ETV Bharat / international

NEPAL EARTHQUAKE: ਨੇਪਾਲ 'ਚ ਭੂਚਾਲ ਕਾਰਨ 128 ਲੋਕਾਂ ਦੀ ਮੌਤ, ਪੀਐੱਮ ਦਹਿਲ ਨੇ ਦੁੱਖ ਪ੍ਰਗਟਾਇਆ

author img

By ETV Bharat Punjabi Team

Published : Nov 4, 2023, 7:17 AM IST

Updated : Nov 4, 2023, 8:48 AM IST

NEPAL EARTHQUAKE UPDATES : ਨੇਪਾਲ 'ਚ ਆਏ ਭਿਆਨਕ ਭੂਚਾਲ ਕਾਰਨ 128 ਲੋਕਾਂ ਦੀ ਮੌਤ (70 people died due to the terrible earthquake) ਹੋ ਗਈ। ਵੱਡੀ ਗਿਣਤੀ 'ਚ ਲੋਕ ਜ਼ਖਮੀ ਹੋਏ ਹਨ। ਰਾਹਤ ਅਤੇ ਬਚਾਅ ਕਾਰਜ ਪੂਰੇ ਜ਼ੋਰਾਂ 'ਤੇ ਹਨ। ਪੀਐੱਮ ਦਹਿਲ ਨੇ ਇਸ ਤਬਾਹੀ 'ਤੇ ਦੁੱਖ ਪ੍ਰਗਟ ਕੀਤਾ ਹੈ।

NEPAL EARTHQUAKE UPDATES RESCUE EFFORT INTENSIFIES DEATH TOLL RISES PM DAHAL EXPRESSES GRIEF
NEPAL EARTHQUAKE: ਨੇਪਾਲ 'ਚ ਭੂਚਾਲ ਕਾਰਨ 70 ਲੋਕਾਂ ਦੀ ਮੌਤ,ਪੀਐੱਮ ਦਹਿਲ ਨੇ ਦੁੱਖ ਪ੍ਰਗਟਾਇਆ

ਕਾਠਮੰਡੂ: ਨੇਪਾਲ 'ਚ ਸ਼ੁੱਕਰਵਾਰ ਦੇਰ ਰਾਤ 6.4 ਤੀਬਰਤਾ ਵਾਲੇ ਭੂਚਾਲ ਦੇ ਝਟਕਿਆਂ ਕਾਰਨ ਘੱਟੋ-ਘੱਟ 128 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ 'ਚ ਲੋਕ ਜ਼ਖਮੀ ਹੋਏ ਹਨ। ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ। ਨੇਪਾਲ ਦੇ ਪ੍ਰਧਾਨ ਮੰਤਰੀ (Prime Minister of Nepal) ਨੇ ਇਸ 'ਤੇ ਦੁੱਖ ਪ੍ਰਗਟ ਕੀਤਾ ਹੈ। ਭਾਰਤ ਦੇ ਉੱਤਰੀ ਸੂਬਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਭੂਚਾਲ ਕਾਰਨ ਨੇਪਾਲ ਦੇ ਕਈ ਜ਼ਿਲ੍ਹੇ ਤਬਾਹ ਹੋ ਗਏ। ਭੂਚਾਲ ਦੌਰਾਨ ਕਈ ਇਮਾਰਤਾਂ ਢਹਿ ਗਈਆਂ।

  • #UPDATE | Nepal PM Pushpa Kamal Dahal ‘Prachanda’ flies to earthquake-affected area along with doctors and aid materials: PMO

    — ANI (@ANI) November 4, 2023 " class="align-text-top noRightClick twitterSection" data=" ">

ਸ਼ਕਤੀਸ਼ਾਲੀ ਭੂਚਾਲ: ਸ਼ੁੱਕਰਵਾਰ ਅੱਧੀ ਰਾਤ ਤੋਂ ਪਹਿਲਾਂ ਉੱਤਰ-ਪੱਛਮੀ ਨੇਪਾਲ ਦੇ ਜ਼ਿਲ੍ਹਿਆਂ ਵਿੱਚ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ 'ਚ ਘੱਟ ਤੋਂ ਘੱਟ 69 ਲੋਕਾਂ ਦੀ ਮੌਤ ਹੋ ਗਈ ਅਤੇ ਵੱਡੀ ਗਿਣਤੀ 'ਚ ਜ਼ਖਮੀ ਹੋ ਗਏ। ਰਾਹਤ- ਬਚਾਅ ਕਰਮਚਾਰੀਆਂ ਨੇ ਪਹਾੜੀ ਪਿੰਡਾਂ 'ਚ ਤਲਾਸ਼ੀ ਮੁਹਿੰਮ ਚਲਾਈ ਹੈ। ਅਧਿਕਾਰੀਆਂ ਨੇ ਸ਼ਨੀਵਾਰ ਤੜਕੇ ਕਿਹਾ ਕਿ (The death toll is likely to rise) ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ ਕਿਉਂਕਿ ਕਈ ਥਾਵਾਂ 'ਤੇ ਸੰਪਰਕ ਟੁੱਟ ਗਿਆ ਹੈ।

  • #WATCH | Nepal earthquake | Visuals from Jajarkot where the injured were brought to the hospital last night.

    Nepal PM Pushpa Kamal Dahal ‘Prachanda’ left for the earthquake-affected areas along with doctors and aid materials this morning. pic.twitter.com/KJes2IybPP

ਭੂਚਾਲ ਦੇ ਸਮੇਂ ਜ਼ਿਆਦਾਤਰ ਲੋਕ ਪਹਿਲਾਂ ਹੀ ਆਪਣੇ ਘਰਾਂ ਵਿੱਚ ਸੌਂ ਰਹੇ ਸਨ। ਭੂਚਾਲ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਇਸ ਦੇ ਝਟਕੇ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਤੋਂ 800 ਕਿਲੋਮੀਟਰ ਦੂਰ ਤੱਕ ਵੀ ਮਹਿਸੂਸ ਕੀਤੇ ਗਏ। ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਅਤੇ ਹੋਰ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਭਾਰਤ 'ਚ ਇਸ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਭੂਚਾਲ ਕਾਰਨ ਲੋਕ ਡਰ ਗਏ ਹਨ। ਭੂਚਾਲ ਤੋਂ ਬਾਅਦ ਦਿੱਲੀ, ਲਖਨਊ, ਪਟਨਾ ਅਤੇ ਹੋਰ ਥਾਵਾਂ 'ਤੇ ਲੋਕ ਸੜਕਾਂ 'ਤੇ ਦਿਖਾਈ ਦਿੱਤੇ।।

#WATCH | Tremors felt in North India | " It took sometime to realise what was happening...", says a resident of Delhi pic.twitter.com/uTTGtj2sOW

— ANI (@ANI) November 3, 2023 " class="align-text-top noRightClick twitterSection" data=" ">

ਭੂਚਾਲ ਦੇ ਝਟਕੇ ਮਹਿਸੂਸ: ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਭੂਚਾਲ ਦੀ ਸ਼ੁਰੂਆਤੀ ਤੀਬਰਤਾ 5.6 ਸੀ। ਇਹ ਜ਼ਮੀਨ ਦੀ ਸਤ੍ਹਾ ਤੋਂ 11 ਮੀਲ ਦੀ ਡੂੰਘਾਈ 'ਤੇ ਆਇਆ ਸੀ। ਨੇਪਾਲ ਦੇ ਰਾਸ਼ਟਰੀ ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ ਨੇ ਕਿਹਾ ਕਿ ਇਸ ਭੂਚਾਲ ਦਾ ਕੇਂਦਰ ਨੇਪਾਲ (The epicenter of the earthquake is Nepal) ਦੀ ਰਾਜਧਾਨੀ ਕਾਠਮੰਡੂ ਤੋਂ ਲਗਭਗ 250 ਮੀਲ ਉੱਤਰ-ਪੂਰਬ ਵਿੱਚ ਜਾਜਰਕੋਟ ਵਿੱਚ ਸੀ। ਰਾਤ 11.35 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

  • नेपाल में रिक्टर स्केल पर 6.4 तीव्रता का भूकंप दर्ज़ किया गया: राष्ट्रीय भूकंप विज्ञान केंद्र

    दिल्ली में भी भूकंप के तेज झटके महसूस किए गए। pic.twitter.com/vyX0Tyn0YW

    — ANI_HindiNews (@AHindinews) November 3, 2023 " class="align-text-top noRightClick twitterSection" data=" ">

ਨੇਪਾਲ ਵਿੱਚ ਭੂਚਾਲ ਆਮ: ਪੁਲਿਸ ਅਧਿਕਾਰੀ ਨਰਵਰਾਜ ਭੱਟਾਰਾਈ ਨੇ ਟੈਲੀਫ਼ੋਨ ਰਾਹੀਂ ਦੱਸਿਆ ਕਿ ਰੁਕਮ ਜ਼ਿਲ੍ਹੇ ਵਿੱਚ ਭੂਚਾਲ ਕਾਰਨ ਘੱਟੋ-ਘੱਟ 35 ਲੋਕਾਂ ਦੀ ਮੌਤ ਹੋ ਗਈ, ਜਿੱਥੇ ਕਈ ਘਰ ਢਹਿ ਗਏ। ਭੱਟਾਰਾਈ ਨੇ ਦੱਸਿਆ ਕਿ ਤੀਹ ਜ਼ਖਮੀਆਂ ਨੂੰ ਪਹਿਲਾਂ ਹੀ ਸਥਾਨਕ ਹਸਪਤਾਲ ਲਿਆਂਦਾ ਜਾ ਚੁੱਕਾ ਹੈ। ਸਰਕਾਰੀ ਪ੍ਰਸ਼ਾਸਨ ਦੇ ਅਧਿਕਾਰੀ ਹਰੀਸ਼ ਚੰਦਰ ਸ਼ਰਮਾ ਨੇ ਦੱਸਿਆ ਕਿ ਨੇੜਲੇ ਜਾਜਰਕੋਟ ਜ਼ਿਲ੍ਹੇ ਵਿੱਚ 34 ਮੌਤਾਂ ਦੀ ਪੁਸ਼ਟੀ ਹੋਈ ਹੈ।

ਉਨ੍ਹਾਂ ਕਿਹਾ ਕਿ ਸੁਰੱਖਿਆ ਅਧਿਕਾਰੀ ਹਨੇਰੇ ਵਿੱਚ ਢਹਿ-ਢੇਰੀ ਹੋਏ ਘਰਾਂ ਵਿੱਚੋਂ ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਕੱਢਣ ਲਈ ਪਿੰਡ ਵਾਸੀਆਂ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁੱਝ ਥਾਵਾਂ ਤੱਕ ਪਹੁੰਚਣਾ ਮੁਸ਼ਕਲ ਸੀ ਕਿਉਂਕਿ ਭੂਚਾਲ ਅਤੇ ਝਟਕਿਆਂ ਕਾਰਨ ਜ਼ਮੀਨ ਖਿਸਕਣ ਕਾਰਨ ਕੁਝ ਸੜਕਾਂ ਬੰਦ ਹੋ ਗਈਆਂ ਸਨ। ਪਹਾੜੀ ਨੇਪਾਲ ਵਿੱਚ ਭੂਚਾਲ ਆਮ ਹਨ। 2015 ਵਿੱਚ, ਇੱਕ 7.8 ਤੀਬਰਤਾ ਦੇ ਭੂਚਾਲ ਵਿੱਚ ਲਗਭਗ 9,000 ਲੋਕ ਮਾਰੇ ਗਏ ਸਨ ਅਤੇ ਲਗਭਗ 10 ਲੱਖ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਸੀ।

Last Updated : Nov 4, 2023, 8:48 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.