ETV Bharat / international

ਅਮਰੀਕਾ 'ਚ ਸਿੱਖ ਫੌਜੀਆਂ ਨੂੰ ਕਰਨਾ ਪੈ ਰਿਹਾ ਸੰਘਰਸ਼, ਅਦਾਲਤ ਦਾ ਲੈਣਾ ਪੈ ਰਿਹਾ ਸਹਾਰਾ - ਅਦਾਲਤ ਦਾ ਦਰਵਾਜਾ ਖੜਕਾਇਆ

ਅਮਰੀਕਾ 'ਚ ਫੌਜ 'ਚ ਸੇਵਾ ਨਿਭਾ ਰਹੇ ਸਿੱਖ ਫੌਜੀਆਂ ਨੂੰ ਆਪਣੇ ਧਾਰਮਿਕ ਵਿਸ਼ਵਾਸ ਅਤੇ ਚਿੰਨ੍ਹਾਂ ਨੂੰ ਲੈਕੇ ਸੰਘਰਸ਼ ਕਰਨਾ ਪੈ ਰਿਹਾ ਹੈ । ਜਿਸ ਕਾਰਨ ਉਨ੍ਹਾਂ ਵਲੋਂ ਅਦਾਲਤ ਦਾ ਦਰਵਾਜਾ ਖੜਕਾਇਆ ਗਿਆ ਹੈ।

ਅਮਰੀਕਾ 'ਚ ਸਿੱਖ ਫੌਜੀਆਂ ਨੂੰ ਕਰਨਾ ਪੈ ਰਿਹਾ ਸੰਘਰਸ਼

author img

By

Published : Jul 29, 2022, 8:21 PM IST

ਚੰਡੀਗੜ੍ਹ: ਅਮਰੀਕੀ ਫੌਜ ਵਿਚ ਸਿੱਖ ਫੌਜੀ ਆਪਣੇ ਧਾਰਮਿਕ ਵਿਸ਼ਵਾਸ ਅਤੇ ਚਿੰਨ੍ਹਾਂ ਨੂੰ ਕਾਇਮ ਰੱਖਣ ਲਈ ਸੰਘਰਸ਼ ਕਰ ਰਹੇ ਹਨ। ਇਕ ਅਧਿਕਾਰੀ ਸਮੇਤ ਚਾਰ ਸਿੱਖ ਅਮਰੀਕੀਆਂ ਨੇ ਅਮਰੀਕੀ ਮਰੀਨ ਕਾਰਪਸ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਹ ਦੋਸ਼ ਹੈ ਕਿ ਮਰੀਨ ਕਾਰਪਸ ਉਨ੍ਹਾਂ 'ਤੇ ਫੌਜ ਜਾਂ ਧਾਰਮਿਕ ਵਿਸ਼ਵਾਸਾਂ ਵਿੱਚੋਂ ਇੱਕ ਦੀ ਚੋਣ ਕਰਨ ਲਈ ਦਬਾਅ ਪਾ ਰਹੀ ਹੈ।

ਸਾਬਕਾ ਜਨਰਲ ਅਤੇ ਸੰਸਦ ਮੈਨਬਰਾਂ ਦਾ ਸਮਰਥਨ: ਐਡਵੋਕੇਸੀ ਸੰਸਥਾ ਸਿੱਖ ਕੋਲੀਸ਼ਨ ਅਤੇ ਤਿੰਨ ਲਾਅ ਫਰਮਾਂ ਨੇ ਯੂਐਸਐਮਸੀ ਕੈਪਟਨ ਸੁਖਬੀਰ ਸਿੰਘ ਤੂਰ, ਮਰੀਨ ਮਿਲਾਪ ਸਿੰਘ ਚਾਹਲ, ਆਕਾਸ਼ ਸਿੰਘ ਅਤੇ ਜਸਕੀਰਤ ਦੀ ਤਰਫੋਂ ਮੁਕੱਦਮਾ ਦਾਇਰ ਕੀਤਾ ਹੈ। 27 ਸਾਬਕਾ ਜਨਰਲ ਅਤੇ 100 ਤੋਂ ਵੱਧ ਸੰਸਦ ਮੈਂਬਰਾਂ ਨੇ ਇਸ ਮੁੱਦੇ 'ਤੇ ਸਿੱਖ ਕੁਲੀਸ਼ਨ ਦਾ ਸਮਰਥਨ ਕੀਤਾ ਹੈ। ਦਰਅਸਲ ਕੁਝ ਅਪਵਾਦਾਂ ਦੇ ਨਾਲ ਅਮਰੀਕੀ ਫੌਜਾਂ ਅਜੇ ਵੀ ਸਿੱਖਾਂ ਨੂੰ ਪੱਗ, ਲੰਬੇ ਵਾਲਾਂ ਅਤੇ ਦਾੜ੍ਹੀ ਨਾਲ ਸੇਵਾ ਕਰਨ ਤੋਂ ਕਾਫ਼ੀ ਹੱਦ ਤੱਕ ਮਨਾਹੀ ਕਰਦੀਆਂ ਹਨ।

ਅਦਾਲਤੀ ਹੁਕਮਾਂ ਦੀ ਹੋ ਰਹੀ ਉਲੰਘਣਾ: ਇਸ ਤੋਂ ਪਹਿਲਾਂ ਅਮਰੀਕੀ ਅਦਾਲਤ ਦੇ ਕਈ ਹੁਕਮ ਹਨ, ਜਿਨ੍ਹਾਂ ਵਿਚ ਧਾਰਮਿਕ ਆਜ਼ਾਦੀ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਸਿੱਖ ਫ਼ੌਜੀ ਆਪਣੇ ਧਾਰਮਿਕ ਅਕੀਦਿਆਂ ਦੀ ਪਾਲਣਾ ਕਰਦੇ ਹੋਏ ਦੇਸ਼ ਦੀ ਸੇਵਾ ਕਰ ਸਕਦੇ ਹਨ। ਇਸ ਸਮੇਂ 100 ਦੇ ਕਰੀਬ ਸਿੱਖ ਫੌਜ ਅਤੇ ਹਵਾਈ ਫੌਜ ਵਿੱਚ ਆਪਣੀ ਧਾਰਮਿਕ ਆਸਥਾ ਨਾਲ ਸੇਵਾ ਕਰ ਰਹੇ ਹਨ। ਇਸ ਦੇ ਬਾਵਜੂਦ ਸਿੱਖ ਫੌਜੀਆਂ ਨੂੰ ਆਪਣੀ ਧਾਰਮਿਕ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਕਾਨੂੰਨੀ ਲੜਾਈ ਲੜਨੀ ਪੈ ਰਹੀ ਹੈ।

ਚਾਹਲ ਅਤੇ ਜਸਕੀਰਤ ਨੇ ਦਿੱਤੀ ਸੀ ਅਰਜ਼ੀ: ਚਾਹਲ ਅਤੇ ਜਸਕੀਰਤ ਨੇ ਪਿਛਲੇ ਸਾਲ ਅਰਜ਼ੀ ਦਿੱਤੀ ਸੀ ਕਿ ਉਨ੍ਹਾਂ ਨੂੰ ਦਸਤਾਰ ਅਤੇ ਦਾੜ੍ਹੀ ਨਾਲ ਫੌਜ ਵਿੱਚ ਡਿਊਟੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਦੀ ਅਰਜ਼ੀ ਇਸ ਆਧਾਰ 'ਤੇ ਰੱਦ ਕਰ ਦਿੱਤੀ ਗਈ ਕਿ ਫੀਲਡ ਤਾਇਨਾਤੀ ਦੌਰਾਨ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਦੇ ਨਾਲ ਹੀ ਮਰੀਨ ਕਾਰਪਸ ਦੁਆਰਾ ਇਹ ਨਿਰਦੇਸ਼ ਦਿੱਤਾ ਗਿਆ ਸੀ ਕਿ ਤੁਹਾਨੂੰ ਧਰਮ ਅਤੇ ਫੌਜ ਵਿੱਚੋਂ ਇੱਕ ਦੀ ਚੋਣ ਕਰਨੀ ਪਵੇਗੀ।

ਪਹਿਲੇ ਵਿਸ਼ਵ ਯੁੱਧ ਤੋਂ ਸੇਵਾ ਕਰ ਰਹੇ ਅਮਰੀਕੀ ਸਿੱਖ ਫੌਜੀ: ਸਾਲ 1918 ਵਿਚ ਭਗਤ ਸਿੰਘ ਥਿੰਦ ਪਹਿਲੇ ਸਿੱਖ ਸਨ ਜਿਨ੍ਹਾਂ ਨੂੰ ਧਾਰਮਿਕ ਵਿਸ਼ਵਾਸਾਂ ਨਾਲ ਡਿਊਟੀ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। 1981 ਵਿੱਚ ਫੌਜ ਨੇ ਮਿਸ਼ਨ ਦੀ ਸਿਹਤ ਅਤੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਧਾਰਮਿਕ ਚਿੰਨ੍ਹਾਂ ਵਾਲੀ ਡਿਊਟੀ 'ਤੇ ਪਾਬੰਦੀ ਲਗਾ ਦਿੱਤੀ। ਇਹ ਨਿਯਮ 2010 ਤੱਕ ਲਾਗੂ ਰਹੇ। ਇਸ ਤੋਂ ਬਾਅਦ ਸਿੱਖਾਂ ਨੂੰ ਫੌਜ ਵਿੱਚ ਥਾਂ ਮਿਲਣੀ ਸ਼ੁਰੂ ਹੋ ਗਈ, ਪਰ ਡਿਊਟੀ ਦੌਰਾਨ ਧਾਰਮਿਕ ਅਕੀਦਿਆਂ ਨੂੰ ਛੱਡਣ ਦਾ ਦਬਾਅ ਵਧਣ ਲੱਗਾ।

ਮੇਜਰ ਨੇ 2016 ਵਿੱਚ ਜਿੱਤ ਲਿਆ ਸੀ ਕੇਸ: ਸਾਲ 2016 ਵਿੱਚ ਮੇਜਰ ਸਿਮਰਤ ਪਾਲ ਅਮਰੀਕੀ ਫੌਜ ਦੇ ਖਿਲਾਫ ਅਦਾਲਤ ਵਿੱਚ ਗਏ ਅਤੇ ਕੇਸ ਜਿੱਤ ਗਏ। ਅਦਾਲਤ ਨੇ ਕਿਹਾ ਕਿ ਸਿੱਖ ਧਰਮ ਦੇ ਚਿੰਨ੍ਹਾਂ ਦਾ ਪਾਲਣ ਕਰਨਾ ਫੌਜੀ ਧਰਮ ਦੀ ਕਾਰਗੁਜ਼ਾਰੀ ਵਿਚ ਰੁਕਾਵਟ ਨਹੀਂ ਬਣਦਾ। ਸਿਮਰਤ ਪਾਲ ਦੀ ਟ੍ਰੇਨਿੰਗ ਤੋਂ ਬਾਅਦ ਹੀ ਕਮਾਂਡਰ ਨੇ ਕਿਹਾ ਸੀ ਕਿ ਜੇਕਰ ਤੁਸੀਂ ਫੌਜ 'ਚ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਦਸਤਾਰ ਛੱਡਣੀ ਪਵੇਗੀ।

ਇਹ ਵੀ ਪੜ੍ਹੋ: 300 ਕਰੋੜ ਦੀ 2828 ਏਕੜ ਜ਼ਮੀਨ ਰਸੂਖਦਾਰਾਂ ਦੇ ਕਬਜ਼ੇ ’ਚੋਂ ਛੁਡਵਾਈ- CM ਮਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.