ਓਗਾਡੌਗੂ: ਪੱਛਮੀ ਅਫਰੀਕੀ ਦੇਸ਼ ਬੁਰਕੀਨਾ ਫਾਸੋ 'ਚ ਜੇਹਾਦੀਆਂ ਨੇ ਇਕ ਫੌਜੀ ਯੂਨਿਟ 'ਤੇ ਹਮਲਾ ਕੀਤਾ ਹੈ। ਇਸ ਹਮਲੇ 'ਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 33 ਲੋਕ ਜ਼ਖਮੀ ਹੋਏ ਹਨ। ਇਹ ਜਾਣਕਾਰੀ ਬੁਰਕੀਨਾ ਫਾਸੋ ਸਰਕਾਰ ਨੇ ਦਿੱਤੀ ਹੈ। ਦਰਅਸਲ, ਉੱਤਰੀ ਖੇਤਰ ਦੇ ਸਕੱਤਰ ਜਨਰਲ ਦੇ ਇੱਕ ਬਿਆਨ ਦੇ ਅਨੁਸਾਰ, ਓਆਹਿਗੂਆ ਸ਼ਹਿਰ ਦੇ ਨੇੜੇ ਔਰੇਮਾ ਪਿੰਡ ਦੇ ਆਲੇ-ਦੁਆਲੇ ਸਥਿਤ ਇੱਕ ਫੌਜੀ ਯੂਨਿਟ 'ਤੇ ਸ਼ਨੀਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਹਮਲਾ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ 40 ਹੈ, ਜਿਸ ਵਿੱਚ ਛੇ ਸੈਨਿਕ ਅਤੇ 34 ਫੌਜੀ ਸਹਾਇਕ ਸ਼ਾਮਲ ਹਨ। ਸਮਾਚਾਰ ਏਜੰਸੀ ਸਿਨਹੂਆ ਦੀ ਰਿਪੋਰਟ ਮੁਤਾਬਕ ਹਮਲੇ ਵਿਚ 33 ਹੋਰ ਲੋਕ ਜ਼ਖਮੀ ਹੋਏ ਹਨ।
50 ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ: ਇਕ ਸੁਰੱਖਿਆ ਸੂਤਰ ਨੇ ਸਿਨਹੂਆ ਨੂੰ ਫੋਨ 'ਤੇ ਦੱਸਿਆ ਕਿ ਹਮਲੇ ਦੌਰਾਨ ਘੱਟੋ-ਘੱਟ 50 ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਲਕਾਇਦਾ ਅਤੇ ਇਸਲਾਮਿਕ ਸਟੇਟ ਨਾਲ ਜੁੜੇ ਇਸਲਾਮਿਕ ਸੰਗਠਨਾਂ ਨੇ ਉਸ ਇਲਾਕੇ 'ਤੇ ਕਬਜ਼ਾ ਕਰ ਲਿਆ ਹੈ ਜਿੱਥੇ ਇਹ ਹਮਲਾ ਹੋਇਆ ਸੀ। ਹਾਲਾਂਕਿ ਹੁਣ ਤੱਕ ਕਿਸੇ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।ਹਾਲ ਹੀ ਵਿੱਚ ਬੁਰਕੀਨਾ ਫਾਸੋ ਸਰਕਾਰ ਨੇ ਜੇਹਾਦੀ ਹਮਲੇ ਦਾ ਮੁਕਾਬਲਾ ਕਰਨ ਲਈ ਸੂਬੇ ਨੂੰ ਸਾਰੇ ਜ਼ਰੂਰੀ ਸਾਧਨ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਪਿਛਲੇ ਹਫਤੇ, ਅੱਤਵਾਦੀਆਂ ਨੇ ਨਾਈਜਰ ਸਰਹੱਦ ਦੇ ਨੇੜੇ ਉੱਤਰ-ਪੂਰਬ ਵਿੱਚ ਕੋਰਕੌ ਅਤੇ ਟੋਂਡੋਬੀ ਪਿੰਡਾਂ ਵਿੱਚ 44 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ।
ਇਹ ਵੀ ਪੜ੍ਹੋ : Dubai Building Fire: ਦੁਬਈ ਦੀ ਇਮਾਰਤ ਨੂੰ ਲੱਗੀ ਅੱਗ, 4 ਭਾਰਤੀਆਂ ਸਣੇ 16 ਦੀ ਮੌਤ
ਬੇਕਸੂਰ ਲੋਕਾਂ 'ਤੇ ਵੱਡਾ ਹਮਲਾ ਸੀ: ਦੱਸ ਦੇਈਏ ਕਿ ਬੁਰਕੀਨਾ ਫਾਸੋ ਵਿੱਚ ਹਰ ਰੋਜ਼ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ 'ਚੋਂ ਇਕ ਬੁਰਕੀਨਾ ਫਾਸੋ 'ਚ ਪਿਛਲੇ ਸਾਲਾਂ ਦੌਰਾਨ ਹਿੰਸਾ 'ਚ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ, ਜਦਕਿ 20 ਲੱਖ ਤੋਂ ਵੱਧ ਲੋਕ ਦੇਸ਼ ਛੱਡ ਚੁੱਕੇ ਹਨ। ਬੁਰਕੀਨਾ ਫਾਸੋ ਨੂੰ ਪਿਛਲੇ ਸਾਲ ਦੋ ਵਾਰ ਫੌਜ ਵੱਲੋਂ ਤਖਤਾ ਪਲਟ ਦਾ ਸਾਹਮਣਾ ਕਰਨਾ ਪਿਆ ਪਰ ਇਸ ਤੋਂ ਬਾਅਦ ਵੀ ਅਜਿਹੀਆਂ ਘਟਨਾਵਾਂ ਰੁਕੀਆਂ ਨਹੀਂ ਹਨ। ਦਰਅਸਲ ਕੈਪਟਨ ਇਬਰਾਹਿਮ ਟਰੋਰੇ ਦੇ ਸੱਤਾ 'ਚ ਆਉਣ ਤੋਂ ਬਾਅਦ ਇਹ ਬੇਕਸੂਰ ਲੋਕਾਂ 'ਤੇ ਵੱਡਾ ਹਮਲਾ ਸੀ। ਇਸ ਤੋਂ ਪਹਿਲਾਂ ਫਰਵਰੀ ਵਿੱਚ 51 ਜਵਾਨ ਸ਼ਹੀਦ ਹੋਏ ਸਨ। ਸਰਕਾਰ ਨੇ ਨਾਗਰਿਕਾਂ ਨੂੰ ਸੁਰੱਖਿਆ ਬਲਾਂ ਨਾਲ ਜੁੜਨ ਦੀ ਅਪੀਲ ਕੀਤੀ ਹੈ, ਤਾਂ ਜੋ ਪਿਛਲੇ ਅੱਠ ਸਾਲਾਂ ਤੋਂ ਜਾਰੀ ਹਿੰਸਾ ਨੂੰ ਰੋਕਣ ਲਈ ਯਤਨ ਕੀਤੇ ਜਾ ਸਕਣ। ਜਿਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਹਨ ਅਤੇ ਲੱਖਾਂ ਲੋਕ ਆਪਣੇ ਘਰਾਂ ਤੋਂ ਭੱਜਣ ਲਈ ਮਜਬੂਰ ਹੋਏ ਹਨ।
ਬੁਰਕੀਨਾ ਫਾਸੋ ਵਿੱਚ ਹਿੰਸਾ ਕਿਉਂ ਹੈ?: ਬੁਰਕੀਨਾ ਫਾਸੋ 'ਚ ਪਿਛਲੇ ਸਾਲ ਫੌਜ ਨੇ ਦੋ ਤਖਤਾ ਪਲਟ ਕੀਤੇ ਪਰ ਇਸ ਤੋਂ ਬਾਅਦ ਵੀ ਦੇਸ਼ 'ਚ ਹਿੰਸਾ ਜਾਰੀ ਹੈ। ਮਾਲੀ ਵਿੱਚ 2012 ਵਿੱਚ ਇਸ ਖੇਤਰ ਵਿੱਚ ਅਸ਼ਾਂਤੀ ਸ਼ੁਰੂ ਹੋਈ, ਜਦੋਂ ਇਸਲਾਮਵਾਦੀਆਂ ਨੇ ਤੁਆਰੇਗ ਵੱਖਵਾਦੀ ਵਿਦਰੋਹ ਨੂੰ ਹਾਈਜੈਕ ਕਰ ਲਿਆ। ਇਸ ਤੋਂ ਬਾਅਦ ਗੁਆਂਢੀ ਦੇਸ਼ ਬੁਰਕੀਨਾ ਫਾਸੋ ਅਤੇ ਨਾਈਜਰ ਵਿੱਚ ਹਿੰਸਾ ਫੈਲ ਗਈ ਹੈ।