ਵਾਸ਼ਿੰਗਟਨ: ਇੱਕ ਅਮਰੀਕੀ ਅਧਿਕਾਰੀ ਦਾ ਕਹਿਣਾ ਹੈ ਕਿ ਕਾਬੁਲ ਹਵਾਈ ਅੱਡੇ ਦੇ ਬਾਹਰ ਆਤਮਘਾਤੀ ਹਮਲਾ ਨਿਸ਼ਚਿਤ ਰੂਪ ਤੋਂ ਇਸਲਾਮਿਕ ਸਟੇਟ ਸਮੂਹ ਨੇ ਕੀਤਾ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਵੀਰਵਾਰ ਦੇ ਹਮਲੇ ਵਿੱਚ ਅਮਰੀਕੀ ਫੌਜ ਦੇ ਕਈ ਮੈਂਬਰ ਜ਼ਖਮੀ ਹੋਏ ਹਨ। ਇਸ ਹਮਲੇ ਵਿੱਚ 2 ਆਤਮਘਾਤੀ ਹਮਲਾਵਰ ਅਤੇ ਬੰਦੂਕਧਾਰੀ ਸ਼ਾਮਲ ਸਨ। ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਇਹ ਗੱਲ ਕਹੀ।
ਇਹ ਵੀ ਪੜੋ: ਕਾਬੁਲ ਹਵਾਈ ਅੱਡੇ ਦੇ ਬਾਹਰ ਹੋਇਆ ਧਮਾਕਾ
ਉਨ੍ਹਾਂ ਕਿਹਾ ਕਿ ਇਸਲਾਮਿਕ ਸਟੇਟ ਸਮੂਹ ਤਾਲਿਬਾਨ ਨਾਲੋਂ ਵਧੇਰੇ ਕੱਟੜਪੰਥੀ ਹੈ ਅਤੇ ਉਸਨੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਕਈ ਹਮਲੇ ਕੀਤੇ ਹਨ। ਅਧਿਕਾਰੀ ਦਾ ਕਹਿਣਾ ਹੈ ਕਿ ਜਦੋਂ ਤੋਂ ਅਫਗਾਨਿਸਤਾਨ 'ਤੇ ਤਾਲਿਬਾਨ ਦਾ ਕਬਜ਼ਾ ਹੈ, ਲੋਕਾਂ ਨੂੰ ਬਚਣ ਵਿੱਚ ਸਹਾਇਤਾ ਲਈ ਕਾਬੁਲ ਹਵਾਈ ਅੱਡੇ ਤੋਂ ਹਵਾਈ ਉਡਾਣਾਂ ਜਾਰੀ ਹਨ।
ਇਸ ਦੇ ਨਾਲ ਹੀ ਨਾਟੋ ਮੁਖੀ ਨੇ ਕਾਬੁਲ ਹਵਾਈ ਅੱਡੇ 'ਤੇ ਹੋਏ ਦੋਹਰੇ ਆਤਮਘਾਤੀ ਬੰਬ ਧਮਾਕਿਆਂ ਨੂੰ ਭਿਆਨਕ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ।
ਨਾਟੋ ਦੇ ਮੁਖੀ ਜੇਨਸ ਸਟੋਲਟੇਨਬਰਗ ਨੇ ਧਮਾਕਿਆਂ ਤੋਂ ਬਾਅਦ ਟਵਿੱਟਰ 'ਤੇ ਕਿਹਾ, ਮੈਂ ਕਾਬੁਲ ਹਵਾਈ ਅੱਡੇ ਦੇ ਬਾਹਰ ਹੋਏ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ। ਉਨ੍ਹਾਂ ਸਾਰੇ ਪ੍ਰਭਾਵਿਤ ਲੋਕਾਂ ਅਤੇ ਉਨ੍ਹਾਂ ਦੇ ਅਜ਼ੀਜ਼ਾਂ ਲਈ ਮੇਰੀ ਹਮਦਰਦੀ, ਸਾਡੀ ਤਰਜੀਹ ਜਿੰਨੀ ਜਲਦੀ ਹੋ ਸਕੇ ਵੱਧ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣਾ ਹੈ।
ਇਸ ਤੋਂ ਪਹਿਲਾਂ ਪੱਛਮੀ ਦੇਸ਼ਾਂ ਨੇ ਇੱਕ ਵਿਸ਼ਾਲ ਏਅਰਲਿਫਟ ਦੌਰਾਨ ਹਵਾਈ ਅੱਡੇ 'ਤੇ ਸੰਭਾਵਤ ਹਮਲੇ ਦੀ ਚਿਤਾਵਨੀ ਦਿੱਤੀ ਸੀ।
ਇਹ ਵੀ ਪੜੋ: Kabul Blast: ਕਾਬੁਲ ਏਅਰਪੋਰਟ ਬਾਹਰ 2 ਧਮਾਕੇ, ਹੁਣ ਤਕ ਕਈ ਮੌਤਾਂ