ETV Bharat / international

ਕਿਸਾਨ ਅੰਦੋਲਨ: UK ਸੰਸਦ ਮੈਂਬਰਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਹਲੂਣਾ ਦੇਣ ਦੀ ਤਿਆਰੀ - ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ

ਯੂ.ਕੇ. ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਬੋਰਿਸ ਨੂੰ ਕਿਸਾਨ ਪ੍ਰਦਰਸ਼ਨ ਬਾਰੇ ਆਪਣੀ ਸਮਝ ਸਪਸ਼ਟ ਕਰਨ ਲਈ ਜਲਦੀ ਹੀ ਪਾਰਟੀ ਸੰਸਦ ਮੈਂਬਰਾਂ ਵੱਲੋਂ ਚਿੱਠੀ ਦਿੱਤੀ ਜਾਵੇਗੀ।

ਕਿਸਾਨ ਅੰਦੋਲਨ: UK ਸੰਸਦ ਮੈਂਬਰਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਹਲੂਣਾ ਦੇਣ ਦੀ ਤਿਆਰੀ

author img

By

Published : Dec 24, 2020, 6:40 AM IST

Updated : Dec 24, 2020, 10:10 AM IST

ਯੂ.ਕੇ.: ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਨੂੰ ਗਣਤੰਤਰ ਦਿਵਸ ਮੌਕੇ ਭਾਰਤ ਸਰਕਾਰ ਵੱਲੋਂ ਮੁੱਖ ਮਹਿਮਾਨ ਦੇ ਤੌਰ 'ਤੇ ਨਿਓਤਾ ਦਿੱਤਾ ਗਿਆ ਹੈ। ਜਿਸ ਲਈ ਉਹ 26 ਜਨਵਰੀ ਗਣਤੰਤਰ ਦਿਵਸ ਮੌਕੇ ਭਾਰਤ ਆ ਰਹੇ ਹਨ। ਅਜਿਹੇ 'ਚ ਬੋਰਿਸ ਜੋਨਸਨ ਦੀ ਭਾਰਤ ਯਾਤਰਾ ਦੇ ਪ੍ਰੋਟੋਕੋਲ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।

  • Given agreement and protocols for Boris Johnson’s January India trip finalised, he’ll soon receive cross-party letter, asking to clarify his understanding of India #FarmersProtest and to raise with Indian PM hopes of speedy resolution to this huge issue.
    (Punjabi ਪੰਜਾਬੀ version) pic.twitter.com/wepwwktG5M

    — Tanmanjeet Singh Dhesi MP (@TanDhesi) December 23, 2020 " class="align-text-top noRightClick twitterSection" data=" ">

ਇਸ ਵਿਚਾਲੇ ਯੂ.ਕੇ. ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਬੋਰਿਸ ਨੂੰ ਜਲਦੀ ਹੀ ਪਾਰਟੀ ਸੰਸਦ ਮੈਂਬਰਾਂ ਵੱਲੋਂ ਚਿੱਠੀ ਦਿੱਤੀ ਜਾਵੇਗੀ। ਜਿਸ 'ਚ ਉਨ੍ਹਾਂ ਨੂੰ ਕਿਸਾਨ ਪ੍ਰਦਰਸ਼ਨ ਬਾਰੇ ਆਪਣੀ ਸਮਝ ਸਪਸ਼ਟ ਕਰਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਵੱਡੇ ਮੁੱਦੇ 'ਤੇ ਗੱਲਬਾਤ ਕਰਨ ਲਈ ਲਿਖਿਆ ਜਾਵੇਗਾ।

ਇਸ ਸਬੰਧੀ ਤਨਮਨਜੀਤ ਸਿੰਘ ਢੇਸੀ ਨੇ ਟਵੀਟ ਕਰ ਲਿਖਿਆ, 'ਬੋਰਿਸ ਜੋਨਸਨ ਦੇ ਜਨਵਰੀ ਦੀ ਭਾਰਤ ਯਾਤਰਾ ਲਈ ਸਮਝੌਤਾ ਅਤੇ ਪ੍ਰੋਟੋਕੋਲ ਨੂੰ ਅੰਤਮ ਰੂਪ ਦਿੱਤਾ ਗਿਆ ਹੈ। ਉਨ੍ਹਾਂ ਨੂੰ ਜਲਦੀ ਹੀ ਪਾਰਲੀਮੈਂਟ ਦੇ ਸੰਸਦ ਮੈਂਬਰਾਂ ਦੇ ਵੱਲੋਂ ਪੱਤਰ ਪ੍ਰਾਪਤ ਹੋਵੇਗਾ, ਜਿਸ ਵਿੱਚ ਉਨ੍ਹਾਂ ਨੂੰ ਭਾਰਤ 'ਚ ਕਿਸਾਨ ਅੰਦੋਲਨ ਬਾਰੇ ਆਪਣੀ ਸਮਝ ਸਪੱਸ਼ਟ ਕਰਨ ਅਤੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਨਾਲ ਇਸ ਮੁੱਦੇ ਨੂੰ ਸਾਂਝਾ ਕਰਨ ਲ਼ਈ ਕਿਹਾ ਜਾਵੇਗਾ ਤਾਂ ਕਿ ਇਸ ਵੱਡੀ ਸਮੱਸਿਆ ਦਾ ਜਲਦੀ ਹੱਲ ਨਿਕਲ ਸਕੇ।'

Last Updated : Dec 24, 2020, 10:10 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.