ਬਗਦਾਦ: ਦੱਖਣ ਇਰਾਕ ਦੇ ਦੀ ਕਾਰ ਸੂਬਾ ਸਥਿਤ ਅਲ ਹੁਸੈਨ ਟੀਚਿੰਗ ਹਸਪਤਾਲ ਦੇ ਕੋਰੋਨਾ ਵਾਇਹਰ ਵਾਰਡ ਚ ਅੱਗ ਲੱਗਣ ਨਾਲ ਘੱਟੋ ਘੱਟ 50 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਇਰਾਕੇ ਮੈਡੀਕਲ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀਆਂ ਨੇ ਦੱਸਿਆ ਕਿ ਨਾਸਿਰਿਆ ਸ਼ਹਿਰ ਦੇ ਇਸ ਹਸਪਤਾਲ ਚ ਘੱਟੋ ਘੱਟ 50 ਲੋਕਾਂ ਦੀ ਮੌਤ ਹੋਈ ਹੈ ਅਤੇ ਹੋਰ ਦੀ ਹਾਲਤ ਨਾਜੂਕ ਬਣੀ ਹੋਈ ਹੈ। ਮਰਨ ਵਾਲੇ ਲੋਕ ਬੁਰੀ ਤਰ੍ਹਾਂ ਝੁਲਸ ਗਏ ਸੀ। ਉਨ੍ਹਾਂ ਨੇ ਦੱਸਿਆ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਅੱਗ ਆਕਸੀਜਨ ਸਿਲੰਡਰ ਦੇ ਫੱਟਣ ਕਾਰਨ ਲੱਗੀ ਹੈ। ਸਿਹਤ ਮੰਤਰਾਲੇ ਨੇ ਅੱਗ ਲੱਗਣ ਦੇ ਕਾਰਨਾਂ ਬਾਰੇ ਚ ਕੁਝ ਨਹੀਂ ਕਿਹਾ ਹੈ। ਦੋ ਮੈਡੀਕਲ ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਚ ਇਹ ਵਾਰਡ ਤਿੰਨ ਮਹੀਨੇ ਪਹਿਲਾਂ ਖੁੱਲ੍ਹਿਆ ਸੀ ਅਤੇ ਇਸ ਚ 70 ਬੈੱਡ ਸੀ।

ਸਿਹਤ ਵਿਭਾਗ ਦੇ ਬੁਲਾਰੇ ਅੰਮਾਰ ਅਲ ਜਾਮਿਲੀ ਨੇ ਦੱਸਿਆ ਕਿ ਜਦੋਂ ਅੱਗ ਲੱਗੀ ਉਸ ਸਮੇਂ ਘੱਟੋ ਘੱਟ 63 ਮਰੀਜ਼ ਵਾਰਡ ਦੇ ਅੰਦਰ ਸੀ। ਇਰਾਕੇ ਕਿਸੇ ਹਸਪਤਾਲ ਚ ਇਸ ਸਾਲ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ਚ ਬਗਦਾਦ ਦੇ ਇੱਕ ਹਸਪਤਾਲ ਚ ਆਕਸੀਜਨ ਟੈਂਕ ਫੱਟਣ ਦੇ ਕਾਰਨ ਇਹ ਅੱਗ ਲੱਗੀ ਸੀ ਅਤੇ ਉਸ ਸਮੇਂ ਘੱਟੋ ਘੱਟ 82 ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜੋ: ਕੋੋਰੋਨਾ ਦੀ ਚੌਥੀ ਲਹਿਰ ਨਾਲ ਲੜ ਰਿਹੈ ਗੁਆਂਢੀ ਮੁਲਕ ਪਾਕਿਸਤਾਨ, ਲਗਾਤਾਰ ਵਧ ਰਹੇ ਨੇ ਮਾਮਲੇ