ਯਿਨਚੁਆਨ: ਉੱਤਰੀ-ਪੱਛਮੀ ਚੀਨ ਦੇ ਸ਼ਹਿਰ ਯਿਨਚੁਆਨ ਵਿੱਚ ਇੱਕ ਭਿਆਨਕ ਹਾਦਸਾ ਵਾਪਰ ਗਿਆ।ਸਰਕਾਰੀ ਮੀਡੀਆ ਨੇ ਵੀਰਵਾਰ ਨੂੰ ਦੱਸਿਆ ਕਿ ਉੱਤਰ-ਪੱਛਮੀ ਚੀਨ ਦੇ ਸ਼ਹਿਰ ਯਿਨਚੁਆਨ ਵਿੱਚ ਇੱਕ ਰੈਸਟੋਰੈਂਟ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ।ਅਧਿਕਾਰਤ ਸਮਾਚਾਰ ਏਜੰਸੀ ਸਿਨਹੂਆ ਨੇ ਖੇਤਰੀ ਕਮਿਊਨਿਸਟ ਪਾਰਟੀ ਕਮੇਟੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬੁੱਧਵਾਰ ਸ਼ਾਮ ਨੂੰ ਇਹ ਧਮਾਕਾ ਬਾਰਬਿਕਯੂ ਰੈਸਟੋਰੈਂਟ 'ਚ ਤਰਲ ਪੈਟਰੋਲੀਅਮ ਗੈਸ (ਐੱਲ.ਪੀ.ਜੀ.) ਦੇ ਲੀਕ ਹੋਣ ਕਾਰਨ ਹੋਇਆ। ਏਜੰਸੀ ਨੇ ਦੱਸਿਆ ਕਿ ਇਸ ਹਾਦਸੇ 'ਚ 31 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 7 ਹੋਰ ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ 'ਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਸਿਨਹੂਆ ਦੀ ਜਾਣਕਾਰੀ ਮੁਤਾਬਿਕ ਧਮਾਕੇ ਕਾਰਨ ਕਈ ਹੋਰ ਗੰਭੀਰ ਰੂਪ ਵਿੱਚ ਝੁਲਸ ਗਏ, ਦੋ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਦੋ ਨੂੰ ਹਾਦਸੇ ਦੌਰਾਨ ਉੱਡਦੇ ਸ਼ੀਸ਼ੇ ਤੋਂ ਝਰੀਟਾਂ ਆਈਆਂ। ਰਾਜ ਦੇ ਪ੍ਰਸਾਰਕ ਸੀਸੀਟੀਵੀ 'ਤੇ ਫੁਟੇਜ ਵਿੱਚ ਇੱਕ ਦਰਜਨ ਤੋਂ ਵੱਧ ਫਾਇਰਫਾਈਟਰਾਂ ਨੂੰ ਸਾਈਟ 'ਤੇ ਕੰਮ ਕਰਦੇ ਦਿਖਾਇਆ ਗਿਆ। ਵੀਡੀਓ ਵਿੱਚ ਰੈਸਟੋਰੈਂਟ ਦੇ ਸਾਹਮਣੇ ਇੱਕ ਖਾਲੀ ਥਾਂ ਵਿੱਚੋਂ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ। ਹਨੇਰੇ ਵਾਲੀ ਸੜਕ 'ਤੇ ਕੱਚ ਦੇ ਟੁਕੜੇ ਅਤੇ ਹੋਰ ਮਲਬਾ ਖਿੱਲਰਿਆ ਪਿਆ ਸੀ।
- PM Modi US Visit: ਪੀਐਮ ਮੋਦੀ ਪਹੁੰਚੇ ਵ੍ਹਾਈਟ ਹਾਊਸ, ਬਾਈਡਨ ਨੇ ਕੀਤਾ ਸਵਾਗਤ
- PM Modi US Visit: ‘ਭਾਰਤ ਅਤੇ ਅਮਰੀਕਾ ਨੂੰ ਪ੍ਰਤਿਭਾ ਦੀ ਪਾਈਪਲਾਈਨ ਦੀ ਲੋੜ’
- ਹੋਟਲ ਦੀ ਖਿੱਚੜੀ ਖਾਣ ਮਗਰੋਂ ਮੱਧ ਪ੍ਰਦੇਸ਼ ਤੋਂ ਆਈਆਂ ਖਿਡਾਰਨਾਂ ਦੀ ਵਿਗੜੀ ਸਿਹਤ, 20 ਤੋਂ ਵੱਧ ਖਿਡਾਰਨਾਂ ਹੋਇਆ ਬੇਸੁੱਧ
ਡਰੈਗਨ ਬੋਟ ਫੈਸਟੀਵਲ ਛੁੱਟੀਆਂ ਦੀ ਪੂਰਵ ਸੰਧਿਆ 'ਤੇ ਹੋਇਆ: ਦੱਸ ਦੇਈਏ ਕਿ ਇਸ ਸੜਕ 'ਤੇ ਹੋਰ ਵੀ ਕਈ ਰੈਸਟੋਰੈਂਟ ਅਤੇ ਮਨੋਰੰਜਨ ਸਥਾਨ ਹਨ।ਜਾਣਕਾਰੀ ਅਨੁਸਾਰ ਸਥਾਨਕ ਸਮੇਂ ਮੁਤਾਬਕ ਬੁੱਧਵਾਰ ਰਾਤ ਕਰੀਬ 8:40 ਵਜੇ ਫੂਯਾਂਗ ਬਾਰਬੀਕਿਊ ਨਿੰਗਜੀਆ ਆਟੋਨੋਮਸ ਖੇਤਰ ਦੀ ਰਾਜਧਾਨੀ, ਡਾਊਨਟਾਊਨ ਯਿਨਚੁਆਨ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਰੈਸਟੋਰੈਂਟ ਹੈ। ਇਹ ਤਿੰਨ ਦਿਨਾਂ ਡਰੈਗਨ ਬੋਟ ਫੈਸਟੀਵਲ ਛੁੱਟੀਆਂ ਦੀ ਪੂਰਵ ਸੰਧਿਆ 'ਤੇ ਹੋਇਆ। ਡਰੈਗਨ ਬੋਟ ਫੈਸਟੀਵਲ ਚੀਨ ਵਿੱਚ ਆਯੋਜਿਤ ਇੱਕ ਮਹੱਤਵਪੂਰਨ ਸਮਾਗਮ ਹੈ। ਇਸ ਮੌਕੇ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਦੋਸਤਾਂ ਨੂੰ ਮਿਲਦੇ ਹਨ।
ਤੁਰੰਤ ਪੀੜਤਾਂ ਦੀ ਭਾਲ ਅਤੇ ਜ਼ਖਮੀਆਂ ਦੇ ਇਲਾਜ ਲਈ ਉਚਿਤ ਪ੍ਰਬੰਧ ਕਰਨ: ਵੀਰਵਾਰ ਰਾਤ ਦੀ ਮਿਲੀ ਜਾਣਕਾਰੀ ਮੁਤਾਬਿਕ ਰਿਪੋਰਟ ਦਿੱਤੀ ਗਈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਜ਼ਖਮੀਆਂ ਦੇ ਇਲਾਜ ਲਈ ਹਰ ਕੋਸ਼ਿਸ਼ ਕਰਨ ਅਤੇ ਮੁੱਖ ਉਦਯੋਗਾਂ ਅਤੇ ਖੇਤਰਾਂ ਵਿੱਚ ਸੁਰੱਖਿਆ ਨਿਗਰਾਨੀ ਅਤੇ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਕਿਹਾ ਹੈ ਤਾਂ ਜੋ ਲੋਕਾਂ ਦੇ ਜੀਵਨ ਅਤੇ ਜਾਇਦਾਦ ਦੀ ਪ੍ਰਭਾਵੀ ਸੁਰੱਖਿਆ ਕੀਤੀ ਜਾ ਸਕੇ। ਐਮਰਜੈਂਸੀ ਪ੍ਰਬੰਧਨ ਮੰਤਰਾਲੇ ਨੇ ਕਿਹਾ ਕਿ ਸਥਾਨਕ ਅੱਗ ਅਤੇ ਬਚਾਅ ਸੇਵਾਵਾਂ ਨੇ ਅੱਗ ਦੇ ਮੱਦੇਨਜ਼ਰ 100 ਤੋਂ ਵੱਧ ਲੋਕਾਂ ਅਤੇ 20 ਵਾਹਨਾਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਹੈ। ਮੰਤਰਾਲੇ ਨੇ ਕਿਹਾ ਕਿ ਸਥਾਨਕ ਅਧਿਕਾਰੀਆਂ ਨੂੰ ਤੁਰੰਤ ਪੀੜਤਾਂ ਦੀ ਭਾਲ ਅਤੇ ਜ਼ਖਮੀਆਂ ਦੇ ਇਲਾਜ ਲਈ ਉਚਿਤ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਤਾਂ ਜੋ ਮਰਨ ਵਾਲਿਆਂ ਦੀ ਗਿਣਤੀ ਵੱਧ ਤੋਂ ਵੱਧ ਘਟਾਈ ਜਾ ਸਕੇ। ਇਸ ਵਿਚ ਕਿਹਾ ਗਿਆ ਹੈ ਕਿ ਬਚਾਅ ਕਾਰਜ ਵੀਰਵਾਰ ਸਵੇਰੇ 4 ਵਜੇ ਖਤਮ ਹੋ ਗਏ ਸਨ।