ਕਾਠਮਾਂਡੂ: ਨੇਪਾਲ ਵਿੱਚ ਪਿਛਲੇ 24 ਘੰਟਿਆ ਤੋਂ ਮੀਂਹ ਪੈਣ ਤੋਂ ਬਾਅਦ ਢਿੱਗਾਂ ਡਿੱਗਣ ਕਾਰਨ 35 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਨੇਪਾਲ ਦੇ ਪ੍ਰਧਾਨ ਮੰਤਰੀ ਪੀ ਸ਼ਰਮਾ ਨੇ ਦਿੱਤੀ। ਮਰਨ ਵਾਲਿਆ ਵਿੱਚ 3 ਬੱਚੇ ਵੀ ਸ਼ਾਮਿਲ ਹਨ।
ਪੁਲਿਸ ਨੇ ਦੱਸਿਆ ਕਿ ਵੀਰਵਾਰ ਨੂੰ ਵੱਖ-ਵੱਖ ਥਾਵਾਂ ਉੱਤੇ ਢਿੱਗਾ ਡਿੱਗੀਆਂ ਹਨ। ਕਸਕੀ ਜ਼ਿਲ੍ਹੇ ਵਿੱਚ ਢਿੱਗਾਂ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋਈ ਹੈ। ਉੱਥੇ ਹੀ ਪੋਖਰਾ ਸ਼ਹਿਰ ਦੇ ਸਾਰੰਗਕੋਟ ਖੇਤਰ ਵਿੱਚ ਢਿੱਗਾਂ ਡਿੱਗਣ ਨਾਲ ਇੱਕ ਘਰ ਦੇ ਢਹਿ ਜਾਣ ਨਾਲ 6 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਕਰੀਬ 10 ਲੋਕ ਜ਼ਖ਼ਮੀ ਹੋਏ ਹਨ। ਜਿਨ੍ਹਾਂ ਦਾ ਵੱਖਰੇ-ਵੱਖਰੇ ਹਸਪਤਾਲ ਵਿੱਚ ਇਲਾਜ ਚਲ ਰਿਹਾ ਹੈ।
ਦੂਜੇ ਪਾਸੇ ਲਾਮਜੰਗ ਜ਼ਿਲ੍ਹੇ ਦੇ ਵੇਸੀ ਕਸਬੇ ਵਿੱਚ ਢਿੱਗਾ ਡਿੱਗਣ ਨਾਲ ਇੱਕ ਪਰਿਵਾਰ ਦੇ 3 ਵਿਅਕਤੀਆਂ ਦੀ ਮੌਤ ਹੋ ਗਈ। ਉੱਥੇ ਹੀ ਰਕੂਮ ਜ਼ਿਲ੍ਹੇ ਦੇ ਅਥਾਬੀਸਕੋਟ ਵਿੱਚ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਮਿਆਗਦੀ ਜ਼ਿਲ੍ਹੇ ਵਿੱਚ ਢਿੱਗਾਂ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ।
ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਾਜਰਕੋਟ ਜ਼ਿਲ੍ਹੇ ਵਿੱਚ ਢਿੱਗਾਂ ਡਿੱਗਣ ਨਾਲ ਲਾਪਤਾ ਹੋਏ 12 ਲੋਕਾਂ ਵਿੱਚੋਂ 10 ਸਾਲਾਂ ਦੇ ਇੱਕ ਬੱਚੇ ਸਮੇਤ 7 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਜ਼ਿਲ੍ਹੇ ਵਿੱਚ 7 ਲੋਕ ਲਾਪਤਾ ਹਨ।
।
ਇਹ ਵੀ ਪੜ੍ਹੋ:ਪੀਪੀਈ ਕਿੱਟਾਂ ਘੁਟਾਲੇ ਵਿਰੁੱਧ ਬੋਲਣ ਵਾਲੇ ਡਾ. ਸ਼ਿਵਚਰਨ ਸਿੰਘ ਨੂੰ ਕੀਤਾ ਮੁਅੱਤਲ