ਕਾਬੁਲ: ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਅਫਗਾਨਿਸਤਾਨ ਦੇ ਧਾਰਮਿਕ ਸਥਾਨਾਂ ਅਤੇ ਨਾਗਰਿਕਾਂ 'ਤੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਪੱਛਮੀ ਕਾਬੁਲ ਦੀ ਇਕ ਮਸਜਿਦ ਵਿਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਜ਼ਬਰਦਸਤ ਧਮਾਕਾ (BLAST AT MOSQUE IN AFGHANISTANS KABUL) ਹੋਇਆ। ਜਿਸ 'ਚ ਘੱਟੋ-ਘੱਟ 10 ਲੋਕ ਮਾਰੇ ਗਏ ਅਤੇ 15 ਜ਼ਖਮੀ ਹੋ ਗਏ।
ਇਹ ਵੀ ਪੜੋ: ਸ਼ੀ ਜਿਨਪਿੰਗ ਚੀਨ ਦੇ ਰਾਸ਼ਟਰਪਤੀ ਵਜੋਂ ਤੀਜੀ ਵਾਰ ਇਤਿਹਾਸਕ ਜਿੱਤ ਲਈ ਤਿਆਰ
ਗ੍ਰਹਿ ਮੰਤਰਾਲੇ ਦੇ ਉਪ ਬੁਲਾਰੇ ਬੇਸਮੁੱਲਾ ਹਬੀਬ ਨੇ ਦੱਸਿਆ ਕਿ ਪੱਛਮੀ ਕਾਬੁਲ ਦੀ ਖਲੀਫਾ ਸਾਹਿਬ ਮਸਜਿਦ 'ਚ ਦੁਪਹਿਰ 2 ਵਜੇ ਦੇ ਕਰੀਬ ਧਮਾਕਾ ਹੋਇਆ। ਚਸ਼ਮਦੀਦਾਂ ਮੁਤਾਬਕ ਨਮਾਜ਼ ਦੌਰਾਨ ਇਮਾਰਤ ਵਿੱਚ ਵੱਡਾ ਧਮਾਕਾ ਹੋਇਆ। ਰਿਪੋਰਟਾਂ ਮੁਤਾਬਕ ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਲੋਕਾਂ ਨੂੰ ਐਂਬੂਲੈਂਸਾਂ 'ਚ ਲੋਡ ਕਰਦੇ ਦੇਖਿਆ ਗਿਆ। ਧਮਾਕਾ ਬਹੁਤ ਜ਼ਬਰਦਸਤ ਸੀ। ਹਾਲ ਹੀ ਦੇ ਹਫ਼ਤਿਆਂ ਵਿੱਚ ਹੋਏ ਧਮਾਕਿਆਂ ਵਿੱਚ ਕਈ ਅਫਗਾਨ ਨਾਗਰਿਕ ਮਾਰੇ ਗਏ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ।
ਕਈ ਹਮਲਿਆਂ ਨੇ ਸ਼ੀਆ ਧਾਰਮਿਕ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਹੈ, ਹਾਲਾਂਕਿ ਸੁੰਨੀ ਮਸਜਿਦਾਂ 'ਤੇ ਵੀ ਹਮਲੇ ਹੋਏ ਹਨ। ਉੱਤਰੀ ਸ਼ਹਿਰ ਮਜ਼ਾਰ-ਏ-ਸ਼ਰੀਫ 'ਚ ਵੀਰਵਾਰ ਨੂੰ ਸ਼ੀਆ ਮੁਸਲਮਾਨਾਂ ਨੂੰ ਲਿਜਾ ਰਹੀਆਂ ਦੋ ਯਾਤਰੀ ਵੈਨਾਂ 'ਚ ਹੋਏ ਬੰਬ ਧਮਾਕੇ 'ਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ ਪਿਛਲੇ ਸ਼ੁੱਕਰਵਾਰ ਨੂੰ ਕੁੰਦੁਜ਼ ਸ਼ਹਿਰ ਵਿਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਇਕ ਸੁੰਨੀ ਮਸਜਿਦ ਵਿਚ ਹੋਏ ਧਮਾਕੇ ਵਿਚ 33 ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜੋ: Indian Premier League 2022 : ਜਾਣੋ ਅੰਕ ਤਾਲਿਕਾ ਦਾ ਹਾਲ, ਜਾਣੋ ਆਰੇਂਜ ਅਤੇ ਪਰਪਲ ਕੈਪ ਰੇਸ 'ਚ ਖਿਡਾਰੀ