ETV Bharat / international

ਸੈਨ ਫਰਾਂਸਿਸਕੋ 'ਚ ਖਾਲਿਸਤਾਨੀਆਂ ਦੇ ਐਕਸ਼ਨ ਮਗਰੋਂ ਐੱਨਆਈਏ ਅਲਰਟ, ਅਮਰੀਕਾ-ਕੈਨੇਡਾ 'ਚ ਵੀ ਵਧਾਈ ਗਈ ਸੁਰੱਖਿਆ

ਅਮਰੀਕਾ ਵਿੱਚ ਖਾਲਿਸਤਾਨੀ ਸਮਰਥਕਾਂ ਦੇ ਇੱਕ ਸਮੂਹ ਨੇ 2 ਜੁਲਾਈ ਨੂੰ ਸੈਨ ਫਰਾਂਸਿਸਕੋ ਵਿੱਚ ਭਾਰਤੀ ਸਫਾਰਤਖਾਨੇ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਜਿੱਥੇ ਕੈਨੇਡਾ-ਅਮਰੀਕਾ ਸਰਕਾਰ ਨੇ ਚੌਕਸੀ ਵਧਾ ਦਿੱਤੀ ਹੈ, ਉੱਥੇ ਹੀ ਐੱਨਆਈਏ ਨੇ ਵੀ ਹੁਣ ਇਸ ਐਕਸ਼ਨ ਵਿਰੁੱਧ ਮੋਰਚਾ ਸੰਭਾਲ ਲਿਆ ਹੈ।

NIA alert after action on Indian embassy of Khalistanis in America
ਸੈਨ ਫਰੈਂਸਿਸਕੋ 'ਚ ਖਾਲਿਸਤਾਨੀਆਂ ਦੇ ਐਕਸ਼ਨ ਮਗਰੋਂ ਐੱਨਆਈਏ ਅਲਰਟ, ਅਮਰੀਕਾ-ਕੈਨੇਡਾ 'ਚ ਵੀ ਵਧਾਈ ਗਈ ਸੁਰੱਖਿਆ
author img

By

Published : Jul 4, 2023, 4:47 PM IST

ਚੰਡੀਗੜ੍ਹ ਡੈਸਕ: ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਮੁੜ ਤੋਂ ਭਾਰਤ ਵਿਰੁੱਧ ਆਪਣੇ ਜ਼ਹਿਰੀਲੇ ਇਰਾਦੇ ਜ਼ਾਹਿਰ ਕਰਦਿਆਂ ਭਾਰਤੀ ਸਫਾਰਤਖਾਨੇ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ 30 ਜੂਨ ਨੂੰ ਕਿਹਾ ਸੀ ਕਿ 8 ਜੁਲਾਈ ਤੋਂ ਭਾਰਤੀ ਅੰਬੈਸੀ ਦਾ ਘਿਰਾਓ ਕੀਤਾ ਜਾਵੇਗਾ। ਹੁਣ ਇਸ ਸਾਰੀ ਕਾਰਵਾਈ ਤੋਂ ਬਾਅਦ ਜਿੱਥੇ ਅਮਰੀਕਾ-ਕੈਨੇਡਾ ਅਲਰਟ ਉੱਤੇ ਹੈ ਉੱਥੇ ਹੀ ਐੱਨਆਈਏ ਨੇ ਵੀ ਕਮਾਨ ਸੰਭਾਲ ਲਈ ਹੈ। ਫਰਾਂਸਿਸਕੋ ਸਮੇਤ ਕੈਨੇਡਾ ਅਤੇ ਯੂਕੇ ਵਿੱਚ ਭਾਰਤੀ ਸੰਸਥਾਵਾਂ ਨੂੰ ਖਾਲਿਸਤਾਨ ਸਮਰਥਕਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਪ੍ਰਤੀ ਚੌਕਸ ਰਹਿਣ ਲਈ ਕਿਹਾ ਗਿਆ ਹੈ।

ਜਾਂਚ ਐਨਆਈਏ ਵੱਲੋਂ: ਮੀਡੀਆ ਰਿਪੋਰਟਾਂ ਮੁਤਾਬਿਕ ਇਸ ਹਮਲੇ ਦੀ ਜਾਂਚ ਐਨਆਈਏ ਵੱਲੋਂ ਕੀਤੀ ਜਾਏਗੀ। ਇਸ ਲਈ ਜਲਦ ਹੀ ਐਨਆਈਏ ਦੀ ਟੀਮ ਅਮਰੀਕਾ ਜਾ ਸਕਦੀ ਹੈ। ਕੁਝ ਮਹੀਨੇ ਪਹਿਲਾਂ ਭਾਰਤੀ ਸਫਾਰਤਖਾਨੇ ਦੇ ਸਾਹਮਣੇ ਹੋਏ ਹਮਲੇ ਦੀ ਜਾਂਚ ਵੀ ਐਨਆਈਏ ਕਰ ਰਹੀ ਹੈ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਜਿਹੜੇ ਲੋਕ ਉਸ ਹਮਲੇ ਵਿੱਚ ਸ਼ਾਮਲ ਸਨ, ਉਹ 2 ਜੁਲਾਈ ਦੇ ਹਮਲੇ ਵਿੱਚ ਵੀ ਸ਼ਾਮਲ ਹੋ ਸਕਦੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਐੱਨਆਈਏ ਦੀ ਜਾਂਚ ਮਗਰੋਂ ਮੁਲਜ਼ਮਾਂ ਉੱਤੇ ਸਖ਼ਤ ਐਕਸ਼ਨ ਦੀ ਤਿਆਰੀ ਕੀਤੀ ਜਾਵੇਗੀ।

ਕੀ ਹੈ ਪੂਰਾ ਮਾਮਲਾ: ਐਤਵਾਰ 2 ਜੁਲਾਈ ਨੂੰ ਸਾਨ ਫਰਾਂਸਿਸਕੋ ਸਥਿਤ ਭਾਰਤੀ ਅੰਬੈਸੀ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਘਟਨਾ ਵਿੱਚ ਸਫਰਾਰਖਾਨੇ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ। ਜਾਣਕਾਰੀ ਮੁਤਾਬਿਕ ਇਹ ਘਟਨਾ ਘਟਨਾ ਐਤਵਾਰ ਨੂੰ ਵਾਪਰੀ ਹੈ ਅਤੇ ਅਮਰੀਕੀ ਸਰਕਾਰ ਦੇ ਬੁਲਾਰੇ ਮੈਥਿਊ ਮਿਲਰ ਨੇ ਇਸ ਦੀ ਜਾਣਕਾਰੀ ਮੰਗਲਵਾਰ ਦਿੱਤੀ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਪੰਜ ਮਹੀਨਿਆਂ ਵਿੱਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਖਾਲਿਸਤਾਨ ਸਮਰਥਕਾਂ ਨੇ ਅੰਮ੍ਰਿਤਪਾਲ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਾਰਚ ਵਿੱਚ ਇਸ ਸਫਾਰਤਖਾਨੇ ਦਾ ਘਿਰਾਓ ਕੀਤਾ ਸੀ। ਖਾਲਿਸਤਾਨੀ ਸਮਰਥਕਾਂ ਨੇ ਇਸ ਘਟਨਾ ਦੀ ਵੀਡੀਓ ਵੀ ਜਾਰੀ ਕੀਤੀ ਹੈ। ਇਸ 'ਚ ਅਮਰੀਕਾ ਦੇ ਸੈਨ ਫਰਾਂਸਿਸਕੋ ਸਥਿਤ ਭਾਰਤੀ ਅੰਬੈਸੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਵੀਡੀਓ ਵਿੱਚ ਇਸ ਨੂੰ ਪਿਛਲੇ ਮਹੀਨੇ ਕੈਨੇਡਾ ਵਿੱਚ ਮਾਰੇ ਗਏ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਬਦਲਾ ਦੱਸਿਆ ਗਿਆ ਹੈ। ਦੱਸ ਦਈਏ ਕਿ ਅੱਤਵਾਦੀ ਨਿੱਝਰ ਨੂੰ ਪਿਛਲੇ ਮਹੀਨੇ ਕੈਨੇਡਾ ਦੇ ਸਰੀ ਵਿੱਚ ਗੁਰੂ ਨਾਨਕ ਗੁਰਦੁਆਰੇ ਦੇ ਬਾਹਰ ਪਾਰਕਿੰਗ ਵਿੱਚ ਦੋ ਅਣਪਛਾਤੇ ਨੌਜਵਾਨਾਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.