ਚੰਡੀਗੜ੍ਹ ਡੈਸਕ: ਗੂਗਲ ਨੇ ਅੱਜ ਡੂਡਲ ਰਾਹੀਂ ਕਿਟੀ ਓ'ਨੀਲ ਨੂੰ ਯਾਦ ਕੀਤਾ ਹੈ। ਅੱਜ ਉਨ੍ਹਾਂ ਦਾ 77ਵਾਂ ਜਨਮ ਦਿਨ ਹੈ ਦੱਸ ਦਈਏ ਕਿਟੀ ਨੂੰ ਦੁਨੀਆਂ ਦੀ ਸਭ ਤੋਂ ਤੇਜ਼ ਔਰਤ ਹੋਣ ਦਾ ਮਾਣ ਹਾਸਿਲ ਹੈ। ਗੂਗਲ ਵੱਲੋਂ ਕਿਸੇ ਨੇ ਕਿਸੇ ਮਹਾਨ ਸ਼ਖ਼ਸੀਅਤ ਨੂੰ ਡੂਡਲ ਬਣਾ ਯਾਦ ਕੀਤਾ ਜਾਂ ਹੈ ਅਤੇ ਅੱਜ ਦਾ ਗੂਗਲ ਡੂੂਡਲ ਕਿਟੀ ਓ ਨੀਲ ਨੂੰ ਸਮਰਪਿਤ ਹੈ। ਕਿਟੀ ਓ'ਨੀਲ ਨੂੰ ਅਮਰੀਕਾ ਦੀ ਸਟੰਟ ਪਰਫਾਰਮਰ ਵਜੋਂ ਜਾਣਿਆ ਜਾਂਦਾ ਹੈ। ਉਹ ਰਾਕੇਟ ਇੰਜਣ ਨਾਲ ਸੰਚਾਲਿਤ ਸਭ ਤੋਂ ਤੇਜ਼ ਵਾਹਨ ਚਲਾਉਣ ਲਈ ਮਸ਼ਹੂਰ ਹੋਏ ਸਨ। ਕਿਟੀ ਓ'ਨੀਲ ਦਾ ਜਨਮ 24 ਮਾਰਚ 1946 ਨੂੰ ਅਮਰੀਕਾ 'ਚ ਹੋਇਆ ਸੀ। ਗੂਗਲ ਮੁਤਾਬਕ ਉਸ ਦੇ ਜਨਮ ਦੇ ਪਹਿਲੇ ਕੁਝ ਮਹੀਨਿਆਂ ਦੇ ਅੰਦਰ ਹੀ ਉਸ ਨੂੰ ਕਈ ਬਿਮਾਰੀਆਂ ਨੇ ਘੇਰ ਲਿਆ ਸੀ । ਇਸ ਦੌਰਾਨ ਉਸ ਦੀ ਸੁਣਨ ਸ਼ਕਤੀ ਖਤਮ ਹੋ ਗਈ ਅਤੇ ਕਿਟੀ ਬੋਲ਼ੀ ਹੋ ਗਈ, ਪਰ ਇੰਨੀ ਛੋਟੀ ਉਮਰ ਵਿੱਚ ਵੱਡੇ ਝਟਕੇ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਉਸ ਨੇ ਜ਼ਿੰਦਗੀ ਵਿੱਚ ਹਾਰ ਨਹੀਂ ਮੰਨੀ।
ਵਾਟਰ ਸਕੀਇੰਗ ਅਤੇ ਮੋਟਰਸਾਈਕਲ ਰੇਸਿੰਗ: ਕਿਟੀ ਨੇ ਕਈ ਤਰ੍ਹਾਂ ਦੇ ਸੰਚਾਰ ਮਾਧਿਅਮ ਸਿੱਖੇ ਉਸ ਨੇ ਆਖਿਰਕਾਰ ਲਿਪ ਰੀਡਿੰਗ ਪੜ੍ਹਨ ਅਤੇ ਬੋਲਣ ਦਾ ਤਰੀਕਾ ਚੁਣਿਆ ਅਤੇ ਜੀਵਨ ਵਿੱਚ ਅੱਗ ਵਧੇ। ਬਾਅਦ ਵਿੱਚ ਉਸ ਨੇ ਆਪਣੇ ਅੰਦਰ ਡ੍ਰਾਈਵਿੰਗ ਕਰਨ ਦਾ ਸ਼ੌਕ ਪੈਦਾ ਕੀਤਾ, ਪਰ ਇੱਥੇ ਵੀ ਉਹ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਅਤੇ ਉਸ ਦੇ ਗੁੱਟ ਦੀ ਸੱਟ ਨੇ ਉਸ ਨੂੰ ਇੱਕ ਹੋਰ ਝਟਕਾ ਦਿੱਤਾ। ਇਸ ਦੇ ਬਾਵਜੂਦ ਉਸ ਨੇ ਆਪਣਾ ਸੁਪਨਾ ਨਹੀਂ ਛੱਡਿਆ। ਓ'ਨੀਲ ਨੇ ਵਾਟਰ ਸਕੀਇੰਗ ਅਤੇ ਮੋਟਰਸਾਈਕਲ ਰੇਸਿੰਗ ਵਿੱਚ ਹਿੱਸਾ ਲੈਂਦੇ ਹੋਏ, ਤੇਜ਼ ਰਫ਼ਤਾਰ ਵਾਲੀਆਂ ਖੇਡਾਂ ਵਿੱਚ ਡਬਲਿੰਗ ਕਰਨਾ ਜਾਰੀ ਰੱਖਿਆ।
ਸਟੰਟਸ ਅਨਲਿਮਟਿਡ: 70 ਦੇ ਦਹਾਕੇ ਵਿੱਚ, ਉਸਨੇ ਫਿਲਮਾਂ ਅਤੇ ਟੀਵੀ ਸੀਰੀਅਲਾਂ ਲਈ ਸਟੰਟ ਕਰਨੇ ਸ਼ੁਰੂ ਕਰ ਦਿੱਤੇ। ਉਸਨੇ ਦ ਬਾਇਓਨਿਕ ਵੂਮੈਨ , ਵੰਡਰ ਵੂਮੈਨ ਅਤੇ ਦ ਬਲੂਜ਼ ਬ੍ਰਦਰਜ਼ ਲਈ ਕਈ ਸਟੰਟ ਕੀਤੇ। ਉਹ ਸਟੰਟਸ ਅਨਲਿਮਟਿਡ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਔਰਤ ਬਣ ਗਈ। ਸਟੰਟਸ ਅਨਲਿਮਟਿਡ ਹਾਲੀਵੁੱਡ ਦੇ ਚੋਟੀ ਦੇ ਸਟੰਟ ਕਲਾਕਾਰਾਂ ਦੀ ਇੱਕ ਸੰਸਥਾ ਹੈ, ਜਿਸ ਵਿੱਚ ਕਿਟੀ ਓ'ਨੀਲ ਸ਼ਾਮਲ ਹੋਣ ਵਾਲੀ ਪਹਿਲੀ ਔਰਤ ਹੈ। ਕਿਟੀ ਓ'ਨੀਲ ਨੂੰ 1976 'ਚ 'ਫਾਸਟੈਸਟ ਵੂਮੈਨ ਅਲਾਈਵ' ਦਾ ਖਿਤਾਬ ਮਿਲਿਆ ਸੀ। ਉਸ ਨੇ ਮੋਟੀਵੇਟਰ ਇੱਕ ਰਾਕੇਟ ਸੰਚਾਲਿਤ ਸੁਪਰਫਾਸਟ ਕਾਰ ਵੀ ਚਲਾਈ ਅਤੇ ਇਸ ਵਿੱਚ ਇੱਕ ਰਿਕਾਰਡ ਕਾਇਮ ਕੀਤਾ। ਹੁਣ ਅਜਿਹਾ ਲੱਗ ਰਿਹਾ ਸੀ ਕਿ ਉਹ ਪੁਰਸ਼ਾਂ ਦਾ ਰਿਕਾਰਡ ਵੀ ਤੋੜ ਸਕਦੀ ਹੈ, ਪਰ ਕਿਹਾ ਜਾਂਦਾ ਹੈ ਕਿ ਉਸ ਦੇ ਸਪਾਂਸਰਾਂ ਨੇ ਕਿਟੀ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਕਿਟੀ ਨੇ ਇਸ ਦੇ ਲਈ ਕਾਨੂੰਨੀ ਲੜਾਈ ਵੀ ਲੜੀ ਪਰ ਉਸ ਨੂੰ ਇੱਥੇ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ 1979 ਵਿੱਚ ਕਿੱਟੀ ਦੀ ਜ਼ਿੰਦਗੀ 'ਤੇ ਆਧਾਰਿਤ ਬਾਇਓਪਿਕ ਸਾਈਲੈਂਟ ਵਿਕਟਰੀ ਦਿ ਕਿਟੀ ਓ'ਨੀਲ ਸਟੋਰੀ ਵੀ ਰਿਲੀਜ਼ ਹੋਈ। ਗੂਗਲ ਨੇ ਡੂਡਲ ਰਾਹੀਂ ਦੁਨੀਆ ਦੀਆਂ ਸਾਰੀਆਂ ਔਰਤਾਂ ਨੂੰ ਪ੍ਰੇਰਿਤ ਕਰਨ ਲਈ ਕਿਟੀ ਦਾ ਧੰਨਵਾਦ ਕੀਤਾ ਹੈ।
ਇਹ ਵੀ ਪੜ੍ਹੋ: Mozilla Startup For AI: ਮੋਜ਼ੀਲਾ ਨੇ ਖੁੱਲ੍ਹਾ, ਭਰੋਸੇਮੰਦ AI ਬਣਾਉਣ ਲਈ ਨਵਾਂ ਸਟਾਰਟਅੱਪ ਕੀਤਾ ਪੇਸ਼