ਲਾਹੌਰ: ਪਾਕਿਸਤਾਨ 'ਚ ਸਨਾ ਰਾਮਚੰਦ ਗੁਲਵਾਨੀ ਨੂੰ ਸ਼ਹਿਰ ਦੇ ਸਹਾਇਕ ਕਮਿਸ਼ਨਰ ਤੇ ਪ੍ਰਸ਼ਾਸਕ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਸੂਬੇ ਵਿੱਚ ਸਹਾਇਕ ਕਮਿਸ਼ਨਰ ਅਤੇ ਪ੍ਰਸ਼ਾਸਕ ਵਜੋਂ ਨਿਯੁਕਤ ਪਹਿਲੀ ਮਹਿਲਾ ਹਿੰਦੂ ਬਣ ਗਈ ਹੈ। ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ 27 ਸਾਲਾ ਸਨਾ ਸਿੰਧ ਸੂਬੇ ਦੇ ਸ਼ਿਕਾਰਪੁਰ ਸ਼ਹਿਰ ਵਿੱਚ ਵੱਡੀ ਹੋਈ ਅਤੇ ਬਾਅਦ ਵਿੱਚ, ਉਸਨੇ ਸੈਂਟਰਲ ਸੁਪੀਰੀਅਰ ਸਰਵਿਸਿਜ਼ (ਸੀਐਸਐਸ) ਦੀ ਪ੍ਰੀਖਿਆ ਦਿੱਤੀ ਅਤੇ ਪੰਜਾਬ ਦੇ ਸੂਬੇ ਹਸਨਅਬਦਾਲ ਵਿੱਚ ਪਾਕਿਸਤਾਨ ਪ੍ਰਸ਼ਾਸਨਿਕ ਸੇਵਾ (ਪੀਏਐਸ) ਵਿੱਚ ਸ਼ਾਮਲ ਹੋਣ ਵਾਲੀ ਹਿੰਦੂ ਭਾਈਚਾਰੇ ਦੀ ਪਹਿਲੀ ਅਫਸਰ ਔਰਤ ਬਣ ਗਈ। ਉਸਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਪ੍ਰੀਖਿਆ ਪਾਸ ਕੀਤੀ।
ਡਾਕਟਰ ਸਨਾ ਰਾਮਚੰਦ: ਪਾਕਿਸਤਾਨ ਦੀ ਪਹਿਲੀ ਹਿੰਦੂ ਮਹਿਲਾ ਲੋਕਸੇਵਕ ਕਹੀ ਜਾਣ ਵਾਲੀ ਇਕ ਡਾਕਟਰ ਨੂੰ ਪੰਜਾਬ ਸੂਬੇ ਦੇ ਹਸਨਅਬਦਾਲ ਸ਼ਹਿਰ ਵਿਚ ਸਹਾਇਕ ਕਮਿਸ਼ਨਰ ਤੇ ਪ੍ਰਸ਼ਾਸਕ ਵਜੋਂ ਨਿਯੁਕਤ ਕੀਤਾ ਗਿਆ ਹੈ। ਇਹ ਸ਼ਹਿਰ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ। ਮੀਡੀਆ ਵਿਚ ਸੋਮਵਾਰ ਨੂੰ ਆਈਆਂ ਖ਼ਬਰਾਂ ਤੋਂ ਇਹ ਜਾਣਕਾਰੀ ਮਿਲੀ। ਡਾਕਟਰ ਸਨਾ ਰਾਮਚੰਦ ਗੁਲਵਾਨੀ (27) ਸੈਂਟਰਲ ਸਪੀਰੀਅਰ ਸਰਵਿਸਿਜ਼ (ਸੀ.ਐੱਸ.ਐੱਸ.) ਪ੍ਰੀਖਿਆ 2020 ਪਾਸ ਕਰਨ ਤੋਂ ਬਾਅਦ ਪਾਕਿਸਤਾਨ ਪ੍ਰਸ਼ਾਸਨਿਕ ਸੇਵਾ (ਪੀ.ਏ.ਐੱਸ) ਵਿਚ ਸ਼ਾਮਲ ਹੋਈਆਂ।
ਇਹ ਖ਼ਬਰ ਵੀ ਪੜ੍ਹੋ : Mob Lynching In Pakistan: ਪਾਕਿਸਤਾਨ 'ਚ ਭੀੜ ਨੇ ਕੁੱਟ-ਕੁੱਟ ਕੇ ਮਾਰਿਆ ਸ਼ਖਸ, ਜਾਣੋ ਕਾਰਨ
-
A 27-year old meritorious Sindhi Hindu girl, Sana Ramchand Gulwani of Shikarpur, has assumed the charge of Assistant Commissioner Hassanabdal after qualifying the CSS exam. Pakistan needs more female representation and more Christian, Sikh, Hindu and Parsi Officers in all fields. pic.twitter.com/kzv0vyFhoY
— Ayaz Latif Palijo (@AyazLatifPalijo) February 13, 2023 " class="align-text-top noRightClick twitterSection" data="
">A 27-year old meritorious Sindhi Hindu girl, Sana Ramchand Gulwani of Shikarpur, has assumed the charge of Assistant Commissioner Hassanabdal after qualifying the CSS exam. Pakistan needs more female representation and more Christian, Sikh, Hindu and Parsi Officers in all fields. pic.twitter.com/kzv0vyFhoY
— Ayaz Latif Palijo (@AyazLatifPalijo) February 13, 2023A 27-year old meritorious Sindhi Hindu girl, Sana Ramchand Gulwani of Shikarpur, has assumed the charge of Assistant Commissioner Hassanabdal after qualifying the CSS exam. Pakistan needs more female representation and more Christian, Sikh, Hindu and Parsi Officers in all fields. pic.twitter.com/kzv0vyFhoY
— Ayaz Latif Palijo (@AyazLatifPalijo) February 13, 2023
CSS ਪ੍ਰੀਖਿਆ ਦੀ ਤਿਆਰੀ: ਪਾਕਿਸਤਾਨੀ ਅਖ਼ਬਾਰ ਮੁਤਾਬਿਕ ਕਿ ਉਨ੍ਹਾਂ ਨੇ ਅਟਕ ਜ਼ਿਲ੍ਹੇ ਦੇ ਹਸਨਅਬਦਾਲ ਸ਼ਹਿਰ ਦੇ ਸਹਾਇਕ ਕਮਿਸ਼ਨਰ ਤੇ ਪ੍ਰਸ਼ਾਸਕ ਦੇ ਰੂਪ ਵਿਚ ਅਹੁਦਾ ਸੰਭਾਲਿਆ। 'ਦ ਐਕਸਪ੍ਰੈੱਸ ਟ੍ਰਿਬਿਊਨ' ਅਖ਼ਬਾਰ ਨੇ ਕਿਹਾ ਕਿ ਗੁਲਵਾਨੀ ਨੇ ਆਪਣੀ ਪਹਿਲੀ ਕੋਸ਼ਿਸ਼ ਵਿਚ ਪ੍ਰੀਖਿਆ ਪਾਸ ਕੀਤੀ ਅਤੇ ਹਿੰਦੂ ਭਾਈਚਾਰੇ ਦੇ ਕਈ ਵਰਕਰਾਂ ਮੁਤਾਬਕ ਵੰਡ ਤੋਂ ਬਾਅਦ ਤੋਂ ਪ੍ਰੀਖਿਆ ਪਾਸ ਕਰਨ ਵਾਲੀ ਉਹ ਪਹਿਲੀ ਪਾਕਿਸਤਾਨੀ ਔਰਤ ਹੈ। 2016 ਵਿੱਚ, ਉਸਨੇ ਸ਼ਹੀਦ ਮੋਹਤਰਮਾ ਬੇਨਜ਼ੀਰ ਭੁੱਟੋ ਮੈਡੀਕਲ ਯੂਨੀਵਰਸਿਟੀ ਤੋਂ ਇੱਕ ਯੂਰੋਲੋਜਿਸਟ ਵਜੋਂ ਬੈਚਲਰ ਆਫ਼ ਮੈਡੀਸਨ ਅਤੇ ਬੈਚਲਰ ਆਫ਼ ਸਰਜਰੀ (MBBS) ਦੀ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ। ਫਿਰ ਉਸਨੇ CSS ਪ੍ਰੀਖਿਆ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਗੁਲਵਾਨੀ ਨੇ ਪਿਛਲੇ ਹਫਤੇ ਅਟਕ ਜ਼ਿਲੇ ਦੇ ਹਸਨਅਬਦਾਲ ਸ਼ਹਿਰ ਦੇ ਸਹਾਇਕ ਕਮਿਸ਼ਨਰ ਅਤੇ ਪ੍ਰਸ਼ਾਸਕ ਵਜੋਂ ਅਹੁਦਾ ਸੰਭਾਲਿਆ। ਹਿੰਦੂ ਪਾਕਿਸਤਾਨ ਵਿੱਚ ਸਭ ਤੋਂ ਵੱਡੀ ਘੱਟ ਗਿਣਤੀ ਭਾਈਚਾਰਾ ਹੈ।
ਖ਼ਬਰ ਵਿਚ ਕਿਹਾ ਗਿਆ ਹੈ ਕਿ ਸਿੰਧ ਪ੍ਰਾਂਤ ਦੇ ਸ਼ਿਕਾਰਪੁਰ ਸ਼ਹਿਰ ਦੀ ਜੰਮ-ਪਲ਼ ਗੁਲਵਾਨੀ ਸੰਘ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਆਪਣੇ ਮਾਪਿਆਂ ਦੀ ਖਵਾਹਿਸ਼ ਮੁਤਾਬਕ ਡਾਕਟਰ ਬਣੀ। ਗੁਲਵਾਨੀ ਨੇ ਆਪਣੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਕਿਹਾ ਸੀ, "ਮੈਨੂੰ ਨਹੀਂ ਪਤਾ ਕਿ ਮੈਂ ਪਹਿਲੀ ਹਾਂ, ਪਰ ਆਪਣੇ ਭਾਈਚਾਰੇ ਤੋਂ ਕਿਸੇ ਔਰਤ ਦੇ ਪ੍ਰੀਖਿਆ ਵਿਚ ਸ਼ਾਮਲ ਹੋਣ ਬਾਰੇ ਕਦੀ ਨਹੀਂ ਸੁਣਿਆ।"