ਨਵੀਂ ਦਿੱਲੀ: ਨਿਊਯਾਰਕ ਤੋਂ ਨਵੀਂ ਦਿੱਲੀ ਜਾ ਰਹੀ ਅਮੈਰੀਕਨ ਏਅਰਲਾਈਨਜ਼ ਦੀ ਫਲਾਈਟ (ਏ.ਏ.-292) 'ਤੇ ਇਕ ਭਾਰਤੀ ਯਾਤਰੀ ਨੇ ਕਥਿਤ ਤੌਰ 'ਤੇ ਇਕ ਅਮਰੀਕੀ ਸਹਿ-ਯਾਤਰੀ 'ਤੇ ਪੇਸ਼ਾਬ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ 21 ਸਾਲਾ ਭਾਰਤੀ ਦੀ ਪਛਾਣ ਆਰੀਆ ਵੋਹਰਾ ਵਜੋਂ ਹੋਈ ਹੈ, ਜੋ ਅਮਰੀਕਾ ਵਿਚ ਵਿਿਦਆਰਥੀ ਹੈ। ਉਸ ਨੇ ਇਹ ਹਰਕਤ 4 ਮਾਰਚ ਨੂੰ ਅਮਰੀਕੀ ਨਾਗਰਿਕ ਨਾਲ ਉਸ ਸਮੇਂ ਕੀਤੀ ਜਦੋਂ ਉਹ ਸ਼ਰਾਬ ਪੀ ਕੇ ਆਇਆ ਸੀ।
ਏਅਰਲਾਈਨ ਦਾ ਬਿਆਨ: ਅਮਰੀਕੀ ਏਅਰਲਾਈਨ ਨੇ ਬਿਆਨ ਵਿੱਚ ਕਿਹਾ ਹੈ ਕਿ ਜੌਹਨ ਐਫ ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ (ਜੇਐਫਕੇ) ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਡੀਈਐਲ) ਤੱਕ ਅਮਰੀਕਨ ਏਅਰਲਾਈਨਜ਼ ਦੀ ਉਡਾਣ 292 ਦੀ ਸੇਵਾ ਦੌਰਾਨ ਇੱਕ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਗਈ। ਰਾਤ 9:50 'ਤੇ ਫਲਾਈਟ ਦਿੱਲੀ 'ਚ ਸੁਰੱਖਿਅਤ ਲੈਂਡ ਹੋ ਗਈ। ਏਅਰਲਾਈਨ ਨੇ ਕਿਹਾ ਕਿ ਉਹ ਭਵਿੱਖ ਲਈ ਇਸ ਯਾਤਰੀ 'ਤੇ ਪਾਬੰਦੀ ਲਗਾ ਰਹੀ ਹੈ। ਜਹਾਜ਼ ਦੇ ਪਹੁੰਚਣ 'ਤੇ ਦੱਸਿਆ ਕਿ ਯਾਤਰੀ ਬਹੁਤ ਜ਼ਿਆਦਾ ਨਸ਼ੇ ਵਿੱਚ ਸੀ ਅਤੇ ਚਾਲਕ ਦਲ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਿਹਾ ਸੀ। ਉਹ ਵਾਰ-ਵਾਰ ਚਾਲਕ ਦਲ ਨਾਲ ਬਹਿਸ ਕਰ ਰਿਹਾ ਸੀ। ਆਪਣੀ ਸੀਟ 'ਤੇ ਬੈਠਣ ਲਈ ਤਿਆਰ ਨਹੀਂ ਸੀ ਅਤੇ ਲਗਾਤਾਰ ਚਾਲਕ ਦਲ ਅਤੇ ਜਹਾਜ਼ ਦੀ ਸੁਰੱਖਿਆ ਨੂੰ ਖਤਰੇ 'ਚ ਪਾ ਰਿਹਾ ਸੀ। ਆਪਣੀਆਂ ਹਰਕਤਾਂ ਨਾਲ ਸਾਥੀ ਯਾਤਰੀਆਂ ਨੂੰ ਪਰੇਸ਼ਾਨ ਕਰਨ ਤੋਂ ਬਾਅਦ, ਉਸਨੇ ਆਖਰਕਾਰ 15 ਜੀ 'ਤੇ ਬੈਠੇ ਇੱਕ ਯਾਤਰੀ 'ਤੇ ਪੇਸ਼ਾਬ ਕਰ ਦਿੱਤਾ।
ਕਾਨੂੰਨੀ ਕਾਰਵਾਈ ਦੀ ਮੰਗ: ਹਵਾਈ ਅੱਡੇ ਦੇ ਅਧਿਕਾਰੀ ਨੇ ਦੱਸਿਆ ਕਿ ਲੈਂਡਿੰਗ ਤੋਂ ਪਹਿਲਾਂ ਅਮਰੀਕਨ ਏਅਰਲਾਈਨਜ਼ ਦੇ ਪਾਇਲਟ ਨੇ ਜਹਾਜ਼ 'ਚ ਬੇਕਾਬੂ ਯਾਤਰੀ ਦੇ ਸਬੰਧ 'ਚ ਦਿੱਲੀ ਏਟੀਸੀ ਨਾਲ ਸੰਪਰਕ ਕੀਤਾ। ਸੁਰੱਖਿਆ ਦੀ ਮੰਗ ਕੀਤੀ ਹੈ। ਮਾਮਲੇ ਦੀ ਸੂਚਨਾ ਛੀਸ਼ਢ ਨੂੰ ਦੇ ਕੇ ਲੋੜੀਂਦੀ ਕਾਰਵਾਈ ਕਿਹਾ ਗਿਆ। ਜਹਾਜ਼ ਦੇ ਲੈਂਡ ਹੋਣ ਤੋਂ ਬਾਅਦ ਸੀਆਈਐਸਐਫ ਦੇ ਜਵਾਨ ਉਸ ਨੂੰ ਜਹਾਜ਼ ਤੋਂ ਬਾਹਰ ਲੈ ਗਏ ਅਤੇ ਉਕਤ ਯਾਤਰੀ ਨੇ ਸੀਆਈਐਸਐਫ ਜਵਾਨ ਨਾਲ ਬਦਸਲੂਕੀ ਵੀ ਕੀਤੀ। ਦੱਸਿਆ ਗਿਆ ਕਿ ਏਅਰਪੋਰਟ ਪੁਲਿਸ ਨੇ ਇਸ ਦਾ ਨੋਟਿਸ ਲੈ ਲਿਆ ਹੈ। ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਆਰੀਆ ਵੋਹਰਾ ਦੇ ਖਿਲਾਫ ਫਲਾਈਟ ਦੌਰਾਨ ਇਕ ਸਹਿ ਯਾਤਰੀ 'ਤੇ ਪੇਸ਼ਾਬ ਕਰਨ ਦੀ ਸ਼ਿਕਾਇਤ ਮਿਲੀ ਹੈ। ਆਰੀਆ ਵੋਹਰਾ ਅਮਰੀਕਾ ਵਿੱਚ ਇੱਕ ਵਿਿਦਆਰਥੀ ਹੈ। ਉਹ ਡਿਫੈਂਸ ਕਲੋਨੀ, ਦਿੱਲੀ ਦਾ ਰਹਿਣ ਵਾਲਾ ਹੈ। ਪੁਲਿਸ ਨੇ ਕਿਹਾ ਕਿ ਅਸੀਂ ਲੋੜੀਂਦੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ। ਭਾਰਤ ਦੇ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਏਅਰਲਾਈਨ ਕੰਪਨੀ ਤੋਂ ਸਾਰੀ ਜਾਣਕਾਰੀ ਮੰਗੀ ਹੈ।
ਇਹ ਵੀ ਪੜ੍ਹੋ: Heinous Crime with Dog: ਇਨਸਾਨੀਅਤ ਹੋਈ ਸ਼ਰਮਸਾਰ, ਇੰਦਰਾਪੁਰੀ 'ਚ ਕੁੱਤੇ ਨਾਲ ਘਿਨੌਣੀ ਘਟਨਾ