ETV Bharat / international

ਐਲਨ ਮਸਕ ਨੇ ਟਵਿੱਟਰ ਖਰੀਦਣ ਤੋਂ ਬਾਅਦ ਸੀਈਓ ਪਰਾਗ ਅਗਰਵਾਲ ਨੂੰ ਕੀਤਾ ਬਰਖਾਸਤ - ਐਲਨ ਮਸਕ ਨੇ ਟਵਿੱਟਰ ਖਰੀਦਿਆ

ਐਲਨ ਮਸਕ ਨੇ ਟਵਿੱਟਰ ਖਰੀਦਣ ਤੋਂ ਬਾਅਦ ਸੀਈਓ ਪਰਾਗ ਅਗਰਵਾਲ ਨੂੰ ਬਰਖਾਸਤ ਕਰ ਦਿੱਤਾ ਹੈ। ਅਦਾਲਤ ਦੇ ਹੁਕਮਾਂ ਮੁਤਾਬਕ 44 ਅਰਬ ਡਾਲਰ ਦੀ ਇਹ ਟਵਿੱਟਰ ਡੀਲ ਸ਼ੁੱਕਰਵਾਰ ਤੱਕ ਪੂਰੀ ਹੋਣੀ ਹੈ।

Elon Musk fired CEO Parag Agarwal
ਸੀਈਓ ਪਰਾਗ ਅਗਰਵਾਲ ਨੂੰ ਕੀਤਾ ਬਰਖਾਸਤ
author img

By

Published : Oct 28, 2022, 9:30 AM IST

Updated : Oct 28, 2022, 9:54 AM IST

ਵਾਸ਼ਿੰਗਟਨ: ਐਲਨ ਮਸਕ ਨੇ ਟਵਿਟਰ ਖਰੀਦਣ ਤੋਂ ਬਾਅਦ ਭਾਰਤੀ ਮੂਲ ਦੇ ਸੀਈਓ ਪਰਾਗ ਅਗਰਵਾਲ ਨੂੰ ਬਰਖਾਸਤ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਅਤੇ ਮੁੱਖ ਵਿੱਤੀ ਅਧਿਕਾਰੀ ਨੇਡ ਸਹਿਗਲ ਨੇ ਕੰਪਨੀ ਦੇ ਸੈਨ ਫਰਾਂਸਿਸਕੋ ਹੈੱਡਕੁਆਰਟਰ ਨੂੰ ਛੱਡ ਦਿੱਤਾ ਹੈ। ਪਰਾਗ ਅਗਰਵਾਲ ਨੇ ਪਿਛਲੇ ਸਾਲ ਨਵੰਬਰ ਵਿੱਚ ਅਹੁਦਾ ਸੰਭਾਲਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਐਲੋਨ ਮਸਕ ਨੇ ਪਰਾਗ ਅਗਰਵਾਲ ਅਤੇ ਨੇਡ ਸਹਿਗਲ ਨੂੰ ਕੰਪਨੀ ਤੋਂ ਬਰਖਾਸਤ ਕਰ ਦਿੱਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੂੰ ਕੰਪਨੀ ਹੈੱਡਕੁਆਰਟਰ ਤੋਂ ਵੀ ਬਾਹਰ ਕੱਢ ਦਿੱਤਾ ਗਿਆ।

ਐਲੋਨ ਮਸਕ ਨੇ ਇਸ ਸਾਲ 13 ਅਪ੍ਰੈਲ ਨੂੰ ਟਵਿਟਰ ਨੂੰ ਖਰੀਦਣ ਦਾ ਐਲਾਨ ਕੀਤਾ ਸੀ। ਉਸਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੂੰ $54.2 ਪ੍ਰਤੀ ਸ਼ੇਅਰ ਦੀ ਦਰ ਨਾਲ $44 ਬਿਲੀਅਨ ਵਿੱਚ ਖਰੀਦਣ ਦੀ ਪੇਸ਼ਕਸ਼ ਕੀਤੀ। ਪਰ ਫਿਰ ਸਪੈਮ ਅਤੇ ਜਾਅਲੀ ਖਾਤਿਆਂ ਦੇ ਕਾਰਨ, ਉਨ੍ਹਾਂ ਨੇ ਉਸ ਸੌਦੇ ਨੂੰ ਰੋਕ ਦਿੱਤਾ। ਮਸਕ ਨੇ ਬਾਅਦ ਵਿੱਚ 8 ਜੁਲਾਈ ਨੂੰ ਸੌਦਾ ਤੋੜਨ ਦਾ ਫੈਸਲਾ ਕੀਤਾ। ਇਸ ਦੇ ਖਿਲਾਫ ਟਵਿੱਟਰ ਨੇ ਅਦਾਲਤ ਤੱਕ ਪਹੁੰਚ ਕੀਤੀ। ਇਸ ਵਿਵਾਦ 'ਤੇ ਅਦਾਲਤ 'ਚ ਸੁਣਵਾਈ ਚੱਲ ਰਹੀ ਹੈ। ਇਸ ਦੌਰਾਨ, ਅਕਤੂਬਰ ਦੀ ਸ਼ੁਰੂਆਤ ਵਿੱਚ, ਮਸਕ ਨੇ ਟਵਿੱਟਰ ਸੌਦੇ ਨੂੰ ਪੂਰਾ ਕਰਨ ਦੀ ਗੱਲ ਕੀਤੀ।

ਦੱਸ ਦਈਏ ਕਿ ਐਲਨ ਮਸਕ ਬੁੱਧਵਾਰ ਨੂੰ ਅਚਾਨਕ ਸਾਨ ਫਰਾਂਸਿਸਕੋ ਵਿੱਚ ਟਵਿਟਰ ਦੇ ਹੈੱਡ ਕੁਆਰਟਰ ਪਹੁੰਚ ਗਏ ਸੀ। ਇਸ ਦੌਰਾਨ ਉਹ ਆਪਣੇ ਨਾਲ ਇਕ ਸਿੰਕ ਵੀ ਲੈ ਗਿਆ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਸ ਦੀ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ। ਇਸ ਦੇ ਨਾਲ ਹੀ ਅਦਾਲਤ ਦੇ ਹੁਕਮਾਂ ਮੁਤਾਬਕ 44 ਅਰਬ ਡਾਲਰ ਦਾ ਇਹ ਸੌਦਾ ਸ਼ੁੱਕਰਵਾਰ ਤੱਕ ਪੂਰਾ ਹੋਣਾ ਹੈ। ਇਸ ਦੇ ਨਾਲ ਹੀ ਮਸਕ ਨੇ ਆਪਣਾ ਟਵਿਟਰ ਬਾਇਓ ਵਿੱਚ ਵੀ ਬਦਲਾਅ ਕੀਤਾ। ਉਨ੍ਹਾਂ ਨੇ ਪਹਿਲਾਂ ਆਪਣੇ ਟਵਿੱਟਰ ਪ੍ਰੋਫਾਈਲ 'ਚ 'ਟਵਿਟਰ ਹੈੱਡਕੁਆਰਟਰ' ਦੀ ਲੋਕੇਸ਼ਨ ਬਣਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਡਿਸਕ੍ਰਿਪਟਰ ਨੂੰ 'ਚੀਫ ਟਵੀਟ' ਲਿਖਿਆ।

  • Twitter CEO Parag Agrawal and chief financial officer Ned Segal ‘have left the company’s San Francisco headquarters and will not be returning’, reports US media

    — ANI (@ANI) October 28, 2022 " class="align-text-top noRightClick twitterSection" data=" ">

ਬੈਂਕਰਾਂ ਨਾਲ ਹੋਈ ਸੀ ਮੀਟਿੰਗ: ਦੱਸ ਦਈਏ ਕਿ ਟਵਿੱਟਰ ਦਫਤਰ ਪਹੁੰਚਣ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਐਲਨ ਮਸਕ ਨੇ ਇਸ ਡੀਲ ਵਿਚ ਫੰਡ ਮੁਹੱਈਆ ਕਰਾਉਣ ਵਾਲੇ ਬੈਂਕਰਾਂ ਨਾਲ ਮੀਟਿੰਗ ਕੀਤੀ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਬੁੱਧਵਾਰ ਨੂੰ, ਟਵਿੱਟਰ ਦੇ ਮੁੱਖ ਮਾਰਕੀਟਿੰਗ ਅਧਿਕਾਰੀ ਨੇ ਕਰਮਚਾਰੀਆਂ ਨੂੰ ਇੱਕ ਮੇਲ ਭੇਜ ਕੇ ਸੂਚਿਤ ਕੀਤਾ ਕਿ ਮਸਕ ਸਟਾਫ ਨੂੰ ਸੰਬੋਧਿਤ ਕਰਨ ਲਈ ਇਸ ਹਫਤੇ ਸੈਨ ਫਰਾਂਸਿਸਕੋ ਹੈੱਡਕੁਆਰਟਰ ਦਾ ਦੌਰਾ ਕਰਨਗੇ। ਸ਼ੁੱਕਰਵਾਰ ਨੂੰ ਲੋਕ ਉਸ ਨੂੰ ਸਿੱਧਾ ਸੁਣ ਸਕਣਗੇ। ਡੇਲਾਵੇਅਰ ਚੈਂਸਰੀ ਕੋਰਟ ਦੇ ਜੱਜ ਕੈਥਲੀਨ ਮੈਕਕਾਰਮਿਕ ਨੇ ਮਸਕ ਨੂੰ ਸ਼ੁੱਕਰਵਾਰ, ਅਕਤੂਬਰ 28 ਨੂੰ ਸ਼ਾਮ 5 ਵਜੇ ਤੱਕ ਸੌਦਾ ਪੂਰਾ ਕਰਨ ਅਤੇ ਬੰਦ ਕਰਨ ਦਾ ਹੁਕਮ ਦਿੱਤਾ।

ਪਰਾਗ ਅਗਰਵਾਲ ਕੌਣ ਹੈ?: ਪਰਾਗ ਅਗਰਵਾਲ ਨੇ ਆਈਆਈਟੀ ਬੰਬੇ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਕੰਪਿਊਟਰ ਸਾਇੰਸ ਵਿੱਚ ਡਾਕਟਰੇਟ ਕੀਤੀ ਹੈ। ਉਨ੍ਹਾਂ ਨੇ ਇਹ ਡਿਗਰੀ ਕੈਲੀਫੋਰਨੀਆ ਦੀ ਸਟੈਨਫੋਰਡ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਪਰਾਗ ਯਾਹੂ, ਮਾਈਕ੍ਰੋਸਾਫਟ ਅਤੇ ਏਟੀਐਂਡਟੀ ਨਾਲ ਕੰਮ ਕਰਨ ਤੋਂ ਬਾਅਦ ਟਵਿੱਟਰ ਨਾਲ ਜੁੜੇ ਸੀ। ਉਨ੍ਹਾਂ ਕੋਲ ਇਹਨਾਂ ਤਿੰਨਾਂ ਕੰਪਨੀਆਂ ਵਿੱਚ ਖੋਜ-ਮੁਖੀ ਅਹੁਦਿਆਂ ਦਾ ਤਜਰਬਾ ਸੀ। ਉਨ੍ਹਾਂ ਨੇ ਟਵਿੱਟਰ ਵਿੱਚ ਵਿਗਿਆਪਨ-ਸਬੰਧਤ ਉਤਪਾਦਾਂ 'ਤੇ ਕੰਮ ਕਰਕੇ ਸ਼ੁਰੂਆਤ ਕੀਤੀ। ਪਰ, ਬਾਅਦ ਵਿੱਚ ਉਨ੍ਹਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਾਲ 2017 'ਚ ਉਨ੍ਹਾਂ ਨੂੰ ਕੰਪਨੀ ਦਾ ਸੀਟੀਓ ਬਣਾਇਆ ਗਿਆ ਸੀ ਅਤੇ ਉਦੋਂ ਤੋਂ ਉਹ ਟਵਿਟਰ ਨਾਲ ਜੁੜੇ ਹੋਏ ਸੀ।

ਇਹ ਵੀ ਪੜੋ: ਮੈਸੇਚਿਉਸੇਟਸ ਵਿੱਚ ਸੜਕ ਹਾਦਸੇ ਵਿੱਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ

Last Updated : Oct 28, 2022, 9:54 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.