ਨਵੀਂ ਦਿੱਲੀ: ਸੰਯੁਕਤ ਅਰਬ ਅਮੀਰਾਤ ਦੇ ਦੁਬਈ ਸ਼ਹਿਰ 'ਚ ਕ੍ਰਿਸਮਸ ਮੌਕੇ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਰੋਹਿਤ ਕ੍ਰਿਸ਼ਨ ਕੁਮਾਰ ਤੇ ਸ਼ਰਤ ਕੁਮਾਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਇਹ ਦੋਵੇਂ ਵਿਦਿਆਰਥੀ ਕੇਰਲ ਦੇ ਰਹਿਣ ਵਾਲੇ ਸਨ। ਰੋਹਿਤ ਬਰਤਾਨੀਆ 'ਚ ਪੜ੍ਹਾਈ ਕਰਦਾ ਸੀ, ਜਦਕਿ ਸ਼ਰਤ ਦੀ ਕਾਲਜ ਦੀ ਪੜ੍ਹਾਈ ਅਮਰੀਕਾ 'ਚ ਚੱਲ ਰਹੀ ਸੀ। ਦੋਵੇਂ ਕ੍ਰਿਸਮਸ ਮੌਕੇ ਕਾਲਜ ਤੋਂ ਮਿਲੀ ਛੁੱਟੀ ਤੋਂ ਬਾਅਦ ਪਰਿਵਾਰ ਨਾਲ ਮਨਾਉਣ ਦੁਬਈ ਆਏ ਸਨ।