ਬੀਜਿੰਗ: ਚੀਨ ਨੇ ਸੋਮਵਾਰ ਨੂੰ ਅਮਰੀਕਾ ਦੀ ਇੱਕ ਨਵੀਂ ਰਿਪੋਰਟ ਨੂੰ ਰੱਦ ਕਰ ਦਿੱਤਾ ਹੈ। ਜਿਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੋਵਿਡ-19 ਵਾਇਰਸ ਵੁਹਾਨ ਵਿੱਚ ਇੱਕ ਬਾਇਓ-ਲੈਬ ਤੋਂ ਲੀਕ ਹੋਇਆ ਹੈ। ਚੀਨ ਨੇ ਕਿਹਾ ਕਿ ਮਹਾਂਮਾਰੀ ਦੀ ਸ਼ੁਰੂਆਤ ਦਾ ਪਤਾ ਲਗਾਉਣਾ ਵਿਗਿਆਨੀਆਂ ਦਾ ਕੰਮ ਹੈ ਅਤੇ ਇਸ ਮਾਮਲੇ ਦਾ ਰਾਜਨੀਤੀ ਨਾਲ ਕੋਈ ਵੀ ਲੈਣਾ- ਦੇਣਾ ਨਹੀਂ ਹੈ। ਵਿਗਿਆਨੀ ਆਪਣਾ ਕੰਮ ਕਰ ਰਹੇ ਹਨ। ਇਸ ਲਈ ਮਾਮਲੇ ਨੂੰ ਰਾਜਨੀਤੀ ਤੋ ਦੂਰ ਰੱਖਿਆ ਜਾਵੇ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਕਿਹਾ ਕਿ ਅੰਤਰਰਾਸ਼ਟਰੀ ਮਾਹਿਰਾਂ ਨੇ ਇਸ ਸਿਧਾਂਤ 'ਤੇ ਵਿਚਾਰ ਵੀ ਕੀਤੀ ਹੈ ਕਿ ਵਾਇਰਸ ਚੀਨੀ ਪ੍ਰਯੋਗਸ਼ਾਲਾ ਤੋਂ ਲੀਕ ਹੋ ਸਕਦਾ ਹੈ ''ਇਹ ਸੰਭਾਵਨਾ ਬਹੁਤ ਘੱਟ" ਹੈ।
WHO-ਨਾਲ ਕੀਤੀ ਸੀ ਗੱਲਬਾਤ: ਮਾਓ ਨੇ ਕਿਹਾ ਕਿ ਇਹ ਇੱਕ ਵਿਗਿਆਨ-ਅਧਾਰਿਤ ਨਤੀਜਾ ਹੈ। ਜਿਸ ਉੱਪਰ WHO-ਚੀਨ ਸੰਯੁਕਤ ਮਿਸ਼ਨ ਦੇ ਮਾਹਿਰਾਂ ਦੁਆਰਾ ਵੁਹਾਨ ਵਿੱਚ ਪ੍ਰਯੋਗਸ਼ਾਲਾ ਦੇ ਖੇਤਰੀ ਦੌਰੇ ਅਤੇ ਖੋਜਕਰਤਾਵਾਂ ਨਾਲ ਡੂੰਘਾਈ ਨਾਲ ਗੱਲਬਾਤ ਕਰਨ ਤੋਂ ਬਾਅਦ ਇਸ ਅਧਿਕਾਰਤ ਸਿੱਟੇ ਉੱਤੇ ਪਹੁੰਚੇ ਸਨ। ਮਾਓ ਦੀਆਂ ਟਿੱਪਣੀਆਂ ਯੂਐਸ ਡਿਪਾਰਟਮੈਂਟ ਆਫ਼ ਐਨਰਜੀ (ਯੂਐਸਡੀਈ) ਦੇ ਤਾਜ਼ਾ ਮੁਲਾਂਕਣ ਦੇ ਜਵਾਬ ਵਿੱਚ ਆਈਆਂ ਹਨ ਕਿ ਕੋਰੋਨਵਾਇਰਸ ਦੇ ਵੁਹਾਨ ਵਿੱਚ ਇੱਕ ਜੈਵਿਕ ਪ੍ਰਯੋਗਸ਼ਾਲਾ ਤੋਂ ਲੀਕ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਦੀ ਰਿਪੋਰਟ ਵਿੱਚ ਇਸ ਨੂੰ ਸਹੀ ਢੰਗ ਨਾਲ ਦਰਜ ਕੀਤਾ ਗਿਆ ਸੀ ਅਤੇ ਇਸ ਨੂੰ ਅੰਤਰਰਾਸ਼ਟਰੀ ਭਾਈਚਾਰੇ ਤੋਂ ਵਿਆਪਕ ਮਾਨਤਾ ਮਿਲੀ ਹੈ।
ਉਨ੍ਹਾਂ ਕਿਹਾ ਕਿ ਸਾਰਸ-ਸੀਓਵੀ-2 ਦੀ ਉਤਪਤੀ ਦਾ ਪਤਾ ਲਗਾਉਣਾ ਵਿਗਿਆਨ ਨਾਲ ਜੁੜਿਆ ਹੋਇਆ ਹੈ। ਇਸ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਮਾਓ ਨੇ ਅੱਗੇ ਕਿਹਾ ਕਿ ਚੀਨ ਨੇ ਹਮੇਸ਼ਾ ਗਲੋਬਲ ਵਿਗਿਆਨ-ਆਧਾਰਿਤ ਉਤਪਤੀ ਜਾਣਕਾਰੀ ਦਾ ਸਮਰਥਨ ਕੀਤਾ ਹੈ ਅਤੇ ਹਿੱਸਾ ਲਿਆ ਹੈ। ਸੀਐਨਐਨ ਨੇ ਐਤਵਾਰ ਨੂੰ ਦੱਸਿਆ ਕਿ USDE ਨੇ ਇੱਕ ਖੁਫੀਆ ਰਿਪੋਰਟ ਵਿੱਚ ਮੁਲਾਂਕਣ ਕੀਤਾ ਹੈ ਕਿ ਉਸ ਨੂੰ "ਘੱਟ ਵਿਸ਼ਵਾਸ" ਸੀ ਕਿ ਕੋਵਿਡ -19 ਵਾਇਰਸ ਗਲਤੀ ਨਾਲ ਵੁਹਾਨ ਵਿੱਚ ਇੱਕ ਲੈਬ ਤੋਂ ਲੀਕ ਹੋਇਆ ਹੈ। ਜ਼ਿਕਰੇਖ਼ਾਸ ਹੈ ਕਿ 2019 ਦੇ ਅੰਤ 'ਚ ਪਹਿਲੀ ਵਾਰ ਚੀਨ ਦੇ ਸ਼ਹਿਰ ਵੁਹਾਨ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। ਉਦੋਂ ਤੋਂ ਚੀਨ ਨੂੰ ਇਸਦੇ ਮੂਲ ਲਈ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ, ਪਰ ਚੀਨ ਇਨ੍ਹਾਂ ਗੱਲੋਂ ਨੂੰ ਨਕਾਰਦਾ ਆ ਰਿਹਾ ਹੈ। ਹੁਣ ਵੇਖਣਾ ਹੋਵੇਗਾ ਕਿ ਆਖਰ ਇਹ ਗੱਲ ਕਦੋਂ ਸਾਫ਼ ਹੋ ਪਾਉਂਦੀ ਹੈ ਕਿ ਇਹ ਵਾਇਰਸ ਕਿੱਥੋਂ ਆਇਆ ਸੀ।
ਇਹ ਵੀ ਪੜ੍ਹੋ: Earthquake in Afghanistan and Tajikistan: ਭੁਚਾਲ ਦੇ ਝਟਕਿਆਂ ਨਾਲ ਫਿਰ ਕੰਬਿਆ ਅਫ਼ਗ਼ਾਨਿਸਤਾਨ, ਮਨੀਪੁਰ ਵਿੱਚ ਵੀ ਮਹਿਸੂਸ ਕੀਤੇ ਝਟਕੇ