ਓਟਾਵਾ : ਅਮਰੀਕੀ ਐੱਚ-1ਬੀ ਵੀਜ਼ਾ ਧਾਰਕਾਂ ਲਈ ਕੈਨੇਡਾ ਤੋਂ ਖੁਸ਼ਖਬਰੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਮੰਗਲਵਾਰ ਨੂੰ ਅਮਰੀਕੀ H-1B ਵੀਜ਼ਾ ਧਾਰਕਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਸਰਕਾਰ 10,000 ਅਮਰੀਕੀ ਐਚ-1ਬੀ ਵੀਜ਼ਾ ਧਾਰਕਾਂ ਨੂੰ ਦੇਸ਼ ਵਿੱਚ ਆਉਣ ਅਤੇ ਕੰਮ ਕਰਨ ਦੀ ਆਗਿਆ ਦੇਣ ਲਈ ਇੱਕ ਓਪਨ ਵਰਕ-ਪਰਮਿਟ ਸਟ੍ਰੀਮ ਤਿਆਰ ਕਰੇਗੀ। ਇੱਕ ਅਧਿਕਾਰਤ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਨਵੀਂ ਨੀਤੀ ਦੇ ਤਹਿਤ, ਸਰਕਾਰ H-1B ਵੀਜ਼ਾ ਧਾਰਕਾਂ ਦੇ ਪਰਿਵਾਰਕ ਮੈਂਬਰਾਂ ਲਈ ਅਧਿਐਨ ਜਾਂ ਵਰਕ ਪਰਮਿਟ ਵੀ ਪ੍ਰਦਾਨ ਕਰੇਗੀ।
ਹਜ਼ਾਰਾਂ ਕਾਮਿਆਂ ਨੂੰ ਮਿਲੇਗਾ ਲਾਭ : ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰਾਲੇ ਨੇ ਕਿਹਾ ਕਿ ਉੱਚ ਤਕਨੀਕੀ ਖੇਤਰਾਂ ਦੇ ਹਜ਼ਾਰਾਂ ਕਰਮਚਾਰੀਆਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਖਾਸ ਕਰ ਕੇ ਉਹਨਾਂ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਲੋਕ, ਜਿਨ੍ਹਾਂ ਦਾ ਕੈਨੇਡਾ ਅਤੇ ਅਮਰੀਕਾ ਦੋਵਾਂ ਵਿੱਚ ਵੱਡੇ ਕੰਮ ਹਨ। ਅਮਰੀਕਾ ਵਿੱਚ ਕੰਮ ਕਰਨ ਵਾਲੇ ਲੋਕ ਅਕਸਰ H-1B ਵਿਸ਼ੇਸ਼ ਵਪਾਰਕ ਵੀਜ਼ਾ ਰੱਖਦੇ ਹਨ। ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਐੱਚ-1ਬੀ ਵੀਜ਼ਾ ਧਾਰਕਾਂ ਲਈ ਹੁਣ ਉਨ੍ਹਾਂ ਦੇ ਨਾਲ ਜਾਣ ਵਾਲੇ ਪਰਿਵਾਰਕ ਮੈਂਬਰ ਵੀ ਕੈਨੇਡਾ ਆਉਣ ਲਈ ਅਪਲਾਈ ਕਰ ਸਕਣਗੇ।
-
Great news from Toronto!
— Sean Fraser (@SeanFraserMP) June 27, 2023 " class="align-text-top noRightClick twitterSection" data="
We unveiled Canada's Tech Talent Attraction Strategy at #CollisionConf.
With its thriving tech ecosystem, 🇨🇦 is a top destination for innovation & growth—and we’re going to make sure we continue to win the global race for talent. https://t.co/Pcsm1l2Ns3 pic.twitter.com/nFV4MlYVCB
">Great news from Toronto!
— Sean Fraser (@SeanFraserMP) June 27, 2023
We unveiled Canada's Tech Talent Attraction Strategy at #CollisionConf.
With its thriving tech ecosystem, 🇨🇦 is a top destination for innovation & growth—and we’re going to make sure we continue to win the global race for talent. https://t.co/Pcsm1l2Ns3 pic.twitter.com/nFV4MlYVCBGreat news from Toronto!
— Sean Fraser (@SeanFraserMP) June 27, 2023
We unveiled Canada's Tech Talent Attraction Strategy at #CollisionConf.
With its thriving tech ecosystem, 🇨🇦 is a top destination for innovation & growth—and we’re going to make sure we continue to win the global race for talent. https://t.co/Pcsm1l2Ns3 pic.twitter.com/nFV4MlYVCB
- ਖਾਕੀ ਦੀ ਗੁੰਡਾਗਰਦੀ ! "ਸ਼ਰਾਬੀ ਏਐਸਆਈ" ਨੇ ਰਿਕਸ਼ਾ ਚਾਲਕ ਦੀ ਕੀਤੀ ਕੁੱਟਮਾਰ, ਗਰਭਵਤੀ ਔਰਤ ਨਾਲ ਵੀ ਬਦਸਲੂਕੀ
- ਹਨੂਮਾ ਵਿਹਾਰੀ ਆਂਧਰਾ ਪ੍ਰਦੇਸ਼ ਛੱਡ ਕੇ ਮੱਧ ਪ੍ਰਦੇਸ਼ ਤੋਂ ਖੇਡਣਗੇ ਘਰੇਲੂ ਕ੍ਰਿਕਟ, ਇੱਕ ਹੋਰ ਗੇਂਦਬਾਜ਼ ਵੀ ਖੇਡਣ ਲਈ ਤਿਆਰ
- ਖੰਨਾ ਦੇ ਨੌਜਵਾਨ ਦੀ ਅਮਰੀਕਾ 'ਚ ਮੌਤ, ਘਰ 'ਚ ਹੋ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ, 7 ਸਾਲ ਬਾਅਦ ਦਿਵਾਲੀ ਮੌਕੇ ਆਉਣਾ ਸੀ ਘਰ
ਇਮੀਗ੍ਰੇਸ਼ਨ ਸਟ੍ਰੀਮ ਵਿਕਸਿਤ ਕਰੇਗੀ ਸਰਕਾਰ : ਨਵੇਂ ਫੈਸਲੇ ਤਹਿਤ ਪ੍ਰਵਾਨਿਤ ਬਿਨੈਕਾਰਾਂ ਨੂੰ ਤਿੰਨ ਸਾਲ ਤੱਕ ਦੀ ਮਿਆਦ ਲਈ ਓਪਨ ਵਰਕ ਪਰਮਿਟ ਮਿਲੇਗਾ। ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਉਹ ਕੈਨੇਡਾ ਵਿੱਚ ਕਿਤੇ ਵੀ ਲਗਭਗ ਕਿਸੇ ਵੀ ਕੰਪਨੀ ਲਈ ਕੰਮ ਕਰਨ ਦੇ ਯੋਗ ਹੋਣਗੇ। ਉਹਨਾਂ ਦੇ ਜੀਵਨ ਸਾਥੀ ਅਤੇ ਆਸ਼ਰਿਤ ਵੀ ਲੋੜ ਅਨੁਸਾਰ ਕੰਮ ਜਾਂ ਸਟੱਡੀ ਪਰਮਿਟ ਦੇ ਨਾਲ ਅਸਥਾਈ ਨਿਵਾਸੀ ਵੀਜ਼ੇ ਲਈ ਅਰਜ਼ੀ ਦੇਣ ਦੇ ਯੋਗ ਹੋਣਗੇ। ਕੈਨੇਡਾ ਦੀ ਇਕ ਨਿਊਜ਼ ਏਜੰਸੀ ਅਨੁਸਾਰ, ਫਰੇਜ਼ਰ ਨੇ ਕਿਹਾ ਕਿ ਇਸ ਸਾਲ ਦੇ ਅੰਤ ਤੱਕ, ਫੈਡਰਲ ਸਰਕਾਰ ਤਕਨੀਕੀ ਕੰਪਨੀਆਂ ਲਈ ਕੰਮ ਕਰਨ ਲਈ ਕੈਨੇਡਾ ਆਉਣ ਲਈ ਦੁਨੀਆ ਦੇ ਕੁਝ ਸਭ ਤੋਂ ਪ੍ਰਤਿਭਾਸ਼ਾਲੀ ਲੋਕਾਂ ਲਈ ਇੱਕ ਇਮੀਗ੍ਰੇਸ਼ਨ ਸਟ੍ਰੀਮ ਵਿਕਸਿਤ ਕਰੇਗੀ।
ਇਮੀਗ੍ਰੇਸ਼ਨ ਮੰਤਰੀ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕੌਣ ਯੋਗ ਹੋਵੇਗਾ ਜਾਂ ਕਿੰਨੇ ਲੋਕਾਂ ਨੂੰ ਸਟ੍ਰੀਮ ਵਿੱਚ ਦਾਖਲ ਕੀਤਾ ਜਾਵੇਗਾ। H-1B ਵੀਜ਼ਾ ਵਿਦੇਸ਼ੀ ਨਾਗਰਿਕਾਂ ਨੂੰ ਟੈਕਨਾਲੋਜੀ ਸੈਕਟਰ ਸਮੇਤ ਕੁਝ ਕਿੱਤਿਆਂ ਵਿੱਚ ਅਸਥਾਈ ਤੌਰ 'ਤੇ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਮਹਾਂਮਾਰੀ ਦੌਰਾਨ, ਤਕਨੀਕੀ ਕੰਪਨੀਆਂ ਨੇ ਵੱਡੀ ਗਿਣਤੀ ਵਿੱਚ ਭਰਤੀ ਕੀਤੀ, ਪਰ ਉਦੋਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਗਿਆ। ਇਸ ਕਾਰਨ ਕਈ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਨਵੀਂ ਨੌਕਰੀ ਲੱਭਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।