ਮਿਊਨਿਖ: ਜਾਸੂਸੀ ਗੁਬਾਰੇ ਮਾਮਲੇ ਵਿੱਚ ਅਮਰੀਕਾ ਨੇ ਚੀਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਅਮਰੀਕੀ ਲੀਡਰਸ਼ਿਪ ਵੱਲੋਂ ਚੀਨ ਨੂੰ ਸਪੱਸ਼ਟ ਸੰਦੇਸ਼ ਦਿੱਤਾ ਗਿਆ ਕਿ ਅਜਿਹੀ ਹਰਕਤ ਦੁਬਾਰਾ ਨਹੀਂ ਹੋਣੀ ਚਾਹੀਦੀ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਸ਼ਨੀਵਾਰ ਨੂੰ ਸੀਨੀਅਰ ਚੀਨੀ ਡਿਪਲੋਮੈਟ ਵੈਂਗ ਯੀ ਨਾਲ ਮੁਲਾਕਾਤ ਕੀਤੀ ਅਤੇ ਅਮਰੀਕੀ ਹਵਾਈ ਖੇਤਰ 'ਚ ਜਾਸੂਸੀ ਗੁਬਾਰਿਆਂ ਨੂੰ ਛੱਡਣ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਕਿ ਅਜਿਹੀਆਂ ਗੈਰ-ਜ਼ਿੰਮੇਵਾਰਾਨਾ ਕਾਰਵਾਈਆਂ ਦੁਬਾਰਾ ਨਾ ਹੋਣ ਨਹੀਂ ਤਾ ਸਖ਼ਤ ਐਕਸ਼ਨ ਲਿਆ ਜਾਵੇਗਾ।
ਇਹ ਵੀ ਪੜੋ: Aaj Da Hukamnama : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
ਸਖ਼ਤ ਚਿਤਾਵਨੀ: ਬਲਿੰਕੇਨ ਅਤੇ ਵੈਂਗ ਯੀ ਨੇ ਸਾਲਾਨਾ ਮਿਊਨਿਖ ਸੁਰੱਖਿਆ ਕਾਨਫਰੰਸ ਦੇ ਮੌਕੇ 'ਤੇ ਮੁਲਾਕਾਤ ਕੀਤੀ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਵੈਂਗ ਯੀ ਨਾਲ ਮੁਲਾਕਾਤ ਕੀਤੀ ਅਤੇ ਜਾਸੂਸੀ ਗੁਬਾਰੇ ਦੀ ਘੁਸਪੈਠ ਦੀ ਸਖ਼ਤ ਨਿੰਦਾ ਕੀਤੀ। ਗੱਲਬਾਤ ਦੌਰਾਨ ਬਲਿੰਕਨ ਨੇ ਕਿਹਾ ਕਿ ਅਜਿਹਾ ਦੁਬਾਰਾ ਕਦੇ ਨਹੀਂ ਹੋਣਾ ਚਾਹੀਦਾ। ਉਨ੍ਹਾਂ ਚੀਨ ਵੱਲੋਂ ਰੂਸ ਨੂੰ ਦਿੱਤੀ ਜਾ ਰਹੀ ਸਹਾਇਤਾ ਸਮੱਗਰੀ 'ਤੇ ਵੀ ਇਤਰਾਜ਼ ਜਤਾਇਆ।
ਕਈ ਮੁੱਦਿਆਂ ਉੱਤੇ ਹੋਈ ਚਰਚਾ: ਇਸ ਮੁਲਾਕਾਤ ਦੌਰਾਨ ਦੋਵਾਂ ਵਿਚਾਲੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਹੋਈ। ਇਸ ਮੁਲਾਕਾਤ ਨੇ ਚੀਨ ਅਤੇ ਅਮਰੀਕਾ ਦੇ ਕੂਟਨੀਤਕ ਸਬੰਧਾਂ ਨੂੰ ਨਵੇਂ ਪੱਧਰ 'ਤੇ ਪਹੁੰਚਾਇਆ। ਇਸ ਮੀਟਿੰਗ ਵਿੱਚ ਦੁਨੀਆਂ ਭਰ ਦੇ ਆਗੂ ਇਕੱਠੇ ਹੋਏ। ਇਸ ਵਿੱਚ ਯੂਕਰੇਨ ਉੱਤੇ ਰੂਸ ਦੇ ਹਮਲੇ ਅਤੇ ਪੱਛਮ ਨਾਲ ਚੀਨ ਦੇ ਵਿਵਾਦਗ੍ਰਸਤ ਰੁਝੇਵਿਆਂ ਦੇ ਨਾਲ-ਨਾਲ ਹੋਰ ਪ੍ਰਮੁੱਖ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ।
ਚੀਨ ਦਾ ਬਿਆਨ: ਵਾਂਗ ਯੀ ਨੇ ਗੁਬਾਰੇ ਮਾਮਲੇ 'ਚ ਅਮਰੀਕਾ ਦੀ ਕਾਰਵਾਈ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਬਿਡੇਨ ਪ੍ਰਸ਼ਾਸਨ ਦੇ ਇਸ ਕੰਮ ਨੂੰ ਬੇਤੁਕਾ ਕਰਾਰ ਦਿੱਤਾ। ਵਾਂਗ ਯੀ ਦੀ ਤਰਫੋਂ ਇਹ ਦੋਸ਼ ਲਾਇਆ ਗਿਆ ਸੀ ਕਿ ਅਮਰੀਕਾ ਚੀਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਖੁਦ ਅਜਿਹੀਆਂ ਨੀਤੀਆਂ ਨੂੰ ਲਾਗੂ ਕਰ ਰਿਹਾ ਹੈ, ਜੋ ਮੁਕਤ ਵਪਾਰ ਵਰਗੀ ਉਸ ਦੀ ਪਰੰਪਰਾ ਦੇ ਉਲਟ ਹਨ।
ਇਹ ਵੀ ਪੜੋ: Earthquake in Indonesia: ਤੁਰਕੀ ਤੋਂ ਬਾਅਦ ਇੰਡੋਨੇਸ਼ੀਆ 'ਚ ਆਇਆ ਭੂਚਾਲ, ਤੀਬਰਤਾ 6.1 ਮਾਪੀ ਗਈ