ETV Bharat / international

ਇਮਰਾਨ ਖਾਨ ਦੇ ਘਰ ਤੋਂ ਆਈ ਵੱਡੀ ਖਬਰ, 30 ਤੋਂ 40 ਅੱਤਵਾਦੀਆਂ ਦੇ ਲੁਕੇ ਹੋਣ ਦਾ ਖਦਸ਼ਾ, ਪੁਲਿਸ ਨੇ ਘੇਰਿਆ ਇਲਾਕਾ

author img

By

Published : May 17, 2023, 6:57 PM IST

Updated : May 18, 2023, 10:30 AM IST

ਪਾਕਿਸਤਾਨ ਤੋਂ ਇਮਰਾਨ ਖਾਨ ਦੇ ਘਰ ਵਿੱਚ 30 ਤੋਂ 40 ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਆ ਰਹੀ ਹੈ।ਜਾਣਕਾਰੀ ਮੁਤਾਬਿਕ ਸਰਕਾਰ ਪੀਟੀਆਈ ਸਮਰਥਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਹ ਸਾਰੇ 9 ਮਈ ਦੀ ਹਿੰਸਾ ਵਿੱਚ ਸ਼ਾਮਲ ਸਨ।

Big news from Imran Khan's house
ਇਮਰਾਨ ਖਾਨ ਦੇ ਘਰ ਤੋਂ ਆਈ ਵੱਡੀ ਖਬਰ, 30 ਤੋਂ 40 ਅੱਤਵਾਦੀਆਂ ਦੇ ਲੁਕੇ ਹੋਏ ਹੋਣ ਦਾ ਖਦਸ਼ਾ, ਪੁਲਿਸ ਨੇ ਘੇਰਿਅ ਇਲਾਕਾ

ਚੰਡੀਗੜ੍ਹ (ਡੈਸਕ) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਿਲਾਂ ਵਧ ਰਹੀਆਂ ਹਨ। ਹੁਣ ਖਬਰ ਆ ਰਹੀ ਹੈ ਕਿ ਪਾਕਿਸਤਾਨ ਸਥਿਤ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਇਮਰਾਨ ਖਾਨ ਦੇ ਜ਼ਮਾਨ ਪਾਰਕ ਵਾਲੇ ਘਰ 'ਚ 30-40 ਅੱਤਵਾਦੀ ਲੁਕੇ ਹੋਏ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ 30-40 ਅੱਤਵਾਦੀਆਂ ਨੂੰ ਪੁਲਿਸ ਦੇ ਹਵਾਲੇ ਕਰਨ ਲਈ ਪੀਟੀਆਈ ਨੂੰ 24 ਘੰਟੇ ਦਾ ਸਮਾਂ ਦਿੱਤਾ ਗਿਾ ਹੈ। ਦੂਜੇ ਪਾਸੇ ਕਾਰਜਕਾਰੀ ਸੂਚਨਾ ਮੰਤਰੀ ਆਮਿਰ ਮੀਰ ਨੇ ਕਿਹਾ ਹੈ ਕਿ ਪੀਟੀਆਈ ਨੂੰ ਇਨ੍ਹਾਂ ਅੱਤਵਾਦੀਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਕਾਨੂੰਨ ਆਪ ਰਸਤਾ ਇਖਤਿਆਰ ਕਰੇਗਾ। ਦੂਜੇ ਪਾਸੇ ਲਾਹੌਰ ਵਿੱਚ ਉਨ੍ਹਾਂ ਇਹ ਵੀ ਕਿਹਾ ਹੈ ਕਿ ਸਰਕਾਰ ਨੂੰ ਇਨ੍ਹਾਂ 'ਅੱਤਵਾਦੀਆਂ' ਦੀ ਮੌਜੂਦਗੀ ਬਾਰੇ ਜਾਣਕਾਰੀ ਸੀ ਅਤੇ ਉਸ ਕੋਲ ਭਰੋਸੇਯੋਗ ਖੁਫੀਆ ਰਿਪੋਰਟਾਂ ਸਨ।

ਪੀਟੀਆਈ ਆਗੂਆਂ 'ਤੇ ਕਾਰਵਾਈ : ਪਾਕਿਸਤਾਨ ਦੀ ਪੰਜਾਬ ਸਰਕਾਰ ਵਲੋਂ ਲੰਘੀ 9 ਮਈ ਨੂੰ ਜਿਨਾਹ ਹਾਊਸ ਹਮਲੇ ਲਈ ਪੀਟੀਆਈ ਦੇ ਸੀਨੀਅਰ ਆਗੂਆਂ ਅਤੇ ਪੰਜਾਬ ਦੇ ਸਾਬਕਾ ਮੰਤਰੀਆਂ ਡਾਕਟਰ ਯਾਸਮੀਨ ਰਾਸ਼ਿਦ ਅਤੇ ਮੀਆਂ ਮਹਿਮੂਦੁਰ ਰਸ਼ੀਦ ਨੂੰ ਜ਼ਿੰਮੇਵਾਰ ਕਿਹਾ ਗਿਆ ਸੀ ਦੱਸ ਦੇਈਏ ਕਿ ਪੀਟੀਆਈ ਦੇ ਇੱਕ ਨੇਤਾ ਇਬਾਦ ਫਾਰੂਕ ਨੇ ਆਪਣੇ ਵੀਡੀਓ ਬਿਆਨ ਵਿੱਚ ਵੀ ਇਸ ਬਾਰੇ ਖੁਲਾਸਾ ਕੀਤਾ ਸੀ। ਉਸਦਾ ਕਹਿਣਾ ਹੈ ਕਿ ਪੀਟੀਆਈ ਨੇਤਾਵਾਂ ਯਾਸਮੀਨ ਰਾਸ਼ਿਦ, ਮੀਆਂ ਮਹਿਮੂਦੁਰ ਰਸ਼ੀਦ ਅਤੇ ਹੋਰਾਂ ਨੇ ਕਈ ਪਾਰਟੀ ਵਰਕਰਾਂ ਨੂੰ ਲਿਬਰਟੀ ਚੌਕ ਪਹੁੰਚਣ ਲਈ ਬੁਲਾਇਆ ਹੈ।

  1. Hemkund Sahib Yatra: ਸ਼ਰਧਾਲੂਆਂ ਦਾ ਪਹਿਲਾ ਜਥਾ ਰਿਸ਼ੀਕੇਸ਼ ਤੋਂ ਰਵਾਨਾ, ਸੀਐਮ ਧਾਮੀ ਨੇ ਝੰਡੀ ਦੇ ਕੇ ਕੀਤਾ ਰਵਾਨਾ
  2. ਕੇਰਲ ਸਰਕਾਰ ਨੇ ਸਿਹਤ ਸੰਭਾਲ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਨਾਲ ਸਬੰਧਤ ਆਰਡੀਨੈਂਸ ਨੂੰ ਦਿੱਤੀ ਮਨਜ਼ੂਰੀ
  3. Whatsapp Scammers : ਜੇਕਰ ਇੰਟਰਨੈਸ਼ਨਲ ਨੰਬਰ ਤੋਂ ਮਿਲ ਰਿਹੈ ਵਧੀਆ ਨੌਕਰੀ ਦਾ ਆਫ਼ਰ, ਤਾਂ ਹੋ ਜਾਓ ਸਾਵਧਾਨ, ਤੁਰੰਤ ਕਰੋ ਇਹ ਕੰਮ

ਹਮਲਾਵਰਾਂ ਖ਼ਿਲਾਫ਼ 9 ਮਈ ਤੋਂ ਕਾਰਵਾਈ ਚੱਲ ਰਹੀ ਹੈ। ਉਸ ਦਿਨ ਤੋਂ ਪਾਕਿਸਤਾਨ ਸਰਕਾਰ ਹਮਲਾਵਰਾਂ ਖਿਲਾਫ ਪਾਕਿਸਤਾਨ ਆਰਮੀ ਐਕਟ ਤਹਿਤ ਕਾਰਵਾਈ ਕਰ ਰਹੀ ਹੈ।

Last Updated : May 18, 2023, 10:30 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.