਮਿਆਨ 77.5 ਬਿਲੀਅਨ ਡਾਲਰ ਦਾ ਵਿਦੇਸ਼ੀ ਕਰਜ਼ਾ ਮੋੜਨਾ ਹੈ।

ਪਾਕਿਸਤਾਨ ਦਾ ਨਿਕਲੇਗਾ ਦਿਵਾਲੀਆ !: ਪਾਕਿਸਤਾਨ ਨੂੰ ਇਸ ਖ਼ਤਰੇ ਤੋਂ ਬਚਣ ਲਈ ਉਸ ਕੋਲ ਸਿਰਫ਼ ਤਿੰਨ ਸਾਲ ਦਾ ਸਮਾਂ ਹੈ। ਦਰਅਸਲ ਪਾਕਿਸਤਾਨ ਨੇ ਵੱਡੇ ਪੱਧਰ 'ਤੇ ਵਿਦੇਸ਼ੀ ਕਰਜ਼ਾ ਲਿਆ ਹੋਇਆ ਹੈ। ਜਿਸ ਦਾ ਭੁਗਤਾਨ 2023-26 ਦੇ ਵਿਚਕਾਰ ਕਰਨਾ ਹੋਵੇਗਾ ਨਹੀਂ ਤਾਂ ਇਹ ਦੀਵਾਲੀਆ ਹੋ ਜਾਵੇਗਾ। ਪਾਕਿਸਤਾਨ ਨੂੰ ਅਪ੍ਰੈਲ 2023 ਤੋਂ ਜੂਨ 2026 ਦਰਮਿਆਨ 77.5 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ ਚੁਕਾਉਣਾ ਹੈ। ਅਜਿਹੀ ਸਥਿਤੀ ਵਿੱਚ, ਨਕਦੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਦੇਸ਼ ਨੂੰ ਦੀਵਾਲੀਆਪਨ ਦਾ 'ਅਸਲ' ਖ਼ਤਰਾ ਹੈ। ਯੂਨਾਈਟਿਡ ਸਟੇਟਸ ਇੰਸਟੀਚਿਊਟ ਆਫ ਪੀਸ (ਯੂਐਸਆਈਪੀ), ਇੱਕ ਪ੍ਰਮੁੱਖ ਅਮਰੀਕਾ ਸਥਿਤ ਖੋਜ ਸੰਸਥਾਨ ਨੇ ਵੀਰਵਾਰ ਨੂੰ ਪ੍ਰਕਾਸ਼ਿਤ ਇੱਕ ਵਿਸ਼ਲੇਸ਼ਣ ਵਿੱਚ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ : ਇੱਕ ਵਾਰ ਫਿਰ ਆਪਣੀ ਹੀ ਸਰਕਾਰ 'ਤੇ ਵਰ੍ਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ, ਕਿਹਾ-ਵਿਦੇਸ਼ਾਂ 'ਚ ਲੋਕ ਉਡਾ ਰਹੇ ਹਨ ਮਜ਼ਾਕ

ਪਾਕਿਸਤਾਨ ਦੀਵਾਲੀਆਪਨ ਦੇ ਕੰਢੇ 'ਤੇ: ਆਪਣੀ ਰਿਪੋਰਟ ਵਿੱਚ, ਯੂਐਸਆਈਪੀ ਨੇ ਕਿਹਾ ਕਿ ਪਾਕਿਸਤਾਨ ਨੂੰ ਅਪ੍ਰੈਲ 2023 ਤੋਂ ਜੂਨ 2026 ਤੱਕ $ 77.5 ਬਿਲੀਅਨ ਵਿਦੇਸ਼ੀ ਕਰਜ਼ੇ ਦੀ ਅਦਾਇਗੀ ਕਰਨੀ ਪਵੇਗੀ, ਜੋ ਕਿ $ 350 ਬਿਲੀਅਨ ਦੀ ਆਰਥਿਕਤਾ ਲਈ "ਵੱਡੀ ਰਕਮ" ਹੈ।ਪਾਕਿਸਤਾਨ ਨੂੰ ਅਗਲੇ ਤਿੰਨ ਸਾਲਾਂ ਵਿੱਚ ਚੀਨੀ ਵਿੱਤੀ ਸੰਸਥਾਵਾਂ, ਨਿੱਜੀ ਰਿਣਦਾਤਾਵਾਂ ਅਤੇ ਸਾਊਦੀ ਅਰਬ ਨੂੰ ਭਾਰੀ ਭੁਗਤਾਨ ਕਰਨਾ ਹੋਵੇਗਾ।

ਵਿਦੇਸ਼ੀ ਮੁਦਰਾ ਭੰਡਾਰ ਵਿੱਚ ਕਮੀ: ਪਾਕਿਸਤਾਨ ਇਸ ਸਮੇਂ ਉੱਚ ਵਿਦੇਸ਼ੀ ਕਰਜ਼ੇ, ਕਮਜ਼ੋਰ ਸਥਾਨਕ ਮੁਦਰਾ ਅਤੇ ਘਟਦੇ ਵਿਦੇਸ਼ੀ ਮੁਦਰਾ ਭੰਡਾਰ ਨਾਲ ਜੂਝ ਰਿਹਾ ਹੈ। ਯੂਐਸਆਈਪੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਅਪ੍ਰੈਲ 2023 ਤੋਂ ਜੂਨ 2026 ਤੱਕ ਪਾਕਿਸਤਾਨ ਨੂੰ 77.5 ਬਿਲੀਅਨ ਡਾਲਰ ਦਾ ਵਿਦੇਸ਼ੀ ਕਰਜ਼ਾ ਹੈ, ਜੋ ਕਿ 350 ਬਿਲੀਅਨ ਡਾਲਰ ਦੀ ਅਰਥਵਿਵਸਥਾ ਲਈ 'ਵੱਡੀ ਰਕਮ' ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਪਾਕਿਸਤਾਨ ਇਸ ਦੇਣਦਾਰੀ 'ਤੇ ਡਿਫਾਲਟ ਕਰਦਾ ਹੈ ਤਾਂ ਉਸ ਨੂੰ 'ਵਿਘਨਕਾਰੀ ਪ੍ਰਭਾਵਾਂ' ਦਾ ਸਾਹਮਣਾ ਕਰਨਾ ਪਵੇਗਾ।

ਖ਼ਜ਼ਾਨਾ ਮੰਤਰੀ ਨੇ ਆਪਣਾ ਅਮਰੀਕਾ ਦਾ ਦੌਰਾ ਰੱਦ ਕਰ ਦਿੱਤਾ: ਉਥੇ ਹੀ ਹੁਣ ਇਕ ਤਾਜ਼ਾ ਅੱਪਡੇਟ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇਸ਼ ਵਿੱਚ ਸਿਆਸੀ ਅਨਿਸ਼ਚਿਤਤਾ ਅਤੇ ਨਿਆਂਇਕ ਸੰਕਟ ਦਰਮਿਆਨ ਪਾਕਿਸਤਾਨ ਦੇ ਖ਼ਜ਼ਾਨਾ ਮੰਤਰੀ ਇਸ਼ਹਾਕ ਡਾਰ ਨੇ ਆਪਣਾ ਅਮਰੀਕਾ ਦਾ ਦੌਰਾ ਰੱਦ ਕਰ ਦਿੱਤਾ ਹੈ। ਬੀਤੇ ਦਿਨ ਇਕ ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਫੇਰੀ ਦੌਰਾਨ ਡਾਰ ਨੇ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੀਆਂ ਮੀਟਿੰਗਾਂ 'ਚ ਸ਼ਾਮਲ ਹੋਣ ਅਤੇ 1.1 ਅਰਬ ਅਮਰੀਕੀ ਡਾਲਰ ਦੇ ਰਾਹਤ ਪੈਕੇਜ ਦੇ ਸਬੰਧ ਵਿਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਪ੍ਰੋਗਰਾਮ ਵੀ ਤੈਅ ਕੀਤਾ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.