ਲੰਡਨ: ਬ੍ਰੈਕਜਿਟ ਮੰਤਰੀ ਲਾਰਡ ਡੇਵਿਡ ਫਰੌਸਟ (UK Brexit minister David Frost resigns) ਨੇ ਕੋਵਿਡ 19 ਦੇ ਨਵੇਂ ਰੂਪ ਓਮੀਕਰੋਨ ਦੇ ਵਧਦੇ ਮਾਮਲਿਆਂ ਕਾਰਨ ਬ੍ਰਿਟੇਨ ਵਿੱਚ ਲੌਕਡਾਊਨ ਪਾਬੰਦੀਆਂ ਨੂੰ ਲਾਗੂ ਕਰਨ ਨੂੰ ਲੈ ਕੇ ਹੋ ਰਹੇ ਵਿਰੋਧ ਵਿਚਾਲੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਫਰੌਸਟ ਯੂਰਪੀਅਨ ਸੰਘ (ਈਯੂ) ਤੋਂ ਬ੍ਰਿਟੇਨ ਨੂੰ ਬਾਹਰ ਕੱਢਣ ਸਬੰਧੀ ਮਾਮਲਿਆਂ ਦੇ ਇੰਚਾਰਜ ਸਨ। ਉਨ੍ਹਾਂ ਨੇ ਸ਼ਨੀਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਆਪਣਾ ਅਸਤੀਫਾ ਸੌਂਪਿਆ ਹੈ।
ਅਸਤੀਫ਼ੇ ਦੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਫ੍ਰੌਸਟ ਦੀ ਅਸਤੀਫਾ ਦੇਣ ਦੀ ਯੋਜਨਾ ’ਤੇ ਪਹਿਲਾਂ ਹੀ ਸਹਿਮਤ ਬਣ ਚੁੱਕੀ ਸੀ ਅਤੇ ਉਹ ਨਵੇਂ ਸਾਲ ਵਿੱਚ ਅਸਤੀਫਾ ਦੇਣ ਵਾਲੇ ਸਨ, ਪਰ ਮੇਲ ਆਨ ਸੰਡੇ ਨੇ ਪਹਿਲਾਂ ਹੀ ਉਨ੍ਹਾਂ ਦੇ ਅਸਤੀਫੇ ਦੀ ਸੂਚਨਾ ਦਿੱਤੀ ਸੀ ਜਿਸ ਕਾਰਨ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ।
ਫਰੌਸਟ ਨੇ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਲਿਖਿਆ, "ਅਸੀਂ ਇਸ ਮਹੀਨੇ ਦੇ ਸ਼ੁਰੂ ਵਿੱਚ ਸਹਿਮਤ ਹੋਏ ਸੀ ਕਿ ਮੈਂ ਜਨਵਰੀ ਵਿੱਚ ਅਹੁਦਾ ਛੱਡ ਦੇਵਾਂਗਾ ਅਤੇ ਯੂਰਪੀਅਨ ਯੂਨੀਅਨ ਦੇ ਨਾਲ ਭਵਿੱਖ ਦੇ ਸਬੰਧਾਂ ਦਾ ਪ੍ਰਬੰਧਨ ਕਿਸੇ ਹੋਰ ਨੂੰ ਸੌਂਪ ਦੇਵਾਂਗਾ।" ਇਹ ਨਿਰਾਸ਼ਾਜਨਕ ਹੈ ਕਿ ਇਹ ਸਕੀਮ ਜਨਤਕ ਹੋ ਗਈ ਹੈ ਅਤੇ ਇਸ ਸਥਿਤੀ ਵਿੱਚ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੇ ਲਈ ਤੁਰੰਤ ਅਸਤੀਫਾ ਦੇਣਾ ਉਚਿਤ ਹੋਵੇਗਾ।
ਕਈ ਮੀਡੀਆ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਫਰੌਸਟ ਕੋਵਿਡ-19 ਨਾਲ ਜੁੜੀਆਂ ਵਧਦੀਆਂ ਲੌਕਡਾਊਨ ਪਾਬੰਦੀਆਂ ਦਾ ਵਿਰੋਧ ਕਰ ਰਹੇ ਹਨ। ਇੰਨ੍ਹਾਂ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਫ੍ਰੌਸਟ ਨੇ ਪੱਤਰ ਵਿੱਚ ਲਿਖਿਆ, 'ਸਾਨੂੰ ਕੋਵਿਡ ਦੇ ਨਾਲ ਰਹਿਣਾ ਸਿੱਖਣਾ ਹੋਵੇਗਾ ਅਤੇ ਮੈਂ ਜਾਣਦਾ ਹਾਂ ਕਿ ਤੁਸੀਂ ਵੀ ਅਜਿਹਾ ਮਹਿਸੂਸ ਕਰਦੇ ਹੋ, ਤੁਸੀਂ ਬਹੁਤ ਵਿਰੋਧ ਦੇ ਬਾਵਜੂਦ ਜੁਲਾਈ ਵਿੱਚ ਦੇਸ਼ ਨੂੰ ਮੁੜ ਖੋਲ੍ਹਣ ਦਾ ਦਲੇਰਾਨਾ ਫੈਸਲਾ ਲਿਆ ਸੀ।'
ਇਹ ਵੀ ਪੜ੍ਹੋ: ਪਾਕਿਸਤਾਨ 'ਚ ਮਿਲਿਆ 2,300 ਸਾਲ ਪੁਰਾਣਾ ਬੋਧੀ ਮੰਦਰ: ਅਧਿਕਾਰੀ
ਉਨ੍ਹਾਂ ਕਿਹਾ, 'ਅਫ਼ਸੋਸ ਦੀ ਗੱਲ ਹੈ ਕਿ ਇਹ ਫੈਸਲਾ ਸਥਿਰ ਸਾਬਿਤ ਨਹੀਂ ਹੋਇਆ। ਮੈਂ ਇਹ ਚਾਹੁੰਦਾ ਸੀ (ਦੇਸ਼ ਨੂੰ ਖੁੱਲ੍ਹਾ ਰੱਖਣਾ) ਅਤੇ ਮੇਰਾ ਮੰਨਣਾ ਹੈ ਕਿ ਤੁਸੀਂ ਵੀ ਇਹੀ ਚਾਹੁੰਦੇ ਸੀ। ਮੈਨੂੰ ਉਮੀਦ ਹੈ ਕਿ ਅਸੀਂ ਟ੍ਰੈਕ 'ਤੇ ਵਾਪਸ ਆਵਾਂਗੇ ਅਤੇ ਉਸ ਤਰ੍ਹਾਂ ਦੇ ਜ਼ਬਰਦਸਤੀ ਕਦਮ ਨਹੀਂ ਚੱਕਾਂਗੇ ਜੋ ਅਸੀਂ ਕਿਤੇ ਹੋਰ ਦੇਖੇ ਹਨ।'' ਸਰਕਾਰ ਦੇ 'ਕੋਵਿਡ ਪਲਾਨ ਬੀ' ਦਾ ਇਸ ਹਫਤੇ ਸੰਸਦ ਵਿੱਚ ਲਗਭਗ 100 ਸੰਸਦ ਮੈਂਬਰਾਂ ਨੇ ਵਿਰੋਧ ਕੀਤਾ ਸੀ। ਇਸ ਦੌਰਾਨ ਫਰੌਸਟ ਦੇ ਅਸਤੀਫੇ ਨਾਲ ਜੌਹਨਸਨ ਦੀ ਲੀਡਰਸ਼ਿਪ 'ਤੇ ਦਬਾਅ ਵਧ ਗਿਆ ਹੈ।
ਇਨਪੁੱਟ-ਭਾਸ਼ਾ