ETV Bharat / international

ਕਮਾਲ ਅਤਾਤੁਰਕ ਦੀ ਧਰਮ ਨਿਰਪੱਥ ਸੋਚ 'ਤੇ ਸੱਟ ਹੈ ਹਾਗੀਆ ਸੋਫੀਆ ਦਾ ਮਸਜਿਦ 'ਚ ਤਬਦੀਲ ਹੋਣਾ

ਤੁਰਕੀ ਵਿੱਚ ਸਥਿਤ ਇਸਤਾਬੁਲ ਸਾਰੇ ਧਰਮਾਂ ਦੀ ਏਕਤਾ ਦਾ ਪ੍ਰਤੀਕ ਰਿਹਾ ਹੈ ਜਿਸ ਨੂੰ ਹੁਣ ਤੁਰਕੀ ਦੇ ਰਾਸ਼ਟਰਪਤੀ ਏਰਡੋਆਨ ਨੇ ਮਸਜਿਦ ਵਿੱਚ ਤਬਦੀਲ ਕਰ ਦਿੱਤਾ ਹੈ।ਰਾਸ਼ਟਰਪਤੀ ਦੇ ਇਸ ਫ਼ੈਸਲੇ ਦਾ ਅੰਤਰਰਾਸ਼ਟਰੀ ਪੱਧਰ ਉੱਤੇ ਵਿਰੋਧ ਹੋ ਰਿਹਾ ਹੈ। ਉੱਥੇ ਹੀ 24 ਜੁਲਾਈ ਤੋਂ ਹਾਗੀਆ ਸੋਫੀਆ ਦੇ ਦਰਵਾਜ਼ੇ ਨੂੰ ਨਮਾਜ਼ੀਆਂ ਦੇ ਲਈ ਖੋਲ੍ਹ ਦਿੱਤਾ ਜਾਵੇਗਾ। ਦੱਸ ਦਈਏ ਕਿ ਹਾਗੀਆ ਸੋਫੀਆ ਚਰਚ ਇਸਤਾਂਬੁਲ ਦੀ ਇਕ ਮਹੱਤਵਪੂਰਨ ਦਰਸ਼ਨੀ ਇਮਾਰਤ ਹੈ ਜੋ ਯੂਰਪ ਤੇ ਏਸ਼ੀਆ ਦੇ ਚੌਰਾਹੇ ਉੱਤੇ ਸਥਿਤ ਹੈ। ਇਹ ਪੱਛਮੀ ਤੇ ਪੂਰਵੀ ਸੱਭਿਆਤਾਵਾਂ ਦਾ ਪ੍ਰਤੀਕ ਵੀ ਮੰਨੀ ਜਾਂਦੀ ਹੈ...

ਕਮਾਲ ਅਤਾਤੁਰਕ ਦੀ ਧਰਮ ਨਿਰਪੱਥ ਸੋਚ ਉੱਤੇ ਸੱਟ ਹੈ ਹਗੀਆ ਸੋਫੀਆ ਦਾ ਮਸਜਿਦ ਵਿੱਚ ਤਬਦੀਲ ਹੋਣਾ
Photo
author img

By

Published : Jul 16, 2020, 8:10 PM IST

ਹੈਦਰਾਬਾਦ: ਤੁਰਕੀ ਦੇ ਇਸਤਾਂਬੁਲ ਵਿੱਚ ਸਥਿਤ ਚਰਚ ਹਾਗੀਆ ਸੋਫੀਆ ਨੂੰ ਇਕ ਮਸਜਿਦ ਵਿੱਚ ਤਬਦੀਲ ਕਰਨ ਦੇ ਫ਼ੈਸਲੇ ਕਾਰਨ ਤੁਰਕੀ ਦੇ ਰਾਸ਼ਟਰਪਤੀ ਦਾ ਅੰਤਰਾਸ਼ਟਰੀ ਪੱਧਰ ਉੱਤੇ ਕਾਫ਼ੀ ਵਿਰੋਧ ਹੋ ਰਿਹਾ ਹੈ। ਕਿਉਂਕਿ ਇਹ ਫ਼ੈਸਲਾ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਅਧੁਨਿਕ ਤੁਰਕੀ ਦੇ ਸੰਸਥਾਪਕ ਮੰਨੇ ਜਾਣ ਵਾਲੇ ਕਮਾਲ ਅਤਾਤੁਰਕ ਦੇ ਮੂਲ ਵਿਚਾਰ ਉੱਤੇ ਪ੍ਰਭਾਵ ਪਾਉਂਦਾ ਹੈ। ਗਵਾਂਢੀ ਦੇਸ਼ ਗਰੀਸ ਤੋਂ ਲੈ ਕੇ ਸੰਯੁਕਤ ਰਾਜ ਅਮਰੀਕਾ ਤੱਕ, ਯੂਰਪੀਅਨ ਸੰਘ ਤੇ ਰੂਸ ਤੱਕ ਦੀ ਸਰਕਾਰਾਂ ਨੇ ਇਸ ਮੁੱਦੇ ਉਪਰ ਚਿੰਤਾ ਜਾਹਰ ਕੀਤੀ ਤੇ ਵਿਰੋਧ ਦਰਜ ਕਰਵਾਇਆ ਹੈ। ਵੈਟੀਕਨ ਨੇ ਕਿਹਾ ਕਿ ਉਸ ਨੂੰ ਕਾਫ਼ੀ ਦੁੱਖ ਹੋਇਆ ਹੈ।ਯੂਨੈਸਕੋ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਇਮਾਰਤ ਵਿਸ਼ਵ ਵਿਰਾਸਤ ਪਹਿਚਾਣ ਸੰਕਟ ਦੇ ਘੇਰੇ ਵਿੱਚ ਆ ਸਕਦੀ ਹੈ ਤੇ ਹੋ ਸਕਦੇ ਹੈ ਕਿ ਇਹ ਆਪਣੀ ਪਹਿਚਾਣ ਨੂੰ ਖੋਅ ਵੀ ਸਕਦਾ ਹੈ।ਇਸ ਲਈ ਕੋਈ ਵੀ ਕਦਮ ਚੁੱਕਣ ਲੱਗਿਆਂ ਸਾਵਧਾਨੀ ਵਰਤਣੀ ਪੈਂਦੀ ਹੈ।

24 ਜੁਲਾਈ ਤੋਂ ਹਾਗੀਆ ਸੋਫੀਆ ਦੇ ਦਰਵਾਜ਼ੇ ਨਮਾਜ਼ੀਆਂ ਦੇ ਲਈ ਖੋਲ ਦਿੱਤੇ ਜਾਣਗੇ ਤੇ ਸ਼ੁੱਕਵਾਰ ਦੀ ਨਮਾਜ਼ ਇਸ ਇਮਾਰਤ ਦੇ ਅੰਤਰ ਹੀ ਪੜ੍ਹੀ ਜਾਵੇਗੀ। ਤਰੁਕੀ ਦੀ ਸਰਵਉੱਚ ਅਦਾਲਤ ਦੁਆਰਾ 1934 ਨੂੰ ਹਗੀਆ ਸੋਫੀਆ ਦੇ ਅਜਾਇਬ ਘਰ ਵਿੱਚ ਤਬਦੀਲ ਕਰਨ ਦੇ ਮੰਤਰੀ ਮੰਡਲ ਦੇ ਫ਼ੈਸਲੇ ਨੂੰ ਪਲਟ ਦਿੱਤੇ ਜਾਣ ਤੋਂ ਬਾਅਦ ਰਾਸ਼ਟਰਪਤੀ ਰਿਸਪ ਤਾਇਬ ਏਰਡੋਆਨ ਨੇ 10 ਜੁਲਾਈ ਨੂੰ ਇੱਕ ਕਾਨੂੰਨ ਜਾਰੀ ਕਰ ਕੇ ਇਸ ਛੇਵੀਂ ਸਦੀ ਦੇ ਬਾਈਜੈਂਟਾਈਨ ਚਰਚ ਨੂੰ ਮਸਜਿਦ ਵਿਚ ਤਬਦੀਲ ਕਰ ਦਿੱਤਾ ਅਤੇ ਇਸਨੂੰ ਮੁਸਲਮਾਨਾਂ ਲਈ ਖੋਲ੍ਹ ਦੀ ਘੋੋਸ਼ਣਾ ਕਰ ਦਿੱਤੀ।

ਹਾਗੀਆ ਸੋਫੀਆ ਚਰਚ ਇਸਤਾਂਬੁਲ ਦੀ ਇੱਕ ਮਹੱਤਵਪੂਰਨ ਦਰਸ਼ਨੀ ਇਮਾਰਤ ਹੈ ਜੋ ਸੂਰਪ ਤੇ ਏਸ਼ੀਆ ਦੇ ਚੌਰਾਹੇ ਉੱਤੇ ਸਥਿਤ ਹੈ। ਇਹ ਪੱਛਮੀ ਤੇ ਪੂਰਵੀ ਸੱਭਿਅਤਾ ਦਾ ਪ੍ਰਤੀਕ ਵੀ ਮੰਨੀ ਜਾਂਦੀ ਹੈ। ਇਸ ਚਰਚ ਦਾ ਅੋਟੋਮਨ ਸਮਾਜ ਦੇ ਦੌਰਾਨ ਮਸਜਿਦ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਤੇ ਅਤਾਤੁਰਕ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਨੂੰ ਅਜਾਇਬ ਘਰ ਵਿੱਚ ਬਦਲ ਦਿੱਤਾ ਗਿਆ ਸੀ। ਇਸ ਨੂੰ ਤੁਰਕੀ ਦੇ ਸਰਬ ਸਾਂਝੇ ਧਾਰਮਿਕ ਸਥਾਨ ਦੇ ਰੂਪ ਵਿੱਚ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਇਸ ਦੇ ਫਿਰ ਤੋਂ ਮਸਜਿਦ ਵਿੱਚ ਬਦਲ ਦੇਣ ਦੇ ਫ਼ੈਸਲੇ ਦਾ ਵਾਈਟ ਹਾਊਸ ਤੋਂ ਲੈ ਕੇ ਕ੍ਰੇਮਲੀਨ ਤੱਕ ਵਿਰੋਧ ਹੋਇਆ ਹੈ।ਹਾਲਾਂਕਿ ਯੂਰਪੀਅਨ ਯੂਨੀਅਨ ਵਿੱਚ ਸ਼ਾਮਿਲ ਹੋਣ ਦੇ ਬਾਵਜੂਦ ਭਾਰਤ ਇਸ ਵਿਰੋਧ ਤੋਂ ਦੂਰ ਰਿਹਾ ਹੈ।

ਏਰਡੋਆਨ ਆਪਣੇ ਆਪ ਨੂੰ ਸਾਊਦੀ ਅਰਬ ਤੇ ਇਰਾਨ ਦੀ ਮੁਕਾਬਲੇ ਵਿੱਚ ਵਿਸ਼ਵ ਪੱਧਰ ਉੱਤੇ ਇਸਲਾਮਿਕ ਨੇਤਾ ਦੇ ਰੂਪ ਵਿੱਚ ਪੇਸ਼ ਕਰ ਰਿਹਾਹੈ। ਏਰਡੋਆਨ ਪਿੱਛਲੇ ਇੱਕ ਸਾਲ ਤੋਂ ਵਿਸ਼ਵ ਪੱਧਰ ਉੱਤੇ ਭਾਰਤ ਦੀ ਆਲੋਚਨਾ ਕਰਦੇ ਆ ਰਹੇ ਹਨ। ਉਨ੍ਹਾਂ ਨੇ ਕਸ਼ਮੀਰ ਵਿੱਚ ਧਾਰਾ 370 ਨੂੰ ਹਟਾਏ ਜਾਣ ਤੋਂ ਲੈ ਕੇ ਦਿੱਲੀ ਦੰਗਿਆਂ ਤੱਕ ਭਾਰਤ ਦੀ ਆਲੋਚਨਾ ਕੀਤੀ ਹੈ।ਇਸ ਲਈ ਭਾਰਤ ਤੋਂ ਇਹ ਊਮੀਦ ਸੀ ਕਿ ਹਗੀਆ ਸੋਫੀਆ ਦੇ ਮਸਜਿਦ ਵਿੱਚ ਤਬਦੀਲ ਕਰਨ ਦੇ ਫ਼ੈਸਲੇ ਦਾ ਉਹ ਵਿਰੋਧ ਕਰੇਗਾ।

ਇਸ ਸਮੇਂ ਨਵੀਂ ਦਿੱਲੀ ਨੇ ਇਹ ਕਹਿ ਕੇ ਏਰਡੋਆਨ ਨੂੰ ਫਟਕਾਰ ਲਗਾਈ ਸੀ ਕਿ ਉਸ ਦੇ ਬਿਆਨ ਵਿੱਚ ਨਾ ਤਾਂ ਇਤਿਹਾਸ ਦੀ ਸਮਝ ਝਲਕਦੀ ਹੈ ਤੇ ਨਾ ਹੀ ਕੂਟਨੀਤਕ ਵਿਵਹਾਰ ਦੀ। ਉਹ ਬੀਤੀਆਂ ਹੋਈਆਂ ਘਟਨਾਵਾਂ ਨੂੰ ਉਜਾਗਰ ਕਰ ਕੇ ਵਰਤਨਮਾਨ ਵਿੱਚ ਤੰਗ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹਨ। ਏਰਡੋਆਨ ਦੁਆਰਾ ਇਸ ਇਤਿਹਾਸਿਕ ਇਮਾਰਤ ਨੂੰ ਇੱਕ ਭਾਈਚਾਰੇ ਦੀ ਮਸਜਿਦ ਵਿੱਚ ਤਬਦੀਲ ਕਰਨਾ ਰੂੜੀਵਾਦ ਦੇ ਵੱਲ ਵਾਪਿਸ ਮੁੜਣਾ ਨੂੰ ਦਰਸਾਉਂਦਾ ਹੈ, ਜੋ ਭਾਰਤ ਸਮੇਤ ਹੋਰ ਕਈ ਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ।ਸ਼ਾਇਦ ਇਸੇ ਕਾਰਨ ਭਾਰਤ ਨੇ ਚੁੱਪ ਰਹਿਣਾ ਹੀ ਠੀਕ ਸਮਝਿਆ ਹੈ। ਇਸ ਦੇਸ਼ ਸਮੇਤ ਕਈ ਹੋਰ ਦੇਸ਼ਾਂ ਵਿੱਚ ਹਗੀਆ ਸੋਫੀਆ ਵਰਗੀ ਇਮਾਰਤਾਂ ਦੀ ਸੱਭਿਆਚਾਰਕ ਸਾਰਥਕਤਾ ਤੇ ਸਵੈ ਮਾਣ ਤੇ ਸ਼ਰਧਾ ਉੱਤੇ ਸਵਾਲ ਚੁੱਕੇ ਜਾ ਰਹੇ ਹਨ।

ਇਸ ਸਦੀ ਪਹਿਲਾਂ ਅੋਟੋਮਨ ਰਾਜ ਦੇ ਖਲੀਫ਼ਾ ਦੇ ਪਤਨ ਉੱਤੇ ਖਿਲਾਫ਼ਤ ਅੰਦੋਲਨ ਹੋਇਆ, ਜਿਸਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਨੂੰ ਅੱਗੇ ਲੈ ਕੇ ਜਾਣ ਵਿੱਚ ਮਦਦ ਕੀਤੀ ਪਰ ਤੁਰਕੀ ਵਿੱਚ ਧਰਮ ਨਿਰਪੱਖਤਾ ਘੱਟਣ ਲੱਗੀ ਹੈ। ਹੁਣ ਭਾਰਤ ਸਰਕਾਰ ਵਿਰੋਧ ਬਾਵਜੂਦ ਚੁੱਪ ਰਹਿਣਾ ਪਸੰਦ ਕਰ ਕਰ ਰਹੀ ਹੈ।ਭਾਰਤ ਦੀ ਚੁੱਪੀ ਨੂੰ ਦੋ ਤਰ੍ਹਾਂ ਨਾਲ ਸਮਝਿਆ ਜਾ ਸਕਦਾ ਹੈ। ਇਸ ਤਾਂ ਇਹ ਹੈ ਕਿ ਦੂਸਰੇ ਦੇਸ਼ ਦੇ ਧਾਰਮਿਕ ਮਾਮਲੇ ਉੱਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਜਿਸ ਨਾਲ ਆਪਣੇ ਦੇਸ਼ ਦੀ ਮੁਸਲਿਮ ਜਨਤਾ ਬੇਮੁੱਖ ਹੋ ਜਾਵੇ ਤੇ ਆਪਣੇ ਅੰਦਰੂਨੀ ਧਾਰਮਿਕ ਮਾਮਲਿਆਂ ਜਿਵੇਂ ਮੰਦਰ ਨਿਰਮਾਣ ਉਪਰ ਦੂਸਰੇ ਨੂੰ ਪ੍ਰਰੀਖਿਆ ਲੈਣ ਦਾ ਮੌਕਾ ਮਿਲ ਗਿਆ ਜਾਵੇ।

ਹਾਗੀਆ ਸੋਫੀਆ ਸਾਰੇ ਧਰਮਾਂ ਦੀ ਸਾਂਝੀਵਾਲਤਾ ਦਾ ਪ੍ਰਤੀਕ ਰਹੀ ਹੈ, ਏਰਡੋਆਨ ਨੇ ਅਤਾਤੁਰਕ ਦੀ ਵਿਰਾਸਤ ਨੂੰ ਪਲਟ ਦਿੱਤਾ ਪਰ ਇੱਕ ਰਾਸ਼ਟਰੀ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਨਮਾਜ ਪਰਿਸਰ ਵਿੱਚ ਹੋਵੇਗੀ ਪਰ ਹਾਗੀਆ ਸੋਫੀਆ ਜੋ ਮੂਲਰੂਪ ਵਿੱਚ ਇੱਕ ਬਾਈਜੈਂਟਾਈਨ ਕ੍ਰਿਸ਼ਚੀਅਨ ਗਿਰਜਾਘਰ ਅਤੇ ਬਾਅਦ ਵਿੱਚ ਇੱਕ ਮਸਜਿਦ ਸੀ, ਜੋ ਵਿਸ਼ਵ ਭਰ ਦੇ ਸਾਰੇ ਦਰਸ਼ਕਾਂ ਲਈ ਖੁੱਲ੍ਹੀ ਰਹੇਗੀ। ਓਟੋਮਨ ਸਮਾਜ ਦੀ ਇਸ ਮਹਾਨ ਇਮਾਰਤ ਵਿੱਚ ਬਦਲਾਅ ਕਰਨ ਪਿੱਛੇ ਏਡੋਆਨ ਦੀ ਮੰਸ਼ਾ ਤੁਰਕੀ ਨੂੰ ਬਹੁਗਿਣਤੀ ਮੁਸਲਮਾਨ ਦੇਸ਼ ਦੇ ਰੂਪ ਵਿੱਚ ਪ੍ਰਦਰਸਿ਼ਤ ਕਰਨਾ ਹੈ।

ਉਹ ਇਸ ਫੈਸਲੇ ਨਾਲ ਦੇਸ਼ ਦੇ ਅੰਦਰ ਆਪਣੇ ਲਈ ਰਾਜਨਿਤਕ ਸਮਰਥਨ ਜੁਟਾਉਣਾ ਚਾਹੁੰਦਾ ਹੈ ਜਿਸ ਵਿੱਚ ਵਿਗੜੀ ਆਰਥਿਕ ਸਥਿਤੀ ਦੇ ਕਾਰਨ ਕਮੀ ਆਈ ਹੈ।ਇਸ ਦੇ ਨਾਲ ਹੀ ਸਾਊਦੀ ਅਰਬ ਦੇ ਮੁਕਾਬਲੇ ਵਿੱਚ ਇਸਲਾਮੀ ਦੁਨੀਆ ਵਿੱਚ ਇੱਕ ਨੇਤਾ ਦੇ ਰੂਪ ਵਿੱਚ ਆਪਣੇ ਆਪ ਨੂੰ ਉਭਾਰਨ ਦੀ ਚਾਹਤ ਹੈ। ਰਣਨੀਤਕ ਤੇ ਭੰਗੋਲਿਕ ਸਥਿਤੀ ਦੇ ਕਾਰਨ ਤੇ ਪਿੱਛਲੇ ਇੱਕ ਦਹਾਕੇ ਦੇ ਸਿਰੀਆ ਵਿੱਚ ਚੱਲ ਰਹੇ ਯੁੱਧ ਦੀ ਬਜ੍ਹਾ ਨਾਲ ਤੁਰਕੀ ਆਪਣੇ ਆਪ ਨੂੰ ਸ਼ਕਤੀ ਮੁਕਾਬਲੇ ਵਿੱਚ ਹੋਣਾ ਲਾਜਮੀ ਸਮਝਦਾ ਹੈ। ਏਰਡੋਆਨ ਨੇ ਉੲਗੁਰ ਮੁਸਲਮਾਨਾਂ ਦੇ ਮੁੱਦੇ ਉੱਤੇ ਚੀਨ ਤੋਂ ਬਚਦੇ ਹੋਏ ਪ੍ਰਭਾਵਸ਼ਾਲੀ ਢੰਗ ਨਾਲ ਰੂਪ ਤੇ ਅਮਰੀਕਾ ਦੋਵਾਂ ਨੂੰ ਸੰਭਾਲ ਕੇ ਰੱਖਿਆ ਹੈ।

ਤੁਰਕੀ ਦੀ ਜਨਸੰਖਿਆ ਮੁਸਲਿਮ ਬਹੁਲ ਹੈ ਪਰ ਇੱਕ ਧਰਮਨਿਰਪੱਥ ਦੇਸ਼ ਦੇ ਰੂਪ ਵਿੱਚ ਇਹ ਦੁਨੀਆ ਦਾ ਇੱਕੋ ਇਕ ਮੁਸਲਿਮ ਦੇਸ਼ ਹੈ ਜਿਸ ਦਾ ਕੋਈ ਰਾਜਧਰਮ ਨਹੀਂ ਹੈ ਤੇ ਉਸਦਾ ਸਵਿਧਾਨ ਧਾਰਮਿਕ ਸੁਤੰਤਰਤਾ ਦੀ ਗਰੰਟੀ ਦਿੰਦਾ ਹੈ। ਏਰਡੋਆਨ ਨੇ ਇਸਾਈ ਜਗਤ ਦੇ ਸਭ ਤੋਂ ਵੱਡੇ ਚਰਚ ਨੂੰ ਮਸਜਿਦ ਬਣਾ ਕੇ ਦੇਸ਼ ਦੀ ਇਸਲਮਿਕ ਪਹਿਚਾਣ ਨੂੰ ਉਜਾਗਰ ਕਰਨ ਤੇ ਇਸਾਈ ਘੱਟਗਿਣਤੀਆਂ ਨੂੰ ਉਨ੍ਹਾਂ ਦੀ ਜਗ੍ਹਾ ਦਿਖਾਉਣ ਦੀ ਦਿਸ਼਼ਾ ਵਿੱਚ ਇੱਕ ਕਦਮ ਅੱਗੇ ਵਧਾਇਆ ਹੈ।

ਤੁਰਕੀ ਦੇ ਨੋਬੇਲ ਪੁਰਸਕਾਰ ਵਿਜੇਤਾ ਲੇਖਕ ਅੋਰਹਾਰ ਪਾਮੁਕ ਨੇ ਬੀਬੀਸੀ ਨੂੰ ਦੱਸਿਆ ਕਿ 'ਬਦਕਿਸਤਮੀ ਨਾਲ ਇਸ ਨੂੰ ਇੱਕ ਮਸਜਿਦ ਵਿੱਚ ਬਦਲਣ ਨਾਲ ਅਸੀਂ ਦੁਨੀਆ ਵਿੱਚ ਇਹ ਸੁਨੇਹਾ ਭੇਜ ਹਾਂ ਕਿ ਹੁਣ ਅਸੀਂ ਧਰਮਨਿਰਪੱਥ ਨਹੀਂ ਹਾਂ।

(ਲੇਖਕ - ਨੀਲੋਵਾ ਰਾਏ ਚੌਧਰੀ, ਸੀਨੀਅਰ ਪੱਤਰਕਾਰ, ਪਹਿਲਾਂ ਵਾਸ਼ਿੰਗਟਨ ਪੋਸਟ, ਸਟੇਟਸਮੈਨ ਅਤੇ ਹਿੰਦੁਸਤਾਨ ਟਾਈਮਜ਼ ਦੇ ਵਿਦੇਸ਼ੀ ਸੰਪਾਦਕ)

ETV Bharat Logo

Copyright © 2024 Ushodaya Enterprises Pvt. Ltd., All Rights Reserved.