ਓਸਲੋ: ਈਰਾਨ ਵਿੱਚ ਔਰਤਾਂ ਉੱਤੇ ਹੋਏ ਜ਼ੁਲਮ ਖ਼ਿਲਾਫ਼ ਲੜਾਈ ਲੜਨ ਲਈ ਜੇਲ੍ਹ ਵਿੱਚ ਬੰਦ ਕਾਰਕੁਨ ਨਰਗਿਸ ਮੁਹੰਮਦੀ ਨੇ ਸ਼ੁੱਕਰਵਾਰ ਨੂੰ (Nobel Peace Prize) ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ। ਓਸਲੋ ਵਿੱਚ ਇਨਾਮ ਦੀ ਘੋਸ਼ਣਾ ਕਰਨ ਵਾਲੀ ਨਾਰਵੇਈ ਨੋਬਲ ਕਮੇਟੀ ਦੀ ਚੇਅਰ ਬੇਰਿਟ ਰਿਇਸ-ਐਂਡਰਸਨ ਨੇ ਕਿਹਾ ਕਿ ਉਹ ਯੋਜਨਾਬੱਧ ਵਿਤਕਰੇ ਅਤੇ ਜ਼ੁਲਮ ਵਿਰੁੱਧ ਔਰਤਾਂ ਲਈ ਲੜਦੀ ਹੈ। ਅਧਿਕਾਰੀਆਂ ਨੇ 2019 ਦੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਪੀੜਤ ਲਈ ਇੱਕ ਯਾਦਗਾਰ ਵਿੱਚ ਸ਼ਾਮਲ ਹੋਣ ਤੋਂ ਬਾਅਦ ਨਵੰਬਰ ਵਿੱਚ ਮੁਹੰਮਦੀ ਨੂੰ ਗ੍ਰਿਫਤਾਰ ਕੀਤਾ ਸੀ। ਮੁਹੰਮਦੀ ਦਾ ਲੰਬਾ ਇਤਿਹਾਸ ਰਿਹਾ ਹੈ ਕੈਦ, ਸਖ਼ਤ ਸਜ਼ਾਵਾਂ ਅਤੇ ਆਪਣੇ ਕੇਸ ਦੀ ਸਮੀਖਿਆ ਲਈ ਉਨ੍ਹਾਂ ਨੇ ਸੰਘਰਸ਼ ਕੀਤਾ ਹੈ।
-
2023 Nobel Peace Prize awarded to Narges Mohammadi for her fight against the oppression of women in Iran and her fight to promote human rights and freedom for all.
— ANI (@ANI) October 6, 2023 " class="align-text-top noRightClick twitterSection" data="
(Pic: Nobel Prize) pic.twitter.com/98WySrqnZi
">2023 Nobel Peace Prize awarded to Narges Mohammadi for her fight against the oppression of women in Iran and her fight to promote human rights and freedom for all.
— ANI (@ANI) October 6, 2023
(Pic: Nobel Prize) pic.twitter.com/98WySrqnZi2023 Nobel Peace Prize awarded to Narges Mohammadi for her fight against the oppression of women in Iran and her fight to promote human rights and freedom for all.
— ANI (@ANI) October 6, 2023
(Pic: Nobel Prize) pic.twitter.com/98WySrqnZi
ਅਧਿਕਾਰੀਆਂ ਦੁਆਰਾ ਸਖ਼ਤ ਕਾਰਵਾਈ: ਜੇਲ੍ਹ ਜਾਣ ਤੋਂ ਪਹਿਲਾਂ, ਮੁਹੰਮਦੀ ਈਰਾਨ ਵਿੱਚ ਪਾਬੰਦੀਸ਼ੁਦਾ (Center for the Defense of Human Rights) ਮਨੁੱਖੀ ਅਧਿਕਾਰਾਂ ਦੇ ਬਚਾਅ ਕੇਂਦਰ ਦੀ ਉਪ ਪ੍ਰਧਾਨ ਸੀ। ਮੁਹੰਮਦੀ ਇਰਾਨੀ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਸ਼ਿਰੀਨ ਇਬਾਦੀ ਦੇ ਨੇੜੇ ਹੈ, ਜਿਸ ਨੇ ਇਸ ਕੇਂਦਰ ਦੀ ਸਥਾਪਨਾ ਕੀਤੀ ਸੀ। ਇਬਾਦੀ ਨੇ ਤਤਕਾਲੀ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਦੇ ਵਿਵਾਦਿਤ ਮੁੜ-ਚੋਣ ਤੋਂ ਬਾਅਦ 2009 ਵਿੱਚ ਈਰਾਨ ਛੱਡ ਦਿੱਤਾ, ਜਿਸਦੇ ਬਾਅਦ ਬੇਮਿਸਾਲ ਵਿਰੋਧ ਪ੍ਰਦਰਸ਼ਨ ਅਤੇ ਅਧਿਕਾਰੀਆਂ ਦੁਆਰਾ ਸਖ਼ਤ ਕਾਰਵਾਈ ਕੀਤੀ ਗਈ। 2018 ਵਿੱਚ, ਇੰਜੀਨੀਅਰ ਮੁਹੰਮਦੀ ਨੂੰ 2018 ਆਂਦਰੇਈ ਸਖਾਰੋਵ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
- Syria Drone Attack: ਅਮਰੀਕਾ ਨੇ ਨਾਟੋ ਸਹਿਯੋਗੀ ਦੇ ਡਰੋਨ ਨੂੰ ਕੀਤਾ ਤਬਾਹ, 1 ਕਿਲੋਮੀਟਰ ਤੋਂ ਘੱਟ ਦੀ ਦੂਰੀ 'ਤੇ ਅਮਰੀਕੀ ਫੌਜੀ ਅੱਡਾ
- Khalistani Supporter Arrest In London: ਲੰਡਨ 'ਚ ਫੜਿਆ ਗਿਆ ਖਾਲਿਸਤਾਨੀ ਸਮਰਥਕ, ਭਾਰਤੀ ਹਾਈ ਕਮਿਸ਼ਨ 'ਤੇ ਕੀਤਾ ਸੀ ਹਮਲਾ, NIA ਨੂੰ ਵੀ ਸੀ ਇਸ ਦੀ ਭਾਲ
- Nobel Prize 2023: ਪਿਅਰੇ ਐਗੋਸਟਿਨੀ, ਫੇਰੈਂਕ ਕ੍ਰੌਜ਼ ਅਤੇ ਐਨ ਐਲ. ਹੁਇਲੀਅਰ ਨੂੰ ਭੌਤਿਕ ਵਿਗਿਆਨ ਵਿੱਚ ਮਿਲਿਆ ਨੋਬਲ ਪੁਰਸਕਾਰ
70 ਕੋੜਿਆਂ ਦੀ ਸਜ਼ਾ: 2022 ਵਿੱਚ ਮੁਹੰਮਦੀ ਉੱਤੇ ਪੰਜ ਮਿੰਟਾਂ ਵਿੱਚ ਮੁਕੱਦਮਾ ਚਲਾਇਆ ਗਿਆ ਅਤੇ ਅੱਠ ਸਾਲ ਦੀ ਕੈਦ ਅਤੇ 70 ਕੋੜਿਆਂ ਦੀ ਸਜ਼ਾ ਸੁਣਾਈ ਗਈ। ਨੋਬਲ ਪੁਰਸਕਾਰ ਵਿੱਚ 11 ਮਿਲੀਅਨ ਸਵੀਡਿਸ਼ ਕ੍ਰੋਨਰ (ਲਗਭਗ 1 ਮਿਲੀਅਨ ਅਮਰੀਕੀ ਡਾਲਰ) ਦਾ ਨਕਦ ਇਨਾਮ ਹੁੰਦਾ ਹੈ। ਜੇਤੂਆਂ ਨੂੰ ਦਸੰਬਰ ਵਿੱਚ ਹੋਣ ਵਾਲੇ ਪੁਰਸਕਾਰ ਸਮਾਰੋਹ ਵਿੱਚ 18 ਕੈਰੇਟ ਦਾ ਸੋਨ ਤਗਮਾ ਅਤੇ ਡਿਪਲੋਮਾ ਵੀ ਦਿੱਤਾ ਜਾਵੇਗਾ।