ETV Bharat / international

ਕੋਰੋਨਾ ਰੋਕਣ 'ਚ ਅਸਫਲ ਹੋ ਰਹੇ ਪਾਕਿ ਪੀਐਮ ਇਮਰਾਨ ਖਾਨ ਨੇ ਬਦਲੀ ਮੀਡੀਆ ਟੀਮ - ਪਾਕਿਸਤਾਨ ਦਾ ਨਵਾਂ ਸੂਚਨਾ ਮੰਤਰੀ

ਕੋਰੋਨਾ ਵਾਇਰਸ ਸਮੇਤ ਸਾਰੇ ਮੁੱਦਿਆਂ 'ਤੇ ਅਸਫਲ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੀ ਤੇ ਆਪਣੀ ਸਰਕਾਰ ਦੀ ਅਸਫਲਤਾ ਨੂੰ ਲੁਕਾਉਣ ਲਈ ਸਾਰੀ ਮੀਡੀਆ ਟੀਮ ਵਿੱਚ ਹੇਰ-ਫੇਰ ਕਰ ਦਿੱਤਾ ਹੈ।

Former military spokesperson, Asim Saleem Bajwa
ਲੈਫਟੀਨੈਂਟ ਜਨਰਲ, ਸਾਬਕਾ ਫੌਜ ਦੇ ਬੁਲਾਰੇ (ਸੇਵਾਮੁਕਤ) ਅਸੀਮ ਸਲੀਮ ਬਾਜਵਾ
author img

By

Published : Apr 28, 2020, 9:44 AM IST

ਇਸਲਾਮਾਬਾਦ: ਕੋਰੋਨਾ ਵਾਇਰਸ ਸਮੇਤ ਤਮਾਮ ਮੁੱਦਿਆਂ ਨੂੰ ਲੈ ਕੇ ਨਾਕਾਮ ਸਾਬਿਤ ਹੋ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਲਗਾਤਾਰ ਆਪਣੀ ਹੀ ਦੇਸ਼ ਵਿੱਚ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿੱਚ ਇਮਰਾਨ ਖ਼ਾਨ ਨੇ ਆਪਣੀ ਤੇ ਆਪਣੀ ਸਰਕਾਰ ਦੀ ਨਾਕਾਮੀ ਨੂੰ ਲੁਕਾਉਣ ਵਾਸਤੇ ਆਪਣੀ ਟੀਮ ਬਦਲ ਦਿੱਤੀ ਹੈ। ਸਤਾ ਵਿੱਚ ਆਉਣ ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਇਮਰਾਨ ਖ਼ਾਨ ਨੇ ਆਪਣੀ ਟੀਮ ਬਦਲੀ ਹੈ।

ਇਮਰਾਨ ਖਾਨ ਨੇ ਸੀਨੇਟ ਮੈਂਬਰ ਸ਼ਿਬਲੀ ਫਰਾਜ਼ ਨੂੰ ਪਾਕਿਸਤਾਨ ਦਾ ਨਵਾਂ ਸੂਚਨਾ ਮੰਤਰੀ ਨਿਯੁਕਤ ਕੀਤਾ ਹੈ। ਦੱਸ ਦਈਏ ਕਿ ਫਰਾਜ਼ ਉਰਦੂ ਦੇ ਪ੍ਰਸਿੱਧ ਮਰਹੂਮ ਕਵੀ ਅਹਿਮਦ ਫਰਾਜ਼ ਦਾ ਬੇਟਾ ਹੈ।

ਇਸ ਦੌਰਾਨ ਸੂਚਨਾ ਅਤੇ ਪ੍ਰਸਾਰਣ ਮਾਮਲੇ ਵਿੱਚ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਲਾਹਕਾਰ ਡਾ. ਫਿਰਦੌਸ ਆਸ਼ਿਕ ਅਵਾਨ ਨੂੰ ਉਸ ਦੇ ਅਹੁੱਦੇ ਤੋਂ ਹਟਾ ਦਿੱਤਾ ਹੈ। ਡਾ. ਫਿਰਦੌਸ ਨੂੰ ਇਸ ਅਹੁੱਦੇ ਉੱਤੇ 18 ਅਪ੍ਰੈਲ 2019 ਵਿੱਚ ਮੰਤਰੀ ਮੰਡਲ ਫੇਰਬਦਲ ਵਿੱਚ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਥਾਂ ਹੁਣ ਲੈਫਟੀਨੈਂਟ ਜਨਰਲ, ਸਾਬਕਾ ਫ਼ੌਜ ਦੇ ਬੁਲਾਰੇ (ਸੇਵਾਮੁਕਤ) ਅਸੀਮ ਸਲੀਮ ਬਾਜਵਾ ਨੇ ਲਈ ਹੈ।

ਅਸੀਮ ਸਲੀਮ ਬਾਜਵਾ ਉਸ ਵੇਲੇ ਦੇ ਸੈਨਾ ਮੁਖੀ ਰਾਹਿਲ ਸ਼ਰੀਫ ਦੇ ਕਾਰਜਕਾਲ ਦੌਰਾਨ ਸੈਨਾ ਦੇ ਮੀਡੀਆ ਵਿੰਗ, ਇੰਟਰ ਸਰਵਿਸ ਪਬਲਿਕ ਰਿਲੇਸ਼ਨਜ਼ ਦੇ ਡਾਇਰੈਕਟਰ ਜਨਰਲ ਸਨ। ਬਾਜਵਾ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਅਥਾਰਟੀ ਦੇ ਚੇਅਰਮੈਨ ਵੀ ਹਨ।

ਇਹ ਤਬਦੀਲੀ ਇਸ ਲਈ ਕੀਤੀ ਗਈ ਕਿਉਂਕਿ ਇਮਰਾਨ ਸਰਕਾਰ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਮੀਡੀਆ ਪ੍ਰਬੰਧਨ ਚੰਗਾ ਨਹੀਂ ਹੈ ਜਿਸ ਕਾਰਨ ਉਹ ਸਰਕਾਰ ਦੇ ਕੰਮਾਂ ਨੂੰ ਸਹੀ ਢੰਗ ਨਾਲ ਨਹੀਂ ਦਿਖਾ ਰਹੇ। ਹਾਲਾਂਕਿ, ਇਮਰਾਨ ਸਰਕਾਰ ਦੇ ਇਸ ਫੈਸਲੇ ਤੋਂ ਵਿਸ਼ਲੇਸ਼ਕ ਵੀ ਹੈਰਾਨ ਹਨ। ਮਾਹਰਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਨਾਲ ਲੋਕਾਂ ਨੂੰ ਫਾਇਦਾ ਨਹੀਂ ਹੁੰਦਾ, ਉਦੋਂ ਤੱਕ, ਨਵੀਂ ਟੀਮ ਵੀ ਸਰਕਾਰ ਦਾ ਅਕਸ ਸੁਧਾਰਨ ਦੇ ਯੋਗ ਨਹੀਂ ਹੋਵੇਗੀ।

ਇਹ ਵੀ ਪੜ੍ਹੋ: ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਸਫ਼ਾਈ ਕਰਮਚਾਰੀਆਂ ਦਾ ਕੀਤਾ ਸਨਮਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.