ETV Bharat / international

Trump Indictment: ਡੋਨਾਲਡ ਟਰੰਪ ਨੂੰ ਅੱਜ ਮੈਨਹਟਨ ਦੀ ਅਦਾਲਤ 'ਚ ਕੀਤਾ ਜਾਵੇਗਾ ਪੇਸ਼ - ਪੋਰਨ ਅਦਾਕਾਰਾ

ਪੋਰਨ ਅਦਾਕਾਰਾ ਨੂੰ ਗੁਪਤ ਤਰੀਕੇ ਨਾਲ ਪੈਸੇ ਦੇਣ ਦੇ ਮਾਮਲੇ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਮੈਨਹਟਨ ਦੀ ਅਦਾਲਤ ਵਿੱਚ ਪੇਸ਼ ਹੋਣਗੇ। ਉਹ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਹੋਣਗੇ। ਟਰੰਪ ਦੇ ਭੜਕਾਊ ਬਿਆਨ ਦੇ ਮੱਦੇਨਜ਼ਰ ਨਿਊਯਾਰਕ ਸ਼ਹਿਰ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।

donald trump produced in manhattan court today update

author img

By

Published : Apr 4, 2023, 7:37 AM IST

ਨਿਊਯਾਰਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ 2016 ਦੀ ਚੋਣ ਮੁਹਿੰਮ ਦੌਰਾਨ ਇੱਕ ਪੋਰਨ ਅਦਾਕਾਰਾ ਨੂੰ ਗੁਪਤ ਤਰੀਕੇ ਨਾਲ ਪੈਸੇ ਦੇਣ ਦੇ ਮਾਮਲੇ ਵਿੱਚ ਉਹਨਾਂ ਦੀਆਂ ਮੁਸ਼ਕਿਲਾ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਡੋਨਾਲਡ ਟਰੰਪ ਪਿਛਲੇ ਹਫਤੇ ਮੈਨਹਟਨ ਦੀ ਗ੍ਰੈਂਡ ਜਿਊਰੀ ਦੁਆਰਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਮੰਗਲਵਾਰ ਯਾਨੀ ਅੱਜ ਮੈਨਹਟਨ ਦੀ ਅਦਾਲਤ ਵਿੱਚ ਪੇਸ਼ ਹੋਣਗੇ। ਉਹ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਦਾ 2024 'ਚ ਮੁੜ ਵ੍ਹਾਈਟ ਹਾਊਸ ਪਹੁੰਚਣ ਦਾ ਸੁਪਨਾ ਟੁੱਟਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜੋ: Most Wanted Gangsters: ਕੈਨੇਡਾ-ਅਮਰੀਕਾ 'ਚ ਲੁਕੇ ਗੈਂਗਸਟਰਾਂ ਦੀ ਸੂਚੀ NIA ਨੇ ਕੀਤੀ ਤਿਆਰ, ਨੰਬਰ ਇਕ 'ਤੇ ਗੋਲਡੀ ਬਰਾੜ

ਟਰੰਪ ਨੇ ਕੀਤਾ ਟਵੀਟ: ਟਰੰਪ ਦੇ ਦਫਤਰ ਨੇ ਐਤਵਾਰ ਨੂੰ ਕਿਹਾ ਕਿ 76 ਸਾਲਾ ਨੇਤਾ ਦੇ ਸੋਮਵਾਰ ਨੂੰ ਆਪਣੇ ਮਾਰ-ਏ-ਲਾਗੋ ਘਰ ਤੋਂ ਨਿਊਯਾਰਕ ਸਿਟੀ ਲਈ ਗਏ। ਉਹਨਾਂ ਕਿਹਾ ਕਿ ਅਦਾਲਤ ਦੀ ਸੁਣਵਾਈ ਤੋਂ ਬਾਅਦ ਉਹ ਫਲੋਰੀਡਾ ਵਿੱਚ ਆਪਣੇ ਰਿਜ਼ੋਰਟ ਵਿੱਚ ਵਾਪਸ ਆ ਜਾਣਗੇ, ਜਿੱਥੇ ਉਹ ਮੰਗਲਵਾਰ ਰਾਤ ਸਮਰਥਕਾਂ ਨੂੰ ਸੰਬੋਧਨ ਕਰਨਗੇ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਕਿ ਮੈਂ ਸੋਮਵਾਰ ਨੂੰ ਦੁਪਹਿਰ 12 ਵਜੇ ਮਾਰ-ਏ-ਲਾਗੋ ਛੱਡ ਕੇ ਨਿਊਯਾਰਕ ਦੇ ਟਰੰਪ ਟਾਵਰ ਜਾਵਾਂਗਾ। ਮੰਗਲਵਾਰ ਸਵੇਰੇ ਮੈਂ ਅਦਾਲਤ ਜਾ ਰਿਹਾ ਹਾਂ, ਵਿਸ਼ਵਾਸ ਕਰੋ ਜਾਂ ਨਾ ਕਰੋ। ਅਮਰੀਕਾ ਨੂੰ ਅਜਿਹਾ ਨਹੀਂ ਹੋਣਾ ਚਾਹੀਦਾ ਸੀ।

ਸਮਰਥਕ ਕਰ ਸਕਦੇ ਹਨ ਪ੍ਰਦਰਸ਼ਨ: ਸਾਬਕਾ ਰਾਸ਼ਟਰਪਤੀ ਦੇ ਬੇਮਿਸਾਲ ਅਪਰਾਧਿਕ ਦੋਸ਼ਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ ਸਮਰਥਕਾਂ ਅਤੇ ਪ੍ਰਦਰਸ਼ਨਕਾਰੀਆਂ ਦੁਆਰਾ ਪ੍ਰਦਰਸ਼ਨਾਂ ਦੀ ਉਮੀਦ ਕੀਤੀ ਜਾਂਦੀ ਹੈ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਤਿਆਰੀਆਂ ਕਰ ਲਈਆਂ ਹਨ। ਟਰੰਪ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਪਹਿਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਹਨ ਜੋ ਮੰਗਲਵਾਰ ਯਾਨੀ ਅੱਜ ਅਦਾਲਤ ਵਿੱਚ ਪੇਸ਼ ਹੋਣਗੇ। ਟਰੰਪ ਉੱਤੇ ਕਾਰਵਾਈ ਸੰਖੇਪ ਹੋਣ ਦੀ ਉਮੀਦ ਹੈ। ਸੁਣਵਾਈ ਦੌਰਾਨ ਦੋਸ਼ ਪੜ੍ਹੇ ਜਾਣਗੇ ਅਤੇ ਇਹ ਪ੍ਰਕਿਰਿਆ ਲਗਭਗ 10-15 ਮਿੰਟ ਤੱਕ ਚੱਲੇਗੀ।

ਇਹ ਵੀ ਪੜੋ: Daily Hukamnama 4 April : ਮੰਗਲਵਾਰ, ੨੨ ਚੇਤ, ੪ ਅਪ੍ਰੈਲ, ੨੦੨੩ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ETV Bharat Logo

Copyright © 2024 Ushodaya Enterprises Pvt. Ltd., All Rights Reserved.