ਹੈਦਰਾਬਾਦ:ਹੱਥਾਂ ਦੀ ਸਫਾਈ ਵਰਗੇ ਸ਼ਬਦ ਕਈ ਵਾਰ ਸਰਕਸ ਵਿਚ ਸੁਣੇ ਜਾਂਦੇ ਹਨ। ਪਰ ਇਸ ਗੁਣ ਕਾਰਨ ਕਈ ਵਾਰ ਚੋਰ ਵੱਡੀ ਚੋਰੀ ਵੀ ਕਰਦੇ ਹਨ। ਅਜਿਹਾ ਹੀ ਇਕ ਮਾਮਲਾ ਲੰਡਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਔਰਤ ਨੇ ਲਗਭਗ 42 ਕਰੋੜ ਦੇ ਹੀਰੇ ਚੋਰੀ ਕੀਤੇ ਸਨ। ਪਰ ਆਖਰਕਾਰ ਉਹ ਬਹੁਤ ਨਾਟਕੀ ਢੰਗ ਨਾਲ ਫਸ ਗਈ।
ਦਰਅਸਲ, ਇਹ ਮਾਮਲਾ ਲੰਡਨ, ਯੂਕੇ ਦੇ ਇਕ ਪ੍ਰਸਿੱਧ ਹੀਰਾ ਵਪਾਰੀ ਦਾ ਹੈ। ਇਹ ਘਟਨਾ ਉਸ ਦੇ ਸ਼ੋਅਰੂਮ ਵਿਚ ਹੀ ਵਾਪਰੀ ਹੈ। 'ਦਿ ਗਾਰਡੀਅਨ' ਦੀ ਇਕ ਰਿਪੋਰਟ ਦੇ ਅਨੁਸਾਰ, ਜਿਸ ਔਰਤ 'ਤੇ ਦੋਸ਼ ਲਗਾਇਆ ਗਿਆ ਹੈ। ਉਸ ਦਾ ਨਾਮ ਲਕਾਟੋਸ ਹੈ। ਇਹ ਔਰਤ ਰੋਮਾਨੀਆ ਵਿਚ ਪੈਦਾ ਹੋਈ ਹੈ ਅਤੇ ਫਰਾਂਸ ਵਿਚ ਰਹਿ ਰਹੀ ਹੈ। ਹਾਲਾਂਕਿ, 60 ਸਾਲਾ ਦੋਸ਼ੀ ਔਰਤ ਲਕਾਤੋਸ ਨੇ ਇਸ 'ਤੇ ਇਕ ਵੱਖਰੀ ਪ੍ਰਤੀਕਿਰਿਆ ਦਿੱਤੀ ਹੈ।
ਦੱਸਿਆ ਜਾਂਦਾ ਹੈ ਕਿ ਦੋਸ਼ੀ ਔਰਤ ਲਕਾਤੋਸ ਖੁਦ ਉਸ ਸ਼ੋਅਰੂਮ ਵਿੱਚ ਬਤੌਰ ਜੈਮੋਲੋਜਿਸਟ ਦਾਖਲ ਹੋਈ। ਔਰਤ ਨੇ ਉਥੇ ਮੌਜੂਦ ਸੱਤ ਹੀਰੇ ਦੀ ਜਾਂਚ ਕਰਨ ਅਤੇ ਉਨ੍ਹਾਂ ਦਾ ਮੁਲਾਂਕਣ ਕਰਨ ਦੀ ਗੱਲ ਕੀਤੀ।ਔਰਤ ਨੇ ਇਹ ਵੀ ਦੱਸਿਆ ਕਿ ਉਹ ਰੂਸ ਦੇ ਕੁਝ ਵੱਡੇ ਹੀਰੇ ਵਪਾਰੀਆਂ ਲਈ ਬਹੁਤ ਖਾਸ ਹੈ।
ਇਨ੍ਹਾਂ ਸੱਤ ਹੀਰਿਆਂ ਨੂੰ ਵੇਖਣ ਤੋਂ ਬਾਅਦ ਜਦੋਂ ਉਨ੍ਹਾਂ ਦੀ ਕੀਮਤ ਆਈ ਤਾਂ ਕੁੱਲ 4.2 ਮਿਲੀਅਨ ਪੌਂਡ (ਲਗਭਗ 42 ਕਰੋੜ ਰੁਪਏ) ਦਾ ਫੈਸਲਾ ਹੋਇਆ। ਇਹ ਹੀਰੇ ਇੱਕ ਬੈਗ ਵਿੱਚ ਰੱਖੇ ਗਏ ਸਨ ਅਤੇ ਇਸ ਦੌਰਾਨ ਔਰਤ ਨੇ ਜ਼ਬਰਦਸਤ ਧਾਂਦਲੀ ਕਰਦਿਆਂ ਬੈਗ ਵਿੱਚੋਂ ਹੀਰੇ ਬਦਲ ਲਏ। ਇਹ ਇਲਜਾਮ ਲਗਾਇਆ ਜਾਂਦਾ ਹੈ ਕਿ ਔਰਤ ਨੇ ਹੀਰੇ ਕੱਢ ਅਤੇ ਇਸ ਵਿੱਚ ਸੱਤ ਛੋਟੇ ਕੰਕਰ ਰੱਖ ਦਿੱਤੇ
ਸੌਦੇ ਤੋਂ ਬਾਅਦ, ਹੀਰੇਆਂ ਨੂੰ ਸ਼ੋਅਰੂਮ ਵੱਲੋ ਸੁਰੱਖਿਅਤ ਰੱਖਿਆ ਗਿਆ। ਜਦੋਂ ਅਗਲੇ ਦਿਨ ਸ਼ੋਅਰੂਮ ਦੇ ਮਾਲਕ ਨੇ ਬੈਗ ਖੋਲ੍ਹਿਆ।। ਤਾਂ ਉਸ ਵਿੱਚ ਸੱਤ ਛੋਟੇ ਕੰਕਰ ਮਿਲੇ। ਇਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ। ਇਹ ਘਟਨਾ ਕੁਝ ਸਮਾਂ ਪਹਿਲਾਂ ਦੱਸੀ ਜਾ ਰਹੀ ਹੈ।ਔਰਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਔਰਤ ਨੇ ਇਨ੍ਹਾਂ ਦੋਸ਼ਾਂ ਤੋ ਜ਼ੋਰਦਾਰ ਢੰਗ ਨਾਲ ਇਨਕਾਰ ਕੀਤਾ ਹੈ। ਇਹ ਮਾਮਲਾ ਅਦਾਲਤ ਵਿਚ ਚੱਲ ਰਿਹਾ ਹੈ। ਕਾਰੋਬਾਰੀ ਦੇ ਪੱਖ ਤੋਂ ਇਹ ਕਿਹਾ ਜਾਂਦਾ ਹੈ ਕਿ ਔਰਤ ਨੇ ਹੀਰਾ ਚੋਰੀ ਕੀਤਾ ਹੈ। ਇਹ ਉਸਦੀ ਹੱਥ ਦੀ ਸਫਾਈ ਹੈ। ਉਸਨੇ ਇਹ ਵੀ ਕਿਹਾ ਕਿ ਔਰਤ ਦੇ ਨਾਲ ਉਹ ਲੋਕ ਵੀ ਸ਼ਾਮਿਲ ਹਨ ਜੋ ਉਸ ਸਮੇਂ ਉਸ ਨਾਲ ਹੀ ਸ਼ੋ ਰੂਮ ਵਿੱਚ ਆਏ ਸਨ।
ਇਹ ਵੀ ਪੜ੍ਹੋ:-ਖੁੱਲ੍ਹੇ ਮਨ ਨਾਲ ਕਿਸਾਨਾਂ ਨਾਲ ਗੱਲ ਕਰਨ ਲਈ ਸਰਕਾਰ ਤਿਆਰ- ਨਰਿੰਦਰ ਸਿੰਘ ਤੋਮਰ