ETV Bharat / international

India Canada Relations : ਕੈਨੇਡਾ 'ਚ ਵਿਰੋਧੀ ਧਿਰ ਦੇ ਆਗੂ ਨੇ ਹਿੰਦੂਆਂ 'ਤੇ ਕੀਤੀਆਂ ਗਈਆਂ ਕੋਝੀਆਂ ਟਿੱਪਣੀਆਂ ਦੀ ਕੀਤੀ ਨਿਖੇਧੀ

ਭਾਰਤ-ਕੈਨੇਡਾ ਵਿਵਾਦ 'ਤੇ ਬੋਲਦੇ ਹੋਏ ਕੈਨੇਡੀਅਨ ਵਿਰੋਧੀ ਧਿਰ ਦੇ ਨੇਤਾ ਪੋਇਲੀਵਰ (Canadian opposition leader Poilever) ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੋ ਬਿਆਨ ਦਿੱਤੇ ਹਨ ਉਸ ਵਿੱਚ ਕੋਈ ਤੱਥ ਨਹੀਂ ਦਿੱਤੇ। ਪੀਐੱਮ ਨੇ ਕੈਨੇਡੀਅਨ ਲੋਕਾਂ ਨੂੰ ਜਨਤਕ ਤੌਰ 'ਤੇ ਜੋ ਦੱਸਿਆ ਉਸ ਤੋਂ ਘੱਟ ਨਿੱਜੀ ਤੌਰ ਉੱਤੇ ਵਿਰੋਧੀ ਧਿਰ ਨੂੰ ਦੱਸਿਆ ਹੈ।

CANADAS OPPOSITION LEADER CONDEMNS HATEFUL COMMENTS TARGETING HINDUS HIGHLIGHTS THEIR INVALUABLE CONTRIBUTION
India Canada Relations : ਕੈਨੇਡਾ 'ਚ ਵਿਰੋਧੀ ਧਿਰ ਦੇ ਆਗੂ ਨੇ ਹਿੰਦੂਆਂ 'ਤੇ ਕੀਤੀਆਂ ਗਈਆਂ ਕੋਝੀਆਂ ਟਿੱਪਣੀਆਂ ਦੀ ਕੀਤੀ ਨਿਖੇਧੀ
author img

By ETV Bharat Punjabi Team

Published : Sep 23, 2023, 11:51 AM IST

ਓਟਾਵਾ: ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਜਸਟਿਨ ਟਰੂਡੋ ਨੂੰ ਆਪਣੇ ਹੀ ਦੇਸ਼ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡੀਅਨ ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਲੀਵਰੇ ਨੇ ਕੈਨੇਡਾ ਵਿੱਚ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ 'ਨਫ਼ਰਤ ਭਰੀਆਂ ਟਿੱਪਣੀਆਂ' ਦੀ ਨਿੰਦਾ ਕੀਤੀ ਹੈ। ਉਸ ਨੇ ਕਿਹਾ ਕਿ ਹਿੰਦੂਆਂ ਨੇ ਕੈਨੇਡਾ ਦੇ ਹਰ ਹਿੱਸੇ ਵਿੱਚ "ਅਮੁੱਲ ਯੋਗਦਾਨ" ਦਿੱਤਾ ਹੈ ਅਤੇ ਹਿੰਦੂ ਭਾਈਚਾਰੇ ਦਾ ਇੱਥੇ ‘ਹਮੇਸ਼ਾ ਸਵਾਗਤ’ ਹੈ।

ਭਾਰਤੀ ਮੂਲ ਦੇ ਹਿੰਦੂਆਂ ਨੂੰ ਧਮਕੀ: ਕੰਜ਼ਰਵੇਟਿਵ ਆਗੂ ਪੋਲੀਵਰੇ ਨੇ ਕਿਹਾ ਕਿ ਹਰ ਕੈਨੇਡੀਅਨ ਬਿਨਾਂ ਕਿਸੇ ਡਰ ਦੇ ਦੇਸ਼ ਵਿੱਚ ਰਹਿਣ ਦਾ ਹੱਕਦਾਰ ਹੈ। ਉਨ੍ਹਾਂ ਦੀਆਂ ਇਹ ਖਾਲਿਸਤਾਨ ਪੱਖੀ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਇੱਕ ਵਾਇਰਲ ਵੀਡੀਓ ਵਿੱਚ ਭਾਰਤੀ ਮੂਲ ਦੇ ਹਿੰਦੂਆਂ ਨੂੰ ਧਮਕੀ ਦੇਣ ਅਤੇ ਕੈਨੇਡਾ ਛੱਡਣ ਲਈ ਕਿਹਾ ਜਾਣ ਤੋਂ ਬਾਅਦ ਆਈਆਂ ਹਨ।

ਕੈਨੇਡਾ ਵਿੱਚ ਕਤਲ: Poilievre ਦਾ ਇਹ ਟਵੀਟ ਭਾਰਤ-ਕੈਨੇਡਾ ਸਬੰਧਾਂ ਵਿੱਚ ਤਣਾਅ ਦੇ ਵਿਚਕਾਰ ਆਇਆ ਹੈ। ਬੀਤੇ ਸੋਮਵਾਰ ਨੂੰ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧ ਗਿਆ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਹਰਦੀਪ ਸਿੰਘ ਨਿੱਝਰ (Hardeep Singh Nijjar ) ਦੇ ਕਤਲ ਵਿੱਚ ਭਾਰਤ ਸਰਕਾਰ ਸ਼ਾਮਲ ਹੈ। ਭਾਰਤ ਸਰਕਾਰ ਨਿੱਝਰ ਨੂੰ ਖਾਲਿਸਤਾਨ ਪੱਖੀ ਅੱਤਵਾਦੀ ਮੰਨਦੀ ਹੈ। ਦੂਜੇ ਪਾਸੇ ਭਾਰਤ ਸਰਕਾਰ ਨੇ ਟਰੂਡੋ ਦੇ ਇਲਜ਼ਾਮਾਂ ਨੂੰ ਰੱਦ ਕਰਦਿਆਂ ਇਨ੍ਹਾਂ ਨੂੰ ਬੇਤੁਕਾ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ।

ਇਸ ਦੌਰਾਨ ਕੈਨੇਡੀਅਨ ਵਿਰੋਧੀ ਧਿਰ ਦੇ ਨੇਤਾ ਪਿਅਰੇ ਪੋਇਲੀਵਰ ਨੇ ਕਿਹਾ ਕਿ ਟਰੂਡੋ ਨੂੰ ਫੈਸਲਾ ਲੈਣ ਲਈ ਸਾਰੇ ਤੱਥਾਂ ਦੇ ਨਾਲ ਸਪੱਸ਼ਟ ਤੌਰ 'ਤੇ ਅੱਗੇ ਆਉਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੋਇਲੀਵਰ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਸਾਰੇ ਤੱਥਾਂ ਦੇ ਨਾਲ ਸਪੱਸ਼ਟ ਤੌਰ 'ਤੇ ਅੱਗੇ ਆਉਣ ਦੀ ਲੋੜ ਹੈ। ਸਾਨੂੰ ਸਾਰੇ ਸੰਭਾਵੀ ਸਬੂਤ ਜਾਣਨ ਦੀ ਲੋੜ ਹੈ ਤਾਂ ਜੋ ਕੈਨੇਡੀਅਨ ਇਸ ਬਾਰੇ ਫੈਸਲਾ ਕਰ ਸਕਣ। ਪੋਇਲੀਵਰ ਦੀਆਂ ਟਿੱਪਣੀਆਂ ਮੀਡੀਆ ਦੇ ਇੱਕ ਸਵਾਲ ਦੇ ਜਵਾਬ ਵਿੱਚ ਆਈਆਂ ਹਨ ਕਿ ਕੈਨੇਡਾ ਵੱਲੋਂ ਇੱਕ ਭਾਰਤੀ ਡਿਪਲੋਮੈਟ ਨੂੰ ਕੱਢਣ ਤੋਂ ਬਾਅਦ ਹੋਰ ਕੀ ਕੀਤਾ ਜਾਣਾ ਚਾਹੀਦਾ ਹੈ।

ਇਲਜ਼ਾਮ ਝੂਠੇ ਜਾਂ ਬੇਬੁਨਿਆਦ: ਪੋਇਲੀਵਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੋਈ ਤੱਥ ਨਹੀਂ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਇਸ ਗੱਲ 'ਤੇ ਜ਼ੋਰ ਦੇਵਾਂਗਾ ਕਿ ਪੀਐੱਮ ਨੇ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਇੰਨਾ ਕੁਝ ਨਹੀਂ ਦੱਸਿਆ। ਜਿੰਨਾ ਉਨ੍ਹਾਂ ਨੇ ਕੈਨੇਡੀਅਨਾਂ ਨੂੰ ਜਨਤਕ ਤੌਰ 'ਤੇ ਦੱਸਿਆ। ਇਸ ਲਈ ਅਸੀਂ ਹੋਰ ਜਾਣਕਾਰੀ ਦੇਖਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਹੋਰ ਜਾਣਕਾਰੀ ਨਾ ਦਿੱਤੀ ਗਈ ਤਾਂ ਇਲਜ਼ਾਮ ਝੂਠੇ ਜਾਂ ਬੇਬੁਨਿਆਦ ਪਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਕੋਲ ਅਜਿਹੇ ਸਬੂਤ ਹੋਣੇ ਚਾਹੀਦੇ ਹਨ ਜੋ ਪ੍ਰਧਾਨ ਮੰਤਰੀ ਨੂੰ ਸਿੱਟੇ 'ਤੇ ਪਹੁੰਚਣ 'ਚ ਮਦਦ ਕਰਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.