ETV Bharat / international

Landslide In Eastern Congo: ਪੂਰਬੀ ਕਾਂਗੋ ਵਿੱਚ ਜ਼ਮੀਨ ਖਿਸਕਣ ਨਾਲ ਲਗਭਗ 20 ਲੋਕਾਂ ਦੀ ਹੋਈ ਮੌਤ

ਕਾਂਗੋ 'ਚ ਐਤਵਾਰ ਨੂੰ ਜ਼ਮੀਨ ਖਿਸਕਣ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਪੂਰਬੀ ਲੋਕਤੰਤਰੀ ਗਣਰਾਜ ਕਾਂਗੋ ਵਿੱਚ ਹੋਏ ਹਾਦਸੇ ਵਿੱਚ ਅਜੇ ਵੀ ਕਈ ਲੋਕ ਲਾਪਤਾ ਹਨ।

Landslide In Eastern Congo
Landslide In Eastern Congo
author img

By

Published : Apr 4, 2023, 1:36 PM IST

ਗੋਮਾ (ਕਾਂਗੋ): ਕਾਂਗੋ 'ਚ ਐਤਵਾਰ ਨੂੰ ਜ਼ਮੀਨ ਖਿਸਕਣ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਪੂਰਬੀ ਲੋਕਤੰਤਰੀ ਗਣਰਾਜ ਕਾਂਗੋ ਵਿੱਚ ਹੋਏ ਹਾਦਸੇ ਵਿੱਚ ਅਜੇ ਵੀ ਕਈ ਲੋਕ ਲਾਪਤਾ ਹਨ। ਕਾਂਗੋ ਦੇ ਮਾਸੀਸੀ ਖੇਤਰ ਦੇ ਇੱਕ ਸਥਾਨਕ ਨੇਤਾ ਵੋਲਟੇਅਰ ਬਟੂੰਡੀ ਨੇ ਮੀਡੀਆ ਨੂੰ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਬੋਲੋਵਾ ਪਿੰਡ ਦੇ ਨਦੀ ਖੇਤਰ ਦੇ ਕੋਲ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਤਾਂ ਪਿੰਡ ਦੀਆਂ ਔਰਤਾਂ ਨਦੀ ਦੇ ਕੰਢੇ ਕੱਪੜੇ ਅਤੇ ਭਾਂਡੇ ਸਾਫ਼ ਕਰ ਰਹੀਆਂ ਸਨ।

ਬਚਾਅ ਦਲ ਨੂੰ ਅੱਠ ਔਰਤਾਂ ਅਤੇ 13 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ: ਦੱਸਿਆ ਗਿਆ ਕਿ ਪਿੰਡ ਦੇ ਲੋਕ ਵੀ ਇਸ ਨਦੀ ਵਿੱਚ ਇਸ਼ਨਾਨ ਕਰਦੇ ਹਨ। ਜਿੱਥੇ ਔਰਤਾਂ ਕੱਪੜੇ ਅਤੇ ਭਾਂਡੇ ਧੋ ਰਹੀਆਂ ਸਨ, ਉੱਥੇ ਕਈ ਬੱਚੇ ਵੀ ਇਸ਼ਨਾਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਕਾਰਵਾਈ ਵਿੱਚ ਬਚਾਅ ਦਲ ਨੂੰ ਅੱਠ ਔਰਤਾਂ ਅਤੇ 13 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮਲਬੇ 'ਚੋਂ ਇਕ ਵਿਅਕਤੀ ਨੂੰ ਵੀ ਜ਼ਿੰਦਾ ਬਾਹਰ ਕੱਢਿਆ ਗਿਆ ਹੈ। ਹਾਲਾਂਕਿ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਬਿਹਤਰ ਇਲਾਜ ਦੇ ਕੇ ਤੁਰੰਤ ਹਸਪਤਾਲ ਭੇਜ ਦਿੱਤਾ ਗਿਆ।

ਚਿੱਕੜ ਵਿੱਚ ਹੋਰ ਲਾਸ਼ਾਂ ਹੋਣ ਦਾ ਖ਼ਦਸ਼ਾ: ਸਥਾਨਕ ਆਗੂਆਂ ਨੇ ਦੱਸਿਆ ਕਿ ਚਿੱਕੜ ਵਿੱਚ ਹੋਰ ਲਾਸ਼ਾਂ ਹੋਣ ਦਾ ਖ਼ਦਸ਼ਾ ਹੈ। ਸਰਕਾਰ ਨੇ ਹਾਲੇ ਤੱਕ ਪਿੰਡ ਵਿੱਚੋਂ ਕਿੰਨੇ ਲੋਕਾਂ ਦੇ ਲਾਪਤਾ ਹੋਣ ਬਾਰੇ ਨਹੀਂ ਦੱਸਿਆ ਹੈ ਤਾਂ ਕਿ ਮਲਬੇ ਵਿੱਚ ਦੱਬੇ ਲੋਕਾਂ ਦੀ ਗਿਣਤੀ ਦਾ ਅੰਦਾਜ਼ਾ ਲਗਾਇਆ ਜਾ ਸਕੇ। ਦੱਸਿਆ ਗਿਆ ਕਿ ਬਚਾਅ ਕਾਰਜ ਪਿਛਲੇ 24 ਘੰਟਿਆਂ ਤੋਂ ਜਾਰੀ ਹੈ। ਸਥਾਨਕ ਮੀਡੀਆ ਅਦਾਰਿਆਂ ਦੀਆਂ ਰਿਪੋਰਟਾਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 30 ਤੋਂ ਵੱਧ ਹੋ ਸਕਦੀ ਹੈ। ਸਰਕਾਰੀ ਆਫ਼ਤ ਵਿਭਾਗ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ।

ਇਹ ਘਟਨਾਵਾਂ ਅਕਸਰ ਨਹੀ ਵਾਪਰਦੀਆਂ: ਇਸ ਕਸਬੇ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਅਕਸਰ ਨਹੀਂ ਹੁੰਦੀਆਂ ਹਨ, ਹਾਲਾਂਕਿ ਇਹ ਖੇਤਰ ਦੇ ਦੂਜੇ ਹਿੱਸਿਆਂ ਵਿੱਚ ਕਦੇ-ਕਦਾਈਂ ਵਾਪਰਦੀਆਂ ਹਨ। ਪਿਛਲੇ ਸਾਲ ਸਤੰਬਰ ਵਿੱਚ ਮਾਸੀਸੀ ਖੇਤਰ ਦੇ ਬਿਹੰਬਵੇ ਪਿੰਡ ਵਿੱਚ ਜ਼ਮੀਨ ਖਿਸਕਣ ਕਾਰਨ 100 ਦੇ ਕਰੀਬ ਲੋਕ ਮਾਰੇ ਗਏ ਸਨ। ਪੂਰਬੀ ਕਾਂਗੋ ਸ਼ਕਤੀ, ਜ਼ਮੀਨ ਅਤੇ ਕੁਦਰਤੀ ਸਰੋਤਾਂ ਲਈ ਲੜ ਰਹੇ 120 ਤੋਂ ਵੱਧ ਹਥਿਆਰਬੰਦ ਸਮੂਹਾਂ ਨਾਲ ਜੁੜੀ ਹਿੰਸਾ ਦੁਆਰਾ ਤਬਾਹ ਹੋ ਗਿਆ ਹੈ, ਜਦਕਿ ਕੁਝ ਆਪਣੇ ਭਾਈਚਾਰਿਆਂ ਦੀ ਰੱਖਿਆ ਲਈ ਲੜਦੇ ਹਨ। ਹੁਣ ਕਾਂਗੋ ਵਿੱਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ ਇਸ ਤੋਂ ਪਹਿਲਾ ਐਤਵਾਰ ਨੂੰ ਮਾਸੀਸੀ ਖੇਤਰ ਦੇ ਬੋਲੋਵਾ ਪਿੰਡ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਸੀ।

ਇਹ ਵੀ ਪੜ੍ਹੋ:-Spy Balloons: ‘ਚੀਨ ਜਾਸੂਸੀ ਗੁਬਾਰਿਆਂ ਤੋਂ ਕਿਹੜੀ ਖੁਫੀਆ ਜਾਣਕਾਰੀ ਇਕੱਠੀ ਕਰ ਪਾਇਆ ਇਹ ਪਤਾ ਲਗਾ ਰਹੇ ਹਾਂ’

ETV Bharat Logo

Copyright © 2024 Ushodaya Enterprises Pvt. Ltd., All Rights Reserved.