ਵਾਸ਼ਿੰਗਟਨ: ਅਮਰੀਕੀ ਫ਼ੌਜਾਂ ਨੇ ਉੱਤਰ-ਪੱਛਮੀ ਸੀਰੀਆ ਵਿੱਚ ਹਵਾਈ ਹਮਲੇ ਵਿੱਚ ਅਲ-ਕਾਇਦਾ (AL QAEDA)ਦੇ ਸੀਨੀਅਰ ਆਗੂ ਅਬਦੁਲ ਹਾਮਿਦ ਅਲ-ਮਤਾਰ ਨੂੰ ਮਾਰ ਦਿੱਤਾ। ਸੈਂਟਰਲ ਕਮਾਂਡ (CENTCOM) ਦੇ ਬੁਲਾਰੇ ਮੇਜਰ ਜੌਹਨ ਰਿਗਸਬੀ (Major John Rigsbee) ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਰਿਗਸਬੀ ਨੇ ਕਿਹਾ ਕਿ ਅਮਰੀਕੀ ਫੌਜ ਨੇ ਇਹ ਹਮਲਾ MQ-9 ਜਹਾਜ਼ਾਂ ਨਾਲ ਕੀਤਾ ਸੀ। ਹਮਲੇ ਵਿੱਚ ਸਥਾਨਕ ਨਾਗਰਿਕਾਂ ਨੂੰ ਕਿਸੇ ਤਰ੍ਹਾਂ ਦਾ ਜਾਨੀ ਨੁਕਾਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਸ਼ੁੱਕਰਵਾਰ ਨੂੰ ਉਨ੍ਹਾਂ ਨੇ ਕਿਹਾ , " ਉੱਤਰ-ਪੱਛਮੀ ਸੀਰੀਆ ਵਿੱਚ ਅੱਜ ਇੱਕ ਅਮਰੀਕੀ ਹਵਾਈ ਹਮਲੇ 'ਚ ਅਲ-ਕਾਇਦਾ ਦਾ ਸੀਨੀਅਰ ਆਗੂ ਅਬਦੁਲ ਹਾਮਿਦ ਅਲ-ਮਤਾਰ ਮਾਰਿਆ ਗਿਆ। ਸਾਡੇ ਕੋਲ MQ-9 ਜਹਾਜ਼ਾਂ ਦੀ ਵਰਤੋਂ ਨਾਲ ਕੀਤੇ ਗਏ ਹਮਲੇ ਦੇ ਨਤੀਜੇ ਵਜੋਂ ਕਿਸੇ ਵੀ ਸਥਾਨਕ ਜਾਂ ਆਮ ਨਾਗਰਿਕ ਦੇ ਜ਼ਖਮੀ ਜਾਂ ਜਾਨੀ ਨੁਕਸਾਨ ਸਬੰਧੀ ਕੋਈ ਸੂਚਨਾ ਨਹੀਂ ਹੈ। "
ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਲ-ਕਾਇਦਾ, ਅਮਰੀਕਾ ਤੇ ਉਸ ਦੇ ਸਹਿਯੋਗੀਆਂ ਦੇ ਲਈ ਖ਼ਤਰਾ ਬਣਿਆ ਹੋਇਆ ਹੈ।
ਅਮਰੀਕੀ ਫੌਜ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਲ-ਕਾਇਦਾ ਸੰਗਠਨ ਦੇ ਮੁੜ ਨਿਰਮਾਣ, ਬਾਹਰੀ ਸਹਿਯੋਗੀਆਂ ਨਾਲ ਤਾਲਮੇਲ ਕਰਨ ਅਤੇ ਬਾਹਰੀ ਹਮਲਿਆਂ ਦੀ ਯੋਜਨਾ ਬਣਾਉਣ ਲਈ ਸੀਰੀਆ ਨੂੰ ਇੱਕ ਸੁਰੱਖਿਅਤ ਪਨਾਹਗਾਹ ਵਜੋਂ ਵਰਤਦਾ ਹੈ। ਅਲ-ਕਾਇਦਾ ਦੇ ਇਸ ਸੀਨੀਅਰ ਨੇਤਾ ਦਾ ਖਾਤਮਾ ਅੱਤਵਾਦੀ ਸੰਗਠਨ ਦੀਆਂ ਗਤੀਵਿਧੀਆਂ ਨੂੰ ਕਮਜ਼ੋਰ ਕਰ ਦੇਵੇਗਾ।
ਮੇਜਰ ਜੌਹਨ ਰਿਗਸਬੀ ਨੇ ਬਿਆਨ ਵਿੱਚ ਕਿਹਾ ਕਿ ਹਾਮਿਦ ਅਲ ਮਾਤਰ ਆਪਣੇ ਸਾਥਿਆਂ ਨੂੰ ਵੈਸ਼ਵਿਕ ਹਮਲਿਆਂ ਦੇ ਲਈ ਟ੍ਰੇਨਿੰਗ ਦੇ ਰਿਹਾ ਸੀ। ਉਹ ਆਪਣੇ ਸਾਥਿਆਂ ਨਾਲ ਮਿਲ ਕੇ 9/11 ਵਰਗੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਇਸ ਹਮਲੇ ਤੋਂ ਬਾਅਦ ਅੱਤਵਾਦੀ ਸੰਗਠਨ ਅਮਰੀਕੀ ਨਾਗਰਿਕਾਂ 'ਤੇ ਹਮਲਾ ਕਰਨ ਤੋਂ ਡਰਨਗੇ।
ਦੱਸ ਦਈਏ ਕਿ ਇੱਕ ਦਿਨ ਪਹਿਲਾਂ ਦੱਖਣੀ ਸੀਰੀਆ 'ਚ ਅਮਰੀਕੀ ਚੌਕੀ 'ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਅਮਰੀਕੀ ਫੌਜ ਨੇ ਏਅਰਸਟ੍ਰਾਈਕ ਨੂੰ ਅੰਜਾਮ ਦਿੱਤਾ ਹੈ।
ਇਹ ਵੀ ਪੜ੍ਹੋ : ਪਾਕਿ ਨੂੰ ਝਟਕਾ: FATF ਦੀ 'ਗ੍ਰੇ ਲਿਸਟ' 'ਚ ਬਰਕਰਾਰ ਰਹੇਗਾ ਪਾਕਿਸਤਾਨ