ਲੰਡਨ: ਬ੍ਰਿਟੇਨ ਦੇ ਸਿਹਤ ਮੰਤਰੀ ਸਾਜਿਦ ਜਾਵਿਦ ( UK Health Secretary Sajid Javid ) ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਹੋ ਗਏ ਹਨ ਅਤੇ ਆਪਣੇ ਘਰ ਚ ਇਕਾਂਤਵਾਸ ਚ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੀਮਾਰੀ ਦੇ ਹਲਕੇ ਲੱਛਣ ਹਨ।
ਜਾਵਿਦ ਨੇ ਟਵੀਟ ਕੀਤਾ ਕਿ ਅੱਜ ਸਵੇਰ ਉਹ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਪਾਏ ਗਏ, ਉਹ ਹੁਣ ਆਪਣੀ ਪੀਸੀਆਰ ਜਾਂਚ ਦੇ ਨਤੀਜੇ ਦਾ ਇੰਤਜਾਰ ਰਹੇ ਹਨ। ਪਰ ਖੁਸ਼ਕਿਸਮਤੀ ਇਹ ਹੈ ਕਿ ਉਨ੍ਹਾਂ ਨੇ ਟੀਕਾ ਲਗਵਾ ਲਿਆ ਸੀ ਅਤੇ ਲੱਛਣ ਹਲਕੇ ਹਨ।
ਉਨ੍ਹਾਂ ਨੇ ਲਿਖਿਆ ਕਿ ਜੇਕਰ ਤੁਸੀਂ ਟੀਕਾ ਨਹੀਂ ਲਗਵਾਇਆ ਹੈ ਤਾਂ ਕ੍ਰਿਪਾ ਕਰਕੇ ਟੀਕਾਕਰਨ ਕਰਵਾਉਣ ਦੇ ਲਈ ਅੱਗੇ ਆਓ।
ਸਿਹਤ ਮੰਤਰੀ ਨੇ ਟਵੀਟ ਚ ਲਿਖਿਆ ਕਿ ਉਨ੍ਹਾਂ ਨੇ ਟੀਕੇ ਦੀ ਦੋਵੇਂ ਖੁਰਾਕਾਂ ਲੈ ਲਈ ਸੀ ਅਤੇ ਹੁਣ ਤੱਕ ਮੇਰੇ ਲੱਛਣ ਬਹੁਤ ਹੀ ਹਲਕੇ ਹਨ।
ਸਾਲ 2020 ਚ ਮਹਾਂਮਾਰੀ ਦੀ ਪਹਿਲੀ ਲਹਿਰ ਦੇ ਦੌਰਾਨ ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ ਵੀ ਕੋਰੋਨਾ ਵਾਇਰਸ ਸੰਕ੍ਰਮਿਤ ਦੀ ਚਪੇਟ ਚ ਆ ਗਏ ਸੀ।
ਇਸ ਵਿਚਾਲੇ ਬ੍ਰਿਟੇਨ ਚ ਕੋਰੋਨਾ ਵਾਇਰਸ ਸੰਕ੍ਰਮਣ ਦੇ 51,870 ਨਵੇਂ ਮਾਮਲੇ ਸਾਹਮਣੇ ਆਏ ਜੋ 15 ਜਨਵਰੀ ਤੋਂ ਬਾਅਦ ਜਿਆਦਾ ਅੰਕੜਾ ਹੈ। ਦੇਸ਼ ਚ ਮਹਾਂਮਾਰੀ ਤੋਂ 49 ਹੋਰ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ।
ਕਾਬਿਲੇਗੌਰ ਹੈ ਕਿ ਇੰਗਲੈਂਡ ਖੇਤਰ ਚ ਸੋਮਵਾਰ ਤੋਂ ਲਾਕਡਾਉਨ ਦੇ ਨਿਯਮ ਸਮਾਪਤ ਹੋਣ ਜਾ ਰਹੇ ਹਨ।
ਕੁਝ ਮਾਹਰਾਂ ਨੇ ਸੰਕ੍ਰਮਣ ਦਰ ਜਿਆਦਾ ਹੋਣ ਦੇ ਕਾਰਨ ਮਾਸਕ ਸਮੇਤ ਕੁਝ ਕਾਨੂੰਨੀ ਪਾਬੰਦੀਆਂ ਬਣਾਈ ਰੱਖਣ ਦੀ ਮੰਗ ਕੀਤੀ ਹੈ।