ਮਾਸਕੋ: ਰੂਸ ਨੇ ਬੁੱਧਵਾਰ ਸਵੇਰੇ ਯੂਕਰੇਨ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਮਾਨਵਤਾਵਾਦੀ ਜੰਗਬੰਦੀ ਦਾ ਐਲਾਨ (HUMANITARIAN CEASEFIRE IN UKRAINE) ਕੀਤਾ। ਮੀਡੀਆ ਰਿਪੋਰਟਾਂ 'ਚ ਇਹ ਗੱਲ ਸਾਹਮਣੇ ਆਈ ਹੈ। ਸਪੁਟਨਿਕ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਰੂਸ ਨੇ "ਚੁੱਪ ਮੋਡ" ਦਾ ਐਲਾਨ ਕੀਤਾ ਹੈ ਅਤੇ ਕੀਵ ਸਮੇਤ ਕਈ ਸ਼ਹਿਰਾਂ ਤੋਂ ਮਾਨਵਤਾਵਾਦੀ ਗਲਿਆਰੇ ਪ੍ਰਦਾਨ ਕਰਨ ਲਈ ਤਿਆਰ ਹੈ।
ਇਹ ਵੀ ਪੜੋ: ਨਹੀਂ ਝੁਕੇਗਾ ਯੂਕਰੇਨ: ਜ਼ੇਲੇਂਸਕੀ ਨੇ ਕਿਹਾ- ਰੂਸ ਨੂੰ ਅੱਤਵਾਦੀ ਦੇਸ਼ ਐਲਾਨਿਆ ਜਾਵੇ
ਇਹ ਐਲਾਨ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਦੋਵੇਂ ਧਿਰਾਂ ਨੇ ਇਕ ਦੂਜੇ 'ਤੇ ਮਾਨਵਤਾਵਾਦੀ ਗਲਿਆਰਿਆਂ 'ਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਹੈ। ਰੂਸ ਨੇ ਕਿਹਾ ਕਿ ਉਹ ਚੇਰਨੀਹੀਵ, ਸੁਮੀ, ਖਾਰਕੀਵ, ਮਾਰੀਉਪੋਲ ਅਤੇ ਜ਼ਪੋਰਿਜ਼ੀਆ ਤੋਂ ਗਲਿਆਰੇ ਪ੍ਰਦਾਨ ਕਰਨ ਲਈ ਤਿਆਰ ਹੈ।
ਇਹ ਵੀ ਪੜੋ: Ukraine invasion: ਬਿਡੇਨ ਦੀ ਦਾਅਵਾ, ਅਮਰੀਕਾ ਰੂਸੀ ਤੇਲ ਦੇ ਆਯਾਤ 'ਤੇ ਲਗਾਵੇਗਾ ਪਾਬੰਦੀ
ਮਾਨਵਤਾਵਾਦੀ ਤਾਲਮੇਲ ਕੇਂਦਰ ਦੇ ਮੁਖੀ, ਮਿਖਾਇਲ ਮਿਜ਼ਿਨਤਸੇਵ ਨੇ ਕਿਹਾ ਕਿ ਰੂਸ ਨੇ ਫਿਰ ਤੋਂ ਯੂਕਰੇਨ ਨੂੰ ਨਾਗਰਿਕਾਂ ਦੀ ਵਾਪਸੀ ਲਈ ਰੂਟਾਂ 'ਤੇ ਸਹਿਮਤ ਹੋਣ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੁਮੀ ਸ਼ਹਿਰ ਤੋਂ ਆਮ ਨਾਗਰਿਕਾਂ ਨੂੰ ਬਾਹਰ ਕੱਢਿਆ ਗਿਆ ਸੀ। ਇਸ ਤੋਂ ਇਲਾਵਾ ਰਾਜਧਾਨੀ ਕੀਵ ਤੋਂ ਬਾਹਰ ਵੀ ਨਿਕਾਸੀ ਕੀਤੀ ਗਈ।
ਇਹ ਵੀ ਪੜੋ: PUNJAB ELECTION RESULT 2022: ਨਤੀਜਿਆਂ ਲਈ ਤਿਆਰ ਕੀਤਾ ਗਿਆ ਪੰਜ ਕਿੱਲੋ ਦਾ ਸਪੈਸ਼ਲ ਲੱਡੂ