ਤਹਿਰਾਨ: ਸਾਊਦੀ ਅਰਬ ਵੱਲੋਂ ਇਰਾਨ ਉੱਤੇ ਆਰਗਨਾਈਜੇਸ਼ਨ ਆਫ਼ ਇਸਲਾਮਿਕ ਕੋਪਰੇਸ਼ਨ (ਓਆਈਸੀ) ਦੀ ਬੈਠਕ 'ਚ ਸ਼ਾਮਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਬੈਠਕ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਜ਼ਰਾਈਲ-ਫਿਲਸਤੀਨ ਲਈ ਸ਼ਾਂਤੀ ਯੋਜਨਾ ਬਾਰੇ ਵਿਚਾਰ-ਚਰਚਾ ਕੀਤੀ ਜਾਵੇਗੀ।
ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਸਈਦ ਅੱਬਾਸ ਮੁਸਾਵੀ ਨੇ ਕਿਹਾ ਕਿ ਸਾਉਦ ਅਰਬ ਨੇ ਵਿਦੇਸ਼ ਮਾਮਲਿਆਂ ਦੇ ਉਪ ਮੰਤਰੀ ਹੁਸੈਨ ਜਬੇਰੀ ਦੀ ਅਗਵਾਈ ਵਾਲੀ ਈਰਾਨੀ ਵਫ਼ਦ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਓਆਈਸੀ ਮੁਸਲਿਮ ਦੇਸ਼ਾਂ ਦੀ ਸੰਸਥਾ ਹੈ। 57 ਇਸਲਾਮੀ ਦੇਸ਼ ਇਸ ਸੰਗਠਨ ਦੇ ਮੈਂਬਰ ਹਨ। ਇਹ ਸੰਗਠਨ ਸੋਮਵਾਰ ਨੂੰ ਡੋਨਾਲਡ ਟਰੰਪ ਦੀ ਸ਼ਾਂਤੀ ਯੋਜਨਾ ਬਾਰੇ ਵਿਚਾਰ ਵਟਾਂਦਰੇ ਕਰੇਗਾ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਆਖਿਆ ਕਿ ਸਾਉਦੀ ਅਰਬ ਨੇ ਇਸ ਅੰਤਰ ਰਾਸ਼ਟਰੀ ਸੰਗਠਨ ਦੀ ਮੇਜ਼ਬਾਨੀ ਕਰਨ ਵਾਲੇ ਦੇਸ਼ਾਂ ਦੇ ਨਾਲ-ਨਾਲ ਅਜਿਹੇ ਸੰਗਠਨਾਂ ਦੇ ਤੌਰ-ਤਰੀਕੇ, ਸਿਧਾਤਾਂ ਦੀ ਉਲੰਘਣਾ ਕਰਨ ਵਾਲੀ ਸਰਕਾਰ ਲਈ ਕੁੱਝ ਨਿਯਮ ਬਣਾਏ ਹਨ। ਜਿਵੇਂ ਕਿ ਸੰਗਠਨ ਦੀਆਂ ਸਾਰੀਆਂ ਗਤੀਵਿਧੀਆਂ 'ਚ ਮੈਂਬਰ ਦੇਸ਼ਾਂ ਦੀ ਅਜ਼ਾਦ ਅਤੇ ਨਿਰਵਿਘਨ ਭਾਗੀਦਾਰੀ ਨੂੰ ਯਕੀਨੀ ਬਣਾਉਣ ਦੀ ਲੋੜ ਅਤੇ ਇਨਕਾਰ ਕੀਤਾ ਜਾਣਾ ਸ਼ਾਮਲ ਕੀਤਾ ਗਿਆ ਸੀ।
ਮੁਸਾਵੀ ਨੇ ਆਪਣੇ ਇੱਕ ਬਿਆਨ 'ਚ ਕਿਹਾ, " ਇਸਲਾਮਿਕ ਰੀਪਬਲਿਕ ਆਫ ਈਰਾਨ ਦਾ ਵਫ਼ਦ, ਵਿਦੇਸ਼ ਮਾਮਲਿਆਂ ਦੇ ਉਪ ਮੰਤਰੀ ਹੁਸੈਨ ਜਬੇਰੀ ਅੰਸਾਰੀ ਦੀ ਅਗਵਾਈ 'ਚ, ਮੀਟਿੰਗ ਤੋਂ ਆਖ਼ਰੀ ਘੰਟੇ ਤੱਕ ਵੀਜ਼ਾ ਦਾ ਇੰਤਜ਼ਾਰ ਕਰਦਾ ਰਿਹਾ। ਦੱਸਣਯੋਗ ਹੈ ਕਿ ਮੱਧ-ਪੁਰਬੀ ਦੇਸ਼ ਦੀ ਯੋਜਨਾ ਪਿਛਲੇ ਤਿੰਨ ਸਾਲਾਂ ਤੋਂ ਤਿਆਰ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ ਯੇਰੂਸ਼ਲਮ ਨੂੰ ਪੂਰੀ ਤਰ੍ਹਾਂ ਨਾਲ ਇਜ਼ਰਾਇਲ ਦੀ ਰਾਜਧਾਨੀ ਬਣਾਉਣ ਲਈ ਹੈ।
ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਟਵੀਟ ਰਾਹੀਂ ਇਸ ਨੂੰ ਮੂਰਖ ਕੋਸ਼ਿਸ਼ਾਂ ਅਤੇ ਸਦੀ ਦੀ ਸਭ ਤੋਂ ਮਾੜੀ ਯੋਜਨਾ ਦੱਸਿਆ ਹੈ।