ETV Bharat / international

ਫਿਨਲੈਂਡ ਦੀ ਪ੍ਰਧਾਨ ਮੰਤਰੀ ਦਾ ਪਾਰਟੀ ਕਰਦਿਆਂ ਵੀਡੀਓ ਹੋਇਆ ਵਾਇਰਲ

ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ ਦਾ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ ਵੀਡੀਓ ਕਲਿੱਪ ਵਿੱਚ 36 ਸਾਲਾ ਪ੍ਰਧਾਨ ਮੰਤਰੀ ਸਨਾ ਮਾਰਿਨ ਨੱਚਦੀ ਗਾਉਂਦੀ ਅਤੇ ਸ਼ਰਾਬ ਪੀਂਦੀ ਨਜ਼ਰ ਆ ਰਹੀ ਹੈ

Etv BharatFinnish Prime Minister
Finnish Prime Minister
author img

By

Published : Aug 19, 2022, 9:53 AM IST

ਕੋਪੇਨਹੇਗਨ ਫਿਨਲੈਂਡ ਦੀ ਪ੍ਰਧਾਨ ਮੰਤਰੀ (Finnish Prime Minister) ਸਨਾ ਮਾਰਿਨ (sanna marin ) ਦੀ ਪਾਰਟੀ ਦਾ ਇੱਕ ਵੀਡੀਓ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ (viral video) ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਦੀ ਸਖ਼ਤ ਆਲੋਚਨਾ ਹੋ ਰਹੀ ਹੈ। ਵਾਇਰਲ ਹੋ ਰਹੀ ਵੀਡੀਓ 'ਚ 36 ਸਾਲਾ ਪ੍ਰਧਾਨ ਮੰਤਰੀ ਸਨਾ ਮਾਰਿਨ ਆਪਣੇ ਦੋਸਤਾਂ ਨਾਲ ਨੱਚਦੀ, ਗਾਉਂਦੀ ਤੇ ਸ਼ਰਾਬ ਪੀਂਦੀ ਨਜ਼ਰ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ 'ਤੇ ਪਾਰਟੀ ਦੌਰਾਨ ਡਰੱਗਜ਼ ਲੈਣ ਦੇ ਦੋਸ਼ ਵੀ ਲੱਗੇ ਹਨ। ਹਾਲਾਂਕਿ, ਪੀਐਮ ਮਾਰਿਨ ਨੇ ਡਰੱਗ ਲੈਣ ਦੇ ਦਾਅਵਿਆਂ ਨੂੰ ਖਾਰਜ ਕੀਤਾ ਅਤੇ ਕਿਹਾ ਕਿ ਉਸਨੇ ਆਪਣੇ ਦੋਸਤਾਂ ਨਾਲ ਪਾਰਟੀ ਕਰਦੇ ਸਮੇਂ ਕੁਝ ਵੀ ਗਲਤ ਨਹੀਂ ਕੀਤਾ।

ਵਾਇਰਲ ਵੀਡੀਓ ਵਿੱਚ ਘੱਟੋ-ਘੱਟ ਛੇ ਲੋਕਾਂ ਨੂੰ ਫਿਨਲੈਂਡ ਦੇ ਪ੍ਰਧਾਨ ਮੰਤਰੀ (Finnish Prime Minister) ਨਾਲ ਨੱਚਦੇ ਅਤੇ ਗਾਉਂਦੇ ਦੇਖਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਮਾਰਿਨ ਆਪਣੀਆਂ ਬਾਹਾਂ ਫੜ ਕੇ ਡਾਂਸ ਫਲੋਰ 'ਤੇ ਨੱਚ ਰਹੀ ਹੈ। ਐਸੋਸੀਏਟਿਡ ਪ੍ਰੈਸ (ਏਪੀ) ਦੇ ਅਨੁਸਾਰ, ਪੀਐਮ ਮਾਰਿਨ ਨੇ ਫਿਨਿਸ਼ ਪ੍ਰਸਾਰਕ YLE ਨੂੰ ਕਿਹਾ ਕਿ ਮੈਂ ਨਿਰਾਸ਼ ਹਾਂ ਕਿ ਇਹ ਜਨਤਕ ਹੋ ਗਿਆ ਹੈ। ਮੈਂ ਦੋਸਤਾਂ ਨਾਲ ਸ਼ਾਮ ਬਿਤਾਈ ਮੈਂ ਨਸ਼ਾ ਨਹੀਂ ਕੀਤਾ ਹੈ। ਉਸ ਨੇ ਸਾਫ਼ ਲਹਿਜੇ ਵਿੱਚ ਕਿਹਾ ਕਿ ਮੈਂ ਸ਼ਰਾਬ ਤੋਂ ਇਲਾਵਾ ਕੁਝ ਨਹੀਂ ਲਿਆ। ਮੈਂ ਪਾਰਟੀ ਵਿੱਚ ਡਾਂਸ ਕੀਤਾ, ਗਾਇਆ ਅਤੇ ਬਹੁਤ ਮਸਤੀ ਕੀਤੀ। ਇਹ ਪਾਰਟੀ ਪੂਰੀ ਤਰ੍ਹਾਂ ਕਾਨੂੰਨੀ ਘੇਰੇ ਦੇ ਅੰਦਰ ਸੀ।

  • You won't believe it, but the prime minister of Finland, Sanna Marin, is on fire in this video. If anything, she's on the left in a black top and white pants. Looks like she really knows how to enjoy herself. pic.twitter.com/eM1NN8pLnx#UkraineRussiaWar

    — Ukrainian News24 (@MarkRid89403375) August 18, 2022 " class="align-text-top noRightClick twitterSection" data=" ">

ਇਸ ਦੇ ਨਾਲ ਹੀ ਮਾਰਿਨ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੇ ਸਹਿਯੋਗੀ ਅਤੇ ਸੈਂਟਰ ਪਾਰਟੀ ਦੇ ਸੰਸਦ ਮੈਂਬਰ ਮਿੱਕੋ ਕਾਰਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੀ ਮਰਜ਼ੀ ਨਾਲ ਡਰੱਗ ਟੈਸਟ ਕਰਵਾਉਣਾ ਚਾਹੀਦਾ ਹੈ। ਹਾਲਾਂਕਿ, ਪ੍ਰਾਪਤ ਜਾਣਕਾਰੀ ਅਨੁਸਾਰ ਪੀਐਮ ਮਾਰਿਨ ਨੇ ਵੀ ਇਸ ਟੈਸਟ ਲਈ ਹਾਮੀ ਭਰ ਦਿੱਤੀ ਹੈ। ਖਬਰਾਂ ਮੁਤਾਬਕ ਸੋਸ਼ਲ ਡੈਮੋਕ੍ਰੇਟਿਕ ਪਾਰਟੀ (SDP) ਦੇ ਸੰਸਦ ਮੈਂਬਰ ਇਲਮਾਰੀ ਨੂਰਮਿਨੇਨ ਅਤੇ ਫਿਨਲੈਂਡ ਦੀ ਗਾਇਕਾ ਅਲਮਾ ਨੇ ਵੀ ਪਾਰਟੀ 'ਚ ਸ਼ਿਰਕਤ ਕੀਤੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਵੀਡੀਓ ਕਦੋਂ ਦਾ ਹੈ।

ਮਾਰਿਨ, ਜੋ 2019 ਵਿੱਚ ਫਿਨਲੈਂਡ ਦੀ ਸਭ ਤੋਂ ਛੋਟੀ ਉਮਰ ਦੀ ਪ੍ਰਧਾਨ ਮੰਤਰੀ ਬਣੀ, ਉਸ ਨੇ ਕਿਹਾ ਕਿ ਉਹ, ਕਿਸੇ ਹੋਰ ਵਿਅਕਤੀ ਦੀ ਤਰ੍ਹਾਂ, ਦੋਸਤਾਂ ਨਾਲ ਆਪਣਾ ਖਾਲੀ ਸਮਾਂ ਬਿਤਾਉਂਦੀ ਹੈ। ਉਸਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਉਹ ਉਸ ਵਿਅਕਤੀ ਬਣੇ ਰਹਿਣ ਦਾ ਇਰਾਦਾ ਰੱਖਦੀ ਹੈ ਜੋ ਉਹ ਹਮੇਸ਼ਾ ਰਹੀ ਹੈ। ਪੀਐਮ ਮਾਰਿਨ ਨੇ ਟਿੱਪਣੀ ਕੀਤੀ ਕਿ ਮੈਨੂੰ ਉਮੀਦ ਹੈ ਕਿ ਇਹ ਸਵੀਕਾਰ ਕਰ ਲਿਆ ਗਿਆ ਹੈ। ਅਸੀਂ ਲੋਕਤੰਤਰ ਵਿੱਚ ਰਹਿੰਦੇ ਹਾਂ ਅਤੇ ਚੋਣਾਂ ਵਿੱਚ ਹਰ ਕੋਈ ਇਨ੍ਹਾਂ ਮੁੱਦਿਆਂ ਦਾ ਫੈਸਲਾ ਕਰ ਸਕਦਾ ਹੈ।

ਇਹ ਵੀ ਪੜ੍ਹੋ: ਵਿਦੇਸ਼ ਮੰਤਰੀ ਜੈਸ਼ੰਕਰ ਨੇ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਲਈ ਭਾਰਤ ਦਾ ਬਚਾਅ ਕੀਤਾ

ETV Bharat Logo

Copyright © 2024 Ushodaya Enterprises Pvt. Ltd., All Rights Reserved.