ETV Bharat / international

LPG Gas blast in Nepal: ਰਸੋਈ ਗੈਸ ਲੀਕ ਹੋਣ ਕਾਰਨ ਧਮਾਕਾ, ਸੰਸਦ ਮੈਂਬਰ ਅਤੇ ਉਨ੍ਹਾਂ ਦੀ ਮਾਂ ਝੁਲਸੇ

ਜ਼ਿੰਦਗੀ ਵਿੱਚ ਕਿਸੇ ਵੀ ਸਮੇਂ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਅਤੇ ਅਜਿਹਾ ਹੀ ਕੁੱਝ ਨੇਪਾਲ ਵਿੱਚ ਵਾਪਰਿਆ ਹੈ ਜਿੱਥੇ ਰਸੋਈ ਗੈਸ ਸਿਲੰਡਰ ਧਮਾਕੇ 'ਚ ਨੇਪਾਲੀ ਸਾਂਸਦ ਚੰਦਰ ਭੰਡਾਰੀ ਅਤੇ ਉਨ੍ਹਾਂ ਦੀ ਮਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦੋਵਾਂ ਨੂੰ ਕੀਰਤੀਪੁਰ ਦੇ ਬਰਨਜ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਦੋਵਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕੀਰਤੀਪੁਰ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਨੂੰ ਬਾਹਰੋਂ ਕਿਸੇ ਹੋਰ ਸਪੈਸ਼ਲਿਸਟ ਹਸਪਤਾਲ ਵਿੱਚ ਤਬਦੀਲ ਕਰਨ ਦੀ ਲੋੜ ਹੈ।

author img

By

Published : Feb 16, 2023, 12:57 PM IST

NEPAL MP CHANDRA BHANDARI INJURED IN LPG GAS LEAKAGE INDUCED BLAST
LPG Gas blast in Nepal: ਨੇਪਾਲ 'ਚ ਗੈਸ ਲੀਕ ਹੋਣ ਕਾਰਨ ਧਮਾਕਾ, ਸੰਸਦ ਮੈਂਬਰ ਅਤੇ ਉਨ੍ਹਾਂ ਦੀ ਮਾਂ ਝੁਲਸੇ

ਕਾਠਮੰਡੂ: ਨੇਪਾਲ ਦੇ ਸੰਸਦ ਮੈਂਬਰ ਚੰਦਰ ਭੰਡਾਰੀ ਅਤੇ ਉਨ੍ਹਾਂ ਦੀ ਮਾਂ ਹਰਿਕਲਾ ਭੰਡਾਰੀ ਬੁੱਧਵਾਰ ਨੂੰ ਗੈਸ ਸਿਲੰਡਰ ਧਮਾਕੇ 'ਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਦੋਵਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੰਸਦ ਮੈਂਬਰ ਕਰੀਬ 25 ਫੀਸਦ ਅਤੇ ਉਨ੍ਹਾਂ ਦੀ ਮਾਂ ਕਰੀਬ 80 ਫੀਸਦੀ ਸੜ ਗਏ ਹਨ ।

ਕੀਰਤੀਪੁਰ ਬਰਨ ਹਸਪਤਾਲ: ਨੇਪਾਲੀ ਸੰਸਦ ਮੈਂਬਰ ਚੰਦਰ ਭੰਡਾਰੀ ਅਤੇ ਉਨ੍ਹਾਂ ਦੀ ਮਾਂ ਨੂੰ ਗੰਭੀਰ ਹਾਲਤ 'ਚ ਤੁਰੰਤ ਕੀਰਤੀਪੁਰ ਬਰਨ ਹਸਪਤਾਲ ਲਿਜਾਇਆ ਗਿਆ। ਕੀਰਤੀਪੁਰ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਦੋਵਾਂ ਦੀ ਹਾਲਤ ਠੀਕ ਗੰਭੀਰ ਹੈ ਅਤੇ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਮਾਹਿਰ ਹਸਪਤਾਲ ਵਿੱਚ ਪਹੁੰਚਾਉਣ ਦੀ ਲੋੜ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭੰਡਾਰੀ ਅਤੇ ਉਨ੍ਹਾਂ ਦੀ ਮਾਂ ਨੂੰ ਬਿਹਤਰ ਇਲਾਜ ਲਈ ਕਿਸੇ ਹੋਰ ਦੇਸ਼ ਲਿਜਾਇਆ ਜਾ ਸਕਦਾ ਹੈ। ਇਹ ਘਟਨਾ ਬੁੱਧਵਾਰ ਰਾਤ ਦੀ ਦੱਸੀ ਜਾ ਰਹੀ ਹੈ, ਫਿਲਹਾਲ ਦੋਵਾਂ ਦਾ ਇਲਾਜ ਚੱਲ ਰਿਹਾ ਹੈ।

  • Nepal MP Chandra Bhandari injured in LPG gas leakage-induced blast, sustaining 25% burns & his mother sustained about 80% burns

    “Condition isn't good, they need to be taken to hospital specialized in burns outside country as treatment not possible here,” Kirtipur Burns Hospital

    — ANI (@ANI) February 16, 2023 " class="align-text-top noRightClick twitterSection" data=" ">

ਕਾਂਗਰਸ ਪਾਰਟੀ ਦੇ ਮੈਂਬਰ: ਤੁਹਾਨੂੰ ਦੱਸ ਦਈਏ ਕਿ ਸੰਸਦ ਮੈਂਬਰ ਚੰਦਰ ਭੰਡਾਰੀ ਨੇਪਾਲੀ ਕਾਂਗਰਸ ਪਾਰਟੀ ਦੇ ਮੈਂਬਰ ਹਨ ਅਤੇ ਦੇਸ਼ ਦੇ ਸਭ ਤੋਂ ਪਸੰਦੀਦਾ ਨੇਤਾਵਾਂ ਵਿੱਚੋਂ ਇੱਕ ਹਨ। ਉਨ੍ਹਾਂ ਦੇ ਸ਼ੁਭਚਿੰਤਕਾਂ ਨੇ ਸੋਸ਼ਲ ਮੀਡੀਆ 'ਤੇ ਬਜ਼ੁਰਗ ਸਿਆਸਤਦਾਨ ਅਤੇ ਉਨ੍ਹਾਂ ਦੀ ਮਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਨ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਸਾਬਕਾ ਸਹਾਇਕ ਸਕੱਤਰ-ਜਨਰਲ ਕੁਲ ਚੰਦਰ ਗੌਤਮ ਨੇ ਲਿਖਿਆ ਕਿ ਉਹ ਚੰਦਰ ਭੰਡਾਰੀ ਅਤੇ ਉਨ੍ਹਾਂ ਦੀ ਮਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਨ।

ਇਹ ਵੀ ਪੜ੍ਹੋ: Earthquake In New Zealand: ਨਿਊਜ਼ੀਲੈਂਡ 'ਚ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 6.1 ਦੀ ਤੀਬਰਤਾ

ETV Bharat Logo

Copyright © 2024 Ushodaya Enterprises Pvt. Ltd., All Rights Reserved.