ਵਾਸ਼ਿੰਗਟਨ: ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਲੇਵਿਸਟਨ 'ਚ ਗੋਲੀਬਾਰੀ ਦੀ ਸੂਚਨਾ ਮਿਲੀ ਹੈ। ਇਸ ਗੋਲੀਬਾਰੀ ਵਿੱਚ ਹੁਣ ਤੱਕ 20 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ, ਦਰਜਨਾਂ ਲੋਕ ਜ਼ਖਮੀ ਹੋਏ ਹਨ। ਇਨ੍ਹਾਂ 'ਚੋਂ ਕੁਝ ਜ਼ਖਮੀਆਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਅਮਰੀਕੀ ਪੁਲਿਸ ਮੁਤਾਬਕ ਇੱਕ ਸ਼ਾਰਪ ਸ਼ੂਟਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
-
#BREAKING At least 22 dead, dozens wounded in Maine shootings: local official says on CNN pic.twitter.com/R7mpGNTp9e
— AFP News Agency (@AFP) October 26, 2023 " class="align-text-top noRightClick twitterSection" data="
">#BREAKING At least 22 dead, dozens wounded in Maine shootings: local official says on CNN pic.twitter.com/R7mpGNTp9e
— AFP News Agency (@AFP) October 26, 2023#BREAKING At least 22 dead, dozens wounded in Maine shootings: local official says on CNN pic.twitter.com/R7mpGNTp9e
— AFP News Agency (@AFP) October 26, 2023
ਪੁਲਿਸ ਨੇ ਜਾਰੀ ਕੀਤੀ ਹਮਲਾਵਰ ਦੀ ਫੋਟੋ: ਦੱਸ ਦੇਈਏ ਕਿ ਅਮਰੀਕਾ ਵਿੱਚ ਗੋਲੀਬਾਰੀ ਦੀ ਘਟਨਾ ਕੋਈ ਨਵੀਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਗੋਲੀਬਾਰੀ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਐਂਡੋਸਕੋਗਿਨ ਕਾਊਂਟੀ ਸ਼ੈਰਿਫ ਦਫਤਰ (ਪੁਲਿਸ) ਨੇ ਵੀ ਸੋਸ਼ਲ ਮੀਡੀਆ 'ਐਕਸ' 'ਤੇ ਹਮਲਾਵਰ ਦੀ ਫੋਟੋ ਪੋਸਟ ਕੀਤੀ ਹੈ। ਇਸ ਤਸਵੀਰ ਵਿੱਚ ਹਮਲਾਵਰ ਹੱਥ ਵਿੱਚ ਹਥਿਆਰ ਫੜੀ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਹਮਲਾਵਰ ਕਿਤੇ ਫਰਾਰ ਹੋ ਗਿਆ ਹੈ।
ਅਮਰੀਕੀ ਪੁਲਿਸ ਨੇ ਹਮਲਾਵਰ ਦਾ ਵੇਰਵਾ ਜਾਰੀ ਕਰਦੇ ਹੋਏ ਕਿਹਾ ਕਿ ਉਸ ਨੇ ਪੂਰੀ ਬਾਹਾਂ ਵਾਲੀ ਕਮੀਜ਼ ਅਤੇ ਜੀਨਸ ਪਹਿਨੀ ਹੋਈ ਸੀ। ਉਸ ਨੇ ਦਾੜ੍ਹੀ ਵੀ ਰੱਖੀ ਹੋਈ ਹੈ। ਲੇਵਿਸਟਨ 'ਚ ਸੈਂਟਰਲ ਮੇਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਘਟਨਾ 'ਚ ਜ਼ਖਮੀਆਂ ਦੀ ਗਿਣਤੀ ਵਧ ਸਕਦੀ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ।
-
BREAKING: At least 10 people are dead after a shooting in Lewiston, Maine, and the number is expected to rise, two law enforcement officials tell The Associated Press. https://t.co/6pXcMqOR14
— The Associated Press (@AP) October 26, 2023 " class="align-text-top noRightClick twitterSection" data="
">BREAKING: At least 10 people are dead after a shooting in Lewiston, Maine, and the number is expected to rise, two law enforcement officials tell The Associated Press. https://t.co/6pXcMqOR14
— The Associated Press (@AP) October 26, 2023BREAKING: At least 10 people are dead after a shooting in Lewiston, Maine, and the number is expected to rise, two law enforcement officials tell The Associated Press. https://t.co/6pXcMqOR14
— The Associated Press (@AP) October 26, 2023
ਅਮਰੀਕੀ ਪੁਲਿਸ ਨੇ ਕੀਤੀ ਅਪੀਲ : ਇਸ ਦੇ ਨਾਲ ਹੀ, ਲੇਵਿਸਟਨ ਵਿੱਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਅਮਰੀਕੀ ਪੁਲਿਸ ਨੇ ਨਾਗਰਿਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਕਿਹਾ ਕਿ ਅਸੀਂ ਹਮਲਾਵਰ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਗੋਲੀਬਾਰੀ ਦੇ ਕਾਰਨਾਂ ਦਾ ਪਤਾ ਲਗਾ ਰਹੇ ਹਾਂ। ਪੁਲਿਸ ਨੇ ਦੇਰ ਰਾਤ ਅਲਰਟ ਵੀ ਜਾਰੀ ਕਰ ਦਿੱਤਾ ਹੈ।